ਗੁਰਦੁਆਰਾ ਝੜਪ ਮਾਮਲੇ 'ਚ ਅਕਾਲ ਤਖ਼ਤ ਦੀ ਪੜਤਾਲੀਆ ਕਮੇਟੀ ਪੁੱਜੀ ਫਰੀਦਕੋਟ, ਜਲਦ ਪੇਸ਼ ਕਰੇਗੀ ਰਿਪੋਰਟ

Monday, Sep 19, 2022 - 04:49 PM (IST)

ਗੁਰਦੁਆਰਾ ਝੜਪ ਮਾਮਲੇ 'ਚ ਅਕਾਲ ਤਖ਼ਤ ਦੀ ਪੜਤਾਲੀਆ ਕਮੇਟੀ ਪੁੱਜੀ ਫਰੀਦਕੋਟ, ਜਲਦ ਪੇਸ਼ ਕਰੇਗੀ ਰਿਪੋਰਟ

ਫਰੀਦਕੋਟ (ਰਾਜਨ) : ਸੰਗਰਾਂਦ ਵਾਲੇ ਦਿਨ ਸਥਾਨਕ ਜਰਮਨ ਕਾਲੌਨੀ ਦੇ ਗੁਰਦੁਆਰਾ ਨਿਸ਼ਾਨ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਦੋਹਾਂ ਧਿਰਾਂ ’ਚ ਹੋਈ ਲੜਾਈ ਦਾ ਸਖ਼ਤ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਾਮਲੇ ਦੀ ਜਾਂਚ ਲਈ ਜਥੇਦਾਰ ਭਾਈ ਸੁਖਵਾਰਿਸ ਸਿੰਘ ਜੀ ਮੈਂਬਰ ਸਿੱਖ ਪ੍ਰਚਾਰਕ ਕਮੇਟੀ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਕਮੇਟੀ ਮੈਂਬਰਾਂ ਨੇ ਭਾਈ ਸੁਖਵਾਰਿਸ ਸਿੰਘ ਜੀ ਅਗਵਾਈ 'ਚ ਅਤੇ ਗੁਰਦੁਆਰਾ ਸਾਹਿਬ ਪੁੱਜੀਆਂ ਸੰਗਤਾਂ ਦੀ ਹਾਜ਼ਰੀ 'ਚ ਦੋਹਾਂ ਧਿਰਾਂ ਨੂੰ ਬੁਲਾ ਕੇ ਜਾਣਕਾਰੀ ਇਕੱਤਰ ਕੀਤੀ। ਇਸ ਮੌਕੇ ਮੈਂਬਰ ਐੱਸ.ਜੀ.ਪੀ.ਸੀ. ਬੀਬੀ ਗੁਰਿੰਦਰ ਕੌਰ ਭੋਲੂਵਾਲਾ ਵੀ ਮੌਜੂਦ ਸਨ।

ਇਹ ਵੀ ਪੜ੍ਹੋ- ਖੁਸ਼ੀਆਂ ’ਚ ਪਏ ਵੈਣ, ਆਈਲੈਟਸ ਕਰਨ ਜਾ ਰਹੀ ਕੁੜੀ ਨੂੰ ਰਸਤੇ ’ਚ ਮਿਲੀ ਮੌਤ, ਕੁੱਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਸੰਗਤਾਂ ਦੀ ਹਾਜ਼ਰੀ ਵਿੱਚ ਦੋਨਾਂ ਧਿਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਸਬ-ਕਮੇਟੀ ਦੇ ਜਥੇਦਾਰ ਸੁਖਵਾਰਿਸ ਸਿੰਘ ਜੀ ਨੇ ਕਿਹਾ ਕਿ ਸੰਗਰਾਂਦ ਵਾਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੋ ਘਟਨਾਂ ਵਾਪਰੀ ਹੈ ਉਸ ਨਾਲ ਸਿੱਖ ਕੌਮ ਦੇ ਹਿਰਦਿਆਂ ਨੂੰ ਬਹੁਤ ਭਾਰੀ ਠੇਸ ਪੁੱਜੀ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇੱਕ ਪੜਤਾਲੀਆ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਅੱਜ ਉਹ ਅਕਾਲ ਤਖ਼ਤ ਸਾਹਿਬ ਵੱਲੋਂ ਦਿੱਤੇ ਗਏ ਹੁਕਮਾਂ ਮੁਤਾਬਕ ਇਸ ਝਗੜੇ ਦੀ ਪੜਤਾਲ ਕਰਨ ਲਈ ਇੱਥੇ ਆਏ ਹਨ। ਉਨ੍ਹਾਂ ਕਿਹਾ ਕਿ ਇਹ ਜਾਂਚ ਬਿਲਕੁਲ ਨਿਰਪੱਖ ਰੂਪ ਵਿੱਚ ਕੀਤੀ ਹੈ ਅਤੇ ਕਮੇਟੀ ਹੁਣ ਆਪਣੀ ਰਿਪੋਰਟ ਅਕਾਲ ਤਖ਼ਤ ਸਾਹਿਬ ਨੂੰ ਦੇਵੇਗੀ ਅਤੇ ਇਸ ਸਬੰਧੀ ਜੋ ਵੀ ਫ਼ੈਸਲਾ ਲਿਆ ਜਾਵੇਗਾ ਉਹ ਦੋਵਾਂ ਧਿਰਾਂ ਨੂੰ ਮੰਨਣਾ ਪਵੇਗਾ। ਜਥੇਦਾਰ ਸੁਖਵਾਰਿਸ ਨੇ ਸਪਸ਼ੱਟ ਕੀਤਾ ਕਿ ਸਬ-ਕਮੇਟੀ ਨੂੰ ਕਿਸੇ ਵੀ ਧਿਰ ਨੂੰ ਦੋਸ਼ੀ ਕਰਾਰ ਦੇਣ ਦਾ ਕੋਈ ਅਧਿਕਾਰ ਨਹੀਂ ਹੈ ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਫ਼ੈਸਲਾ ਲਿਆ ਜਾਵੇਗਾ ਉਹ ਜਲਦ ਹੀ ਸੰਗਤ ਸਾਹਮਣੇ ਆ ਜਾਵੇਗਾ।

ਇਹ ਵੀ ਪੜ੍ਹੋ- 20 ਸਾਲਾ ਮੁੰਡੇ ਨੂੰ 2 ਬੱਚਿਆਂ ਦੀ ਮਾਂ ਨਾਲ ਹੋਇਆ ਪਿਆਰ, ਪਰਵਾਨ ਨਾ ਚੜ੍ਹਿਆ ਤਾਂ ਦੋਹਾਂ ਨੇ ਨਿਗਲਿਆ ਜ਼ਹਿਰ

ਦੱਸਣਯੋਗ ਹੈ ਕਿ ਬੀਤੀ ਦਿਨੀਂ ਜਦੋਂ ਸੰਗਰਾਂਦ ਵਾਲੇ ਦਿਨ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਜਸਵੰਤ ਸਿੰਘ ਸੰਗਤਾਂ ਨੂੰ ਸੰਬੋਧਨ ਕਰਕੇ ਬੈਠਣ ਲੱਗੇ ਸਨ ਤਾਂ ਉਸ ਵੇਲੇ ਦੂਸਰੀ ਧਿਰ ਨਾਲ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਬਹਿਸ ਹੋ ਗਈ ਸੀ।  ਜਿਸ ਤੋਂ ਬਾਅਦ ਦੋਵਾਂ ਧਿਰਾਂ 'ਚ ਹੋਈ ਝੜੱਪ ਦੌਰਾਨ ਹਮਲਾ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੁਹਰੇ ਸੰਗਤਾਂ ਦੇ ਦਰਸ਼ਨਾ ਲਈ ਸ਼ਸ਼ੋਬਿਤ ਕੀਤੇ ਪਵਿੱਤਰ ਸ਼ਸ਼ਤਰਾਂ ਨੂੰ ਵੀ ਚੁੱਕ ਲਿਆ ਗਏ। ਇਸ ਦੌਰਾਨ ਇੱਕ ਔਰਤ ਸਮੇਤ ਤਿੰਨ ਜ਼ਖ਼ਮੀ ਹੋ ਗਏ ਸਨ ਜਿੰਨ੍ਹਾਂ ਨੂੰ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਕਰੀਬ  9 ਵਿਅਕਤੀਆਂ 'ਤੇ ਮਾਮਲਾ ਦਰਜ ਕਰਕੇ ਇਨ੍ਹਾਂ ਵਿੱਚੋਂ 3 ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।  

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਤ ਸਾਂਝੇ ਕਰੋ। 


author

Simran Bhutto

Content Editor

Related News