ਅਕਾਲੀ ਦਲ ਦੇ 50 ਪਰਿਵਾਰ ਕਾਂਗਰਸ ''ਚ ਸ਼ਾਮਲ

Monday, Sep 18, 2017 - 11:27 AM (IST)

ਅਕਾਲੀ ਦਲ ਦੇ 50 ਪਰਿਵਾਰ ਕਾਂਗਰਸ ''ਚ ਸ਼ਾਮਲ

ਖਡੂਰ ਸਾਹਿਬ (ਕੁਲਾਰ) - ਹਲਕਾ ਬਾਬਾ ਬਕਾਲਾ 'ਚ ਅੱਜ ਅਕਾਲੀ ਦਲ ਨੂੰ ਉਸ ਸਮੇਂ ਜ਼ੋਰਦਾਰ ਝਟਕਾ ਲੱਗਾ, ਜਦੋਂ 4 ਪੀੜ੍ਹੀਆਂ ਤੋਂ ਅਕਾਲੀ ਦਲ ਨਾਲ ਜੁੜੇ ਲਗਭਗ 50 ਪਰਿਵਾਰਾਂ ਨੇ ਹਲਕੇ ਦੇ ਸਾਬਕਾ ਵਿਧਾਇਕ ਤੋਂ ਦੁਖੀ ਹੋ ਕੇ ਅਕਾਲੀ ਦਲ ਨੂੰ ਛੱਡ ਦਿੱਤਾ ਅਤੇ ਕਾਂਗਰਸ ਦਾ ਪੱਲਾ ਫੜ ਲਿਆ। ਸਾਬਕਾ ਸੰਮਤੀ ਮੈਂਬਰ ਜਗਤਾਰ ਸਿੰਘ ਮੀਆਂਵਿੰਡ, ਦਲਬੀਰ ਸਿੰਘ ਅਤੇ ਅਮਰਜੀਤ ਸਿੰਘ ਯੂ. ਐੱਸ. ਏ. ਦੀ ਪ੍ਰੇਰਣਾ ਸਦਕਾ ਸਾਬਕਾ ਅਕਾਲੀ ਸਰਪੰਚ ਸਤਨਾਮ ਸਿੰਘ ਅੱਲੋਵਾਲ, ਸਾਬਕਾ ਸਰਪੰਚ ਸਤਬੀਰ ਸਿੰਘ ਅੱਲੋਵਾਲ, ਜਗੀਰ ਸਿੰਘ ਸਾਬਕਾ ਸੰਮਤੀ ਮੈਂਬਰ ਅੱਲੋਵਾਲ, ਜੋਗਿੰਦਰ ਸਿੰਘ, ਕੁਲਵੰਤ ਸਿੰਘ ਨੰਬਰਦਾਰ, ਜਸਵੰਤ ਸਿੰਘ, ਜਗੀਰ ਸਿੰਘ ਮਾਸਟਰ, ਨਿਰਮਲ ਸਿੰਘ ਹੌਲਦਾਰ, ਈਸ਼ਰ ਸਿੰਘ ਪ੍ਰਧਾਨ, ਜਥੇ. ਕਾਬਲ ਸਿੰਘ, ਗੁਰਲਾਲ ਸਿੰਘ, ਸਰਬਜੀਤ ਸਿੰਘ ਬਬਲੂ, ਦੇਸਾ ਸਿੰਘ, ਸਾਹਿਬ ਸਿੰਘ, ਗੁਰਪਾਲ ਸਿੰਘ ਪਾਠੀ, ਬਲਵਿੰਦਰ ਸਿੰਘ ਦੁਕਾਨ ਵਾਲਾ, ਬਲਵਿੰਦਰ ਸਿੰਘ ਨਿਹੰਗ, ਪਲਵਿੰਦਰ ਸਿੰਘ ਨਿਹੰਗ, ਜਸਵੰਤ ਸਿੰਘ, ਭਜਨ ਸਿੰਘ, ਮੇਜਰ ਸਿੰਘ, ਦਵਿੰਦਰ ਸਿੰਘ, ਗੁਰਮੁਖ ਸਿੰਘ, ਕੁਲਬੀਰ ਸਿੰਘ, ਜਗਦੇਵ ਸਿੰਘ, ਸੁਰਜੀਤ ਸਿੰਘ, ਪਲਵਿੰਦਰ ਸਿੰਘ ਮਾੜੂ, ਸੁਖਚੈਨ ਸਿੰਘ, ਦੇਸਾ ਸਿੰਘ ਸ਼ਾਹ, ਸੰਤੋਖ ਸਿੰਘ, ਸੁਰਿੰਦਰ ਸਿੰਘ, ਮਨੋਹਰ ਸਿੰਘ, ਚਰਨ ਸਿੰਘ, ਸਰਦੂਲ ਸਿੰਘ ਦੂਲੀ, ਗੁਰਮੀਤ ਸਿੰਘ, ਸਰਬਜੀਤ ਸਿੰਘ ਸੱਬੂ, ਦਲਬੀਰ ਸਿੰਘ ਪੰਚ, ਪਰਮਜੀਤ ਸਿੰਘ ਜੋਗੀਰਾਮ, ਸਰਬਜੀਤ ਸਿੰਘ ਗੱਡੀਵਾਲਾ, ਮੰਗਾ ਸਿੰਘ, ਕਸ਼ਮੀਰ ਸਿੰਘ ਪੱਪੂ, ਚੰਨਣ ਸਿੰਘ, ਸੁਰਜੀਤ ਸਿੰਘ, ਦਰਬਾਰਾ ਸਿੰਘ, ਅਖਲੂ ਦਾਰਾ ਆਦਿ ਨੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਾਂਗਰਸ 'ਚ ਸ਼ਮੂਲੀਅਤ ਕੀਤੀ।
ਇਸ ਸਮੇਂ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਣ ਵਾਲਿਆਂ ਨੂੰ ਵਿਧਾਇਕ ਭਲਾਈਪੁਰ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਪਾਰਟੀ 'ਚ ਸ਼ਾਮਲ ਹੋਣ ਵਾਲਿਆਂ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਹਰਪਾਲ ਸਿੰਘ ਬਲਾਕ ਪ੍ਰਧਾਨ, ਹਰਜਿੰਦਰ ਸਿੰਘ ਜਨਰਲ ਸਕਤਰ ਰਾਮਪੁਰ, ਸਤਨਾਮ ਸਿੰਘ ਬਿੱਟੂ ਤੱਖਤੂਚੱਕ, ਪਰਮਿੰਦਰ ਸਿੰਘ ਸਰਪੰਚ ਅਨਾਇਤਪੁਰ, ਤੇਜਿੰਦਰ ਸਿੰਘ ਸ਼ਾਹ ਮੀਆਂਵਿੰਡ, ਜਸਵਿੰਦਰ ਸਿੰਘ ਸ਼ਾਹ ਮੀਆਂਵਿੰਡ, ਭਾਗ ਸਿੰਘ ਮੱਲ, ਜਗਤਾਰ ਸਿੰਘ ਮੀਆਂਵਿੰਡ, ਰਾਜਮਿੰਦਰ ਸਿੰਘ ਰਾਜਾ ਮੀਆਂਵਿੰਡ, ਪਰਮਪ੍ਰੀਤ ਸਿੰਘ ਸਾਬੀ ਛੱਜਲਵੱਡੀ, ਜੇ. ਪੀ. ਜਵੰਦਪੁਰ, ਦੀਦਾਰ ਸਿੰਘ ਮੀਆਂਵਿੰਡ, ਸੁਖਜਿੰਦਰ ਸਿੰਘ ਕੋਟਲੀ, ਕਾਬਲ ਸਿੰਘ, ਬਲਵਿੰਦਰ ਸਿੰਘ ਸਾਬਕਾ ਸਰਪੰਚ ਅੱਲੋਵਾਲ, ਹਰਮੇਸ਼ ਸਿੰਘ ਗੋਰਾ, ਸਰਵਣ ਸਿੰਘ ਦੇਲਾਂਵਾਲ, ਪਾਖਰ ਸਿੰਘ, ਰਾਮ ਸਿੰਘ, ਬਲਕਾਰ ਸਿੰਘ, ਬਲਦੇਵ ਸਿੰਘ, ਪੰਜਾਬ ਸਿੰਘ ਥਾਣੇਦਾਰ ਆਦਿ ਹਾਜ਼ਰ ਸਨ।


Related News