ਅਕਾਲੀਆਂ-ਕਾਂਗਰਸੀਆਂ ਵਿਚਾਲੇ ਖੂਨੀ ਝੜਪ

Wednesday, May 29, 2019 - 06:52 PM (IST)

ਅਕਾਲੀਆਂ-ਕਾਂਗਰਸੀਆਂ ਵਿਚਾਲੇ ਖੂਨੀ ਝੜਪ

ਅੰਮ੍ਰਿਤਸਰ : ਹਲਕਾ ਮਜੀਠਾ 'ਚ ਅਕਾਲੀ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਹੋਈ ਖੂਨੀ ਝੜਪ 'ਚ ਚਾਰ ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਮਜੀਠਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਥੇ ਹੀ ਬਸ ਨਹੀਂ ਹਸਪਤਾਲ ਵਿਚ ਵੀ ਦੋਵਾਂ ਧਿਰਾਂ ਵਿਚਾਲੇ ਝੜਪ ਹੋ ਗਈ। ਇਸ ਝੜਪ 'ਚ ਜ਼ਖਮੀ ਹੋਏ ਦੋ ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਸਪਤਾਲ 'ਚ ਦਾਖਲ ਅਕਾਲੀ ਦਲ ਨਾਲ ਸਬੰਧਤ ਇਕ ਵਿਅਕਤੀ ਨੇ ਕਿਹਾ ਕਿ ਚੋਣਾਂ ਦੀ ਰੰਜਿਸ਼ ਕਾਰਨ ਹੀ ਕਾਂਗਰਸੀ ਵਰਕਰਾਂ ਵਲੋਂ ਉਸ 'ਤੇ ਹਮਲਾ ਕੀਤਾ ਗਿਆ ਹੈ। ਉਕਤ ਨੇ ਕਿਹਾ ਕਿ ਜਦੋਂ ਉਹ ਹਸਪਤਾਲ 'ਚ ਇਲਾਜ ਲਈ ਆਏ ਤਾਂ ਉਥੇ ਹੀ 20 ਦੇ ਕਰੀਬ ਵਿਅਕਤੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। 
ਦੂਜੇ ਪਾਸੇ ਪੁਲਸ ਨੇ ਇਸ ਹਮਲੇ ਨੂੰ ਸਿਆਸੀ ਰੰਜਿਸ਼ ਨਹੀਂ ਸਗੋਂ ਆਪਸੀ ਰੰਜਿਸ਼ ਦੱਸਿਆ ਹੈ। ਪੁਲਸ ਮੁਤਾਬਕ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਆ ਹੈ ਕਿ ਜਾਂਚ ਜਾਰੀ ਹੈ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News