ਅਕਾਲੀਆਂ ਤੇ ਕਾਂਗਰਸੀਆਂ ਦੀ ਇੱਜ਼ਤ ਦਾ ਸਵਾਲ ਬਣੀ ''ਬਠਿੰਡਾ ਸੀਟ''

Tuesday, Apr 09, 2019 - 09:33 AM (IST)

ਅਕਾਲੀਆਂ ਤੇ ਕਾਂਗਰਸੀਆਂ ਦੀ ਇੱਜ਼ਤ ਦਾ ਸਵਾਲ ਬਣੀ ''ਬਠਿੰਡਾ ਸੀਟ''

ਅੰਮ੍ਰਿਤਸਰ (ਇੰਦਰਜੀਤ) : ਪੰਜਾਬ 'ਚ ਲੋਕ ਸਭਾ ਬਠਿੰਡਾ ਦੀ ਸੀਟ ਇਸ ਸਮੇਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੋਹਾਂ ਲਈ ਇੱਜ਼ਤ ਦਾ ਸਵਾਲ ਬਣ ਗਈ ਹੈ। ਪੰਜਾਬ ਦੀਆਂ 13 ਅਤੇ ਚੰਡੀਗੜ੍ਹ ਦੀ ਇਕ ਸੀਟ 'ਤੇ ਜਿੱਥੇ ਦੋਹਾਂ ਪਾਰਟੀਆਂ ਦੀ ਸਮੀਖਿਆ ਅਤੇ ਸਿਆਸੀ ਪ੍ਰਕਿਰਿਆ ਆਮ ਚੱਲ ਰਹੀ ਹੈ, ਉੱਥੇ ਹੀ ਬਠਿੰਡਾ ਦੀ ਸੀਟ ਨੂੰ ਲੈ ਕੇ ਦੋਵੇਂ ਪਾਰਟੀਆਂ ਜ਼ਿਆਦਾ ਸੰਜੀਦਾ ਹਨ। ਇਕ ਪਾਸੇ ਅਕਾਲੀ ਦਲ ਵਲੋਂ ਬਠਿੰਡਾ ਸੀਟ 'ਤੇ ਉਮੀਦਵਾਰ ਦੇ ਤੌਰ 'ਤੇ ਹਰਸਿਮਰਤ ਕੌਰ ਬਾਦਲ ਨੂੰ ਅੱਗੇ ਰੱਖਿਆ ਜਾ ਰਿਹਾ ਹੈ, ਦੂਜੇ ਪਾਸੇ ਅੰਦਰ ਹੀ ਅੰਦਰ ਅਕਾਲੀ ਦਲ ਬਾਦਲ ਇਸ ਸੀਟ 'ਤੇ  ਕਿਸੇ ਹੋਰ ਉਮੀਦਵਾਰ ਦੀ ਹੁੰਕਾਰ ਵੀ ਭਰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਐਤਵਾਰ ਨੂੰ ਬਠਿੰਡਾ ਦੌਰੇ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਗੱਲ ਦੇ ਸੰਕੇਤ ਦਿੱਤੇ ਸਨ ਕਿ ਜੇਕਰ ਬਠਿੰਡਾ ਦੇ ਵਾਸੀ ਚਾਹੁਣ ਤਾਂ ਉਹ ਬੀਬਾ ਬਾਦਲ ਦੀ ਥਾਂ ਇਸ ਇਲਾਕੇ ਤੋਂ ਚੋਣ ਲੜਨ ਨੂੰ ਤਿਆਰ ਹਨ।

PunjabKesari

ਹਾਲਾਂਕਿ ਇਸ 'ਤੇ ਵਰਕਰਾਂ ਨੇ ਕੋਈ ਹਾਮੀ ਨਹੀਂ ਭਰੀ ਪਰ ਇਸ ਨਾਲ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅਕਾਲੀ-ਭਾਜਪਾ ਦੀ ਸੀਟ 'ਤੇ ਕੋਈ ਭਾਰੀ ਸੰਕਟ ਦਿਖਾਈ ਦੇ ਰਿਹਾ ਹੈ ਕਿ ਕਿਤੇ ਇੱਥੋਂ ਕਾਂਗਰਸ ਮਨਪ੍ਰੀਤ ਬਾਦਲ ਦੀ ਥਾਂ ਕੋਈ ਹੋਰ ਉਮੀਦਵਾਰ ਨੂੰ ਨਾ ਉਤਾਰ ਦੇਵੇ, ਜਿਵੇਂ ਕਿ ਮੈਡਮ ਨਵਜੋਤ ਸਿੱਧੂ ਦੇ ਨਾਂ ਦੀ ਚਰਚਾ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਬਠਿੰਡਾ ਦੀ ਸੀਟ 'ਤੇ ਨਵਜੋਤ ਕੌਰ ਸਿੱਧੂ ਹੀ ਸਹੀ ਉਮੀਦਵਾਰ ਹੈ। 


author

Babita

Content Editor

Related News