ਅਕਾਲੀ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਖਿਲਾਫ ਡੱਟੇ ‘ਬਾਦਲ’
Thursday, May 09, 2019 - 01:04 AM (IST)

ਜਲੰਧਰ (ਅਰੁਣ)- ਲੋਕ ਸਭਾ ਚੋਣਾਂ ਲਈ ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਖਿਲਾਫ ਚੋਣ ਮੈਦਾਨ ਵਿਚ ਖੁਦ ਬਾਦਲ ਡੱਟ ਗਏ ਹਨ। ਇਹ ਸੁਣਨ ਜਾਂ ਪੜਣ ਨੂੰ ਤਹਾਨੂੰ ਕੁਝ ਅਜੀਬ ਜ਼ਰੂਰ ਲੱਗਾ ਹੋਵੇਗਾ ਪਰ ਇਹ ਸੱਚ ਹੈ। ਬਾਦਲ ਹੀ ਫਰੀਦਕੋਟ ਤੋਂ ਚੋਣ ਮੈਦਾਨ ਵਿਚ ਡਟੇ ਹੋਏ ਹਨ ਪਰ ਇਹ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਜਾਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਹੀਂ ਸਗੋਂ ਤਹਿਸੀਲ ਬਾਘਾ ਪੁਰਾਣਾ ਦੇ ਪਿੰਡ ਭਲੂਰ ਦਾ ਨਿਵਾਸੀ ਬਾਦਲ ਸਿੰਘ ਹੈ।
35 ਸਾਲਾ ਬਾਦਲ ਸਿੰਘ ਫਰੀਦਕੋਟ ਤੋਂ ਆਜਾਦ ਤੌਰ ਉਤੇ ਚੋਣ ਦੰਗਲ ਵਿਚ ਜੋਰ-ਅਜਮਾਇਸ਼ ਕਰ ਰਿਹਾ ਹੈ। 8ਵੀਂ ਪਾਸ ਬਾਦਲ ਸਿੰਘ ਦਾ ਚੋਣ ਨਿਸ਼ਾਨ ਗੈਸ ਸਿਲੰਡਰ ਹੈ। ਫਰੀਦਕੋਟ ਤੋਂ ਕੁਲ 20 ਉਮੀਦਵਾਰ ਚੋਣ ਮੈਦਾਨ ਵਿਚ ਡਟੇ ਹੋਏ ਹਨ, ਜੋ ਇਨੀਂ ਦਿਨੀਂ ਆਪੋ-ਆਪਣੀ ਪ੍ਰਚਾਰ ਮੁਹਿੰਮ ਵਿਚ ਦਿਨ ਰਾਤ ਇਕ ਕਰ ਰਹੇ ਹਨ।