ਅਕਾਲੀ ਭਾਜਪਾ ਨੇ ਦੱਸਾਂ ਸਾਲਾਂ 'ਚ ਸਾਡੀ ਨੌਜਵਾਨੀ ਨੂੰ ਬਰਬਾਦ ਕਰਕੇ ਰੱਖ ਦਿੱਤਾ - ਵਿਧਾਇਕ ਭੁੱਲਰ

Monday, Aug 14, 2017 - 03:17 PM (IST)

ਅਕਾਲੀ ਭਾਜਪਾ ਨੇ ਦੱਸਾਂ ਸਾਲਾਂ 'ਚ ਸਾਡੀ ਨੌਜਵਾਨੀ ਨੂੰ ਬਰਬਾਦ ਕਰਕੇ ਰੱਖ ਦਿੱਤਾ - ਵਿਧਾਇਕ ਭੁੱਲਰ

ਭਿੱਖੀਵਿੰਡ\ਖਾਲੜਾ (ਸੁਖਚੈਨ/ਅਮਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਅੰਦਰ ਜਨਤਾਂ ਨੂੰ ਹਰ ਉਹ ਸਹੂਲਤ ਦਿੱਤੀ ਜਾ ਰਹੀ ਹੈ ਜਿਸ ਦੀ ਜਨਤਾ ਨੂੰ ਲੋੜ ਹੈ ਅਤੇ ਉਹ ਵੀ ਕਿਸੇ ਧੱੜੇਬੰਦੀ ਤੋਂ ਉੱਪਰ ਉਠਕੇ ਅਤੇ ਪੰਜਾਬ 'ਚੋਂ ਸਰਕਾਰ ਨੇ ਨਸ਼ਿਆ ਖਿਲਾਫ ਚਲਾਈ ਮੁਹਿੰਮ ਨੂੰ ਵੀ ਪੂਰੀ ਕਾਮਯਾਬੀ ਮਿਲ ਰਹੀ ਹੈ। 


ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਹੋਰਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਦੇ ਕੀਤੇ ਗਏ ਕਰਜ਼ੇ ਮੁਆਫ 'ਤੇ ਵਿਰੋਧ ਦੇ ਪੂਰੀ ਤਰ੍ਹਾਂ ਨਾਲ ਮੂੰਹ ਬੰਦ ਕਰ ਦਿੱਤੇ ਹਨ ਕਿ ਦੱਸ ਸਾਲਾਂ 'ਚ ਅਕਾਲੀ ਭਾਜਪਾ ਸਰਕਾਰ ਦੇ ਰਾਜ 'ਚ ਪੰਜਾਬ ਦੇ ਕਿਸਾਨਾਂ ਸਿਰ ਇਹ ਕਰਜ਼ੇ ਦੀ ਪੰਡ ਦਾ ਬੋਝ ਪਿਆ ਸੀ, ਜੋ ਹਰ ਸਾਲ ਵੱਧਦਾ ਹੀ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਰਾਜ 'ਚ ਪੰਜਾਬ ਦੇ ਕਾਸਨਾਂ ਦੀ ਫਸਲ ਜੋ ਮੰਡੀਆਂ 'ਚ ਰੁਲਦੀ ਸੀ ਅਤੇ ਕਿਸਾਨਾਂ ਨੂੰ ਝੋਨੇ ਦੀ ਫਸਲ ਪਾਲਣ ਲਈ ਬਿਜਲੀ ਤੱਕ ਪੂਰੀ ਨਹੀਂ ਸੀ ਦਿੱਤੀ ਜਾਂਦੀ ਅਤੇ ਇਨ੍ਹਾਂ ਨੇ ਆਪਣੇ ਕੁਝ ਲੋਕਾਂ ਨੂੰ ਫੈਦੇ ਦੇਣ ਲਈ ਕਿਸਾਨਾਂ ਦੀਆਂ ਫਸਲਾਂ ਰੋਲਕੇ ਕੋਡੀਆਂ ਦੀ ਭਾਅ ਖਰੀਦ ਕਿ ਫਿਰ ਉਸੇ ਫਲ ਦਾ ਦੁਗਣੇ ਮੁੱਲ 'ਤੇ ਹੀ ਵੇਚੀਆਂ ਹਨ ਜਿਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਇਨ੍ਹਾਂ ਦੇ ਬਰਾਬਰ ਕੀਤਾ ਹੈ। ਉਨ੍ਹਾਂ ਨੇ ਬਰਬਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਦੇ ਸਾਰ ਹੀ ਕਿਸਾਨਾਂ ਦੀ ਜੋ ਕਣਕ ਦੀ ਫਸਲ ਮੰਡੀਆਂ 'ਚ ਆਈ ਸੀ ਉਨੂੰ ਸਰਕਾਰ ਨੇ ਇਕ ਦਾਣਾ ਖਰੀਦ ਕਿ ਪੈਸੇ ਵੀ ਉਸੇ ਵੇਲੇ ਹੀ ਦੇ ਦਿੱਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇ ਗੱਲ ਕੀਤੀ ਜਾਵੇ ਪੰਜਾਬ ਅੰਦਰ ਚਿੱਟੇ ਦੀ ਤਾਂ ਉਹ ਵੀ ਇਸ ਅਕਾਲੀ ਭਾਜਪਾ ਸਰਾਕਰ ਦੀ ਦੇਣ ਹੈ, ਜੋ ਦੱਸਾਂ ਸਾਲਾਂ 'ਚ ਸਾਡੀ ਨੌਜਵਾਨੀ ਨੂੰ ਬਰਬਾਦ ਕਰਕੇ ਰੱਖ ਦਿੱਤੇ ਹੈ, ਜਿਸ ਨੂੰ ਕਾਂਗਰਸ ਪਾਰਟੀ ਰੋਕਣ ਲਈ ਦਿਨ ਰਾਤ ਇਕ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੈ ਆਪਣੇ ਹਲਕੇ ਦੀ ਪੁਲਸ ਨੂੰ ਸਖਤ ਹਦਾਇਤ ਜਾਰੀ ਕੀਤੀ ਹੈ ਕਿ ਜੋ ਵੀ ਲੋਕ ਇਹ ਧੰਦਾ ਕਰਦੇ ਹੋਣ ਉਨ੍ਹਾਂ ਨੂੰ ਕਾਬੂ ਕਰਨ 'ਚ ਕੋਈ ਦੇਰੀ ਨਾ ਕੀਤੀ ਜਾਵੇ ਭਾਵੇ ਉਹ ਕੋਈਵੀ ਹੋਵੇ ਇਸ ਮੌਕੇ ਉਨ੍ਹਾਂ ਨਾਲ ਇੰਦਰਬੀਰ ਸਿੰਘ ਪਹੁਵਿੰਡ, ਲਖਵਿੰਦਰ ਸਿੰਘ ਸੁਰਸਿੰਘ, ਸਾਰਜ ਸਿੰਘ ਧੁੰਨ, ਸੰਦੀਪ ਸਿੰਘ ਸੋਨੀ ਆਦਿ ਹਾਜ਼ਰ ਸਨ।


Related News