CSRI ਦੀ ਪ੍ਰੀਖਿਆ 'ਚ ਅਕਾਲ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਮਾਰੀ ਬਾਜ਼ੀ
Tuesday, Jun 04, 2019 - 01:26 PM (IST)

ਜਲੰਧਰ : ਅਕਾਲ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਕਰਨ ਜਿੰਦਲ ਨੇ ਜ਼ੂਆਲੋਜੀ 'ਚ ਸੀ. ਐੱਸ. ਆਈ. ਆਰ. ਦੀ ਪ੍ਰੀਖਿਆ 'ਚ ਪੂਰੇ ਭਾਰਤ 'ਚੋਂ 15ਵਾਂ ਸਥਾਨ ਪ੍ਰਾਪਤ ਕੀਤਾ ਹੈ। ਦੱਸਣਯੋਗ ਹੈ ਕਿ ਇਹ ਪ੍ਰਾਪਤੀ ਕਰਨ ਜਿੰਦਲ ਦੇ ਕੈਰੀਅਰ ਦੀ ਸਭ ਤੋਂ ਅਹਿਮ ਪ੍ਰਾਪਤੀਆਂ 'ਚੋਂ ਇਕ ਹੈ, ਜਿਸ ਨਾਲ ਕਰਨ ਦਾ ਸੁਪਨਾ ਸਾਕਾਰ ਹੋਇਆ ਹੈ। ਜਦੋਂ ਕਰਨ ਜਿੰਦਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਕਾਲ ਯੂਨੀਵਰਸਿਟੀ 'ਚ ਦਾਖ਼ਲਾ ਲੈਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਫੈਸਲਾ ਸੀ। ਜਿੱਥੇ ਇਹ ਯੂਨੀਵਰਸਿਟੀ ਵਿਲੱਖਣ ਹੈ, ਉੱਥੇ ਹੀ ਇੱਥੇ ਦਾ ਸਾਰਾ ਸਟਾਫ਼ ਯੂ. ਜੀ. ਸੀ. ਨੈੱਟ ਪਾਸ ਹੈ ਅਤੇ ਚੰਗੀ ਵਿਦਿਅਕ ਮੁਹਾਰਿਤ ਹਾਸਿਲ ਹੈ।
ਇਥੋਂ ਦੇ ਸਾਰੇ ਅਧਿਆਪਕਾਂ ਨੇ ਡਾਕੂਰੇਟ (doctorate) ਅਤੇ ਪੋਸਟ-ਡਾਕੂਰੇਟ ਦੀ ਡਿਗਰੀ ਹਾਸਿਲ ਕੀਤੀ ਹੈ। ਇੱਥੇ ਹਰ ਵਿਦਿਆਰਥੀ ਨੂੰ ਪੜ੍ਹਾਈ ਪੱਖੋ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਯੋਗ ਅਧਿਆਪਕ ਮੁਹੱਈਆ ਕਰਵਾਏ ਜਾਂਦੇ ਹਨ। ਦੱਸਣਯਗੋ ਹੈ ਕਿ ਅਕਾਲ ਯੂਨੀਵਰਸਿਟੀ ਦਾ ਮਿਸ਼ਨ ਸਿਰਫ ਵਿਦਿਆਰਥੀਆਂ ਨੂੰ ਵਿਦਿਆ ਪ੍ਰਦਾਨ ਕਰਨਾ ਹੀ ਨਹੀਂ ਹੈ ਸਗੋਂ ਮਨੁੱਖੀ ਕਦਰਾਂ ਕੀਮਤਾਂ ਨਾਲ ਭਰਪੂਰ ਸਿੱਖਿਆ ਵੀ ਦਿੱਤੀ ਜਾਂਦੀ ਹੈ ਤਾਂ ਜੋ ਚੰਗੇ ਨਾਗਰਿਕ ਪੈਦਾ ਕੀਤੇ ਜਾ ਸਕਣ। ਜੇਕਰ ਤੁਸੀਂ ਵੀ ਅਕਾਲ ਯੂਨੀਵਰਸਿਟੀ 'ਚ ਦਾਖਲਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਨ੍ਹਾਂ ਨੰਬਰਾਂ 'ਤੇ ਸੰਪਰਕ ਕਰੋ : 70877-75533/70877-75544