ਅਕਾਲੀ ਕਮੇਟੀ ਸਿੱਖਾਂ ਦੀ ਮਦਦ ਲਈ ਕਰੇਗੀ ਮੱਧ ਪ੍ਰਦੇਸ਼ ਦਾ ਦੌਰਾ

Tuesday, Jan 21, 2020 - 10:23 AM (IST)

ਅਕਾਲੀ ਕਮੇਟੀ ਸਿੱਖਾਂ ਦੀ ਮਦਦ ਲਈ ਕਰੇਗੀ ਮੱਧ ਪ੍ਰਦੇਸ਼ ਦਾ ਦੌਰਾ

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੀ ਦੋ ਮੈਂਬਰੀ ਕਮੇਟੀ, ਜਿਸ 'ਚ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਸ਼ਾਮਲ ਹਨ, ਮੱਧ ਪ੍ਰਦੇਸ਼ ਜਾ ਕੇ ਉਨ੍ਹਾਂ ਸਿੱਖਾਂ ਦੀ ਮਦਦ ਕਰੇਗੀ, ਜਿਨ੍ਹਾਂ ਨੂੰ ਘਰਾਂ ਅਤੇ ਜ਼ਮੀਨਾਂ ਤੋਂ ਬੇਦਖ਼ਲ ਕਰ ਦਿੱਤਾ ਗਿਆ ਹੈ। ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਇਸ ਕਮੇਟੀ ਨੂੰ ਮੱਧ ਪ੍ਰਦੇਸ਼ 'ਚ ਸਿਓਪੁਰ ਦੇ ਉਨ੍ਹਾਂ ਸਿੱਖਾਂ ਪਰਿਵਾਰਾਂ ਦੀ ਤੁਰੰਤ ਮਦਦ ਕਰਨ ਦੀ ਜ਼ਿੰਮੇਵਾਰੀ ਲਾਈ ਗਈ ਹੈ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਕਰੀਬ 200 ਏਕੜ ਜ਼ਮੀਨਾਂ 'ਚੋਂ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਜਿਨ੍ਹਾਂ ਦੇ ਘਰਾਂ ਨੂੰ ਢਾਹ ਦਿੱਤਾ ਗਿਆ ਹੈ। ਕਮੇਟੀ ਇਨ੍ਹਾਂ ਸਿੱਖਾਂ ਕੋਲੋਂ ਖੋਹੀਆਂ ਜ਼ਮੀਨਾਂ ਉਨ੍ਹਾਂ ਨੂੰ ਵਾਪਸ ਦਿਵਾਉਣ ਲਈ ਪੂਰੀ ਵਾਹ ਲਾਵੇਗੀ। ਇਹ ਮੱਧ ਪ੍ਰਦੇਸ਼ ਦੀ ਸਰਕਾਰ ਨੂੰ ਉਨ੍ਹਾਂ ਸਿੱਖਾਂ ਨੂੰ ਮੁਆਵਜ਼ਾ ਦੇਣ ਲਈ ਕਹੇਗੀ, ਜਿਨ੍ਹਾਂ ਦੇ ਘਰਾਂ ਨੂੰ ਨਾਜਾਇਜ਼ ਤਰੀਕੇ ਨਾਲ ਢਾਹਿਆ ਗਿਆ ਹੈ।


author

Babita

Content Editor

Related News