ਅਕਾਲੀ-ਬਸਪਾ ਗਠਜੋੜ ਨੇ ਪਾਵਰਕਾਮ ਤਪਾ ਦੇ ਦਫ਼ਤਰ ਅੱਗੇ ਲਗਾਇਆ ਧਰਨਾ

Friday, Jul 02, 2021 - 03:30 PM (IST)

ਤਪਾ ਮੰਡੀ (ਸ਼ਾਮ,ਗਰਗ) : ਕੈਪਟਨ ਸਰਕਾਰ ਦੀਆਂ ਗਲਤੀਆਂ ਅਤੇ ਨਾਕਾਮੀਆਂ ਕਾਰਨ ਅੱਜ ਸੂਬੇ ਅੰਦਰ ਲੱਗ ਰਹੇ ਵੱਡੇ-ਵੱਡੇ ਬਿਜਲੀ ਕੱਟਾਂ ਕਾਰਨ ਹਾਹਾਕਾਰ ਮਚੀ ਪਈ ਹੈ ਜਿਸ ਨੂੰ ਲੈ ਕੇ ਅਕਾਲੀ-ਬਸਪਾ ਗਠਜੋੜ ਵੱਲੋਂ ਪਾਵਰਕਾਮ ਤਪਾ ਦੇ ਦਫਤਰ ਅੱਗੇ ਧਰਨਾ ਲਗਾਇਆ ਗਿਆ। ਇਸ ਮੌਕੇ ਬੋਲਦਿਆਂ ਹਲਕਾ ਭਦੌੜ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ, ਬਸਪਾ ਭਦੋੜ ਦੇ ਪ੍ਰਧਾਨ ਦਰਸ਼ਨ ਸਿੰਘ ਅਤੇ ਸ਼੍ਰੋ.ਅ.ਦਲ ਦੇ ਸ਼ਹਿਰੀ ਪ੍ਰਧਾਨ ਉਗਰ ਸੈਨ ਮੋੜ ਨੇ ਸਾਂਝੇ ਤੌਰ ’ਤੇ ਕਿਹਾ ਕਿ ਅਕਾਲੀ ਸਰਕਾਰ ਸਮੇਂ ਬਿਜਲੀ ਸਰਪਲੱਸ ਹੁੰਦੀ ਸੀ ਪਰ ਕੈਪਟਨ ਦੀ ਸਰਕਾਰ ਨੇ ਆਉਂਦਿਆਂ ਹੀ ਬਿਜਲੀ ਦੇ ਯੂਨਿਟਾਂ ਦੇ ਰੇਟ ਦੁੱਗਣੇ ਕਰ ਦਿੱਤੇ ਅਤੇ ਬਿਜਲੀ ਦੇ ਕੱਟਾਂ ਅਤੇ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਲਈ 8 ਘੰਟੇ ਬਿਜਲੀ ਨਾ ਮਿਲਣ ਕਾਰਨ ਝੋਨੇ ਦੇ ਖੇਤਾਂ ’ਚ ਪਾਣੀ ਸੁੱਕ ਗਿਆ ਹੈ ਅਤੇ ਕਿਸਾਨਾਂ ਨੂੰ ਝੋਨੇ ਦੀ ਫਸਲ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਫਸਲ ਪਾਲਣੀ ਪੈ ਰਹੀ ਹੈ ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਡੀਜਲ ਤੇ 10 ਰੁਪਏ ਵੈਟ ਘਟਾਉਣਾ ਚਾਹੀਦਾ ਹੈ। ਜੇ ਸਰਕਾਰ ਨੇ ਇਸ ਸਮੱਸਿਆਂ ਦਾ ਕੋਈ ਹੱਲ ਨਾ ਕੱਢਿਆਂ ਤਾਂ ਗਠਜੋੜ ਮੁੱਖ ਮਾਰਗਾਂ ਨੂੰ ਜਾਮ ਕਰਨ ਤੋਂ ਗੁਰੇਜ ਨਹੀਂ ਕਰੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਸ਼੍ਰੋ.ਅ.ਦਲ ਦੇ ਸ਼ਹਿਰੀ ਪ੍ਰਧਾਨ ਉਗਰ ਸੈਨ ਮੋੜ, ਬਸਪਾ ਪ੍ਰਧਾਨ ਦਰਸ਼ਨ ਸਿੰਘ, ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ, ਚੇਅਰਮੈਨ ਸੰਦੀਪ ਵਿੱਕੀ, ਸਾਬਕਾ ਸਰਪੰਚ ਸੁਖਪਾਲ ਸਮਰਾ ਪੱਖੋ ਕਲਾਂ, ਸਾਬਕਾ ਚੇਅਰਮੈਨ ਕਰਮਜੀਤ ਸਿੰਘ ਪੋਹਲਾ ਤਾਜੋਕੇ, ਅਕਾਲੀ ਆਗੂ ਪਰਮਜੀਤ ਸਿੰਘ ਪੰਮਾ ਤਾਜੋ, ਤਰਲੋਚਨ ਬਾਂਸਲ,ਦਰਸ਼ਨ ਸਿੰਘ ਰੂੜੇਕੇ ਖੁਰਦ ਸਾਬਕਾ ਸਰਪੰਚ, ਭਗਵਾਨ ਸਿੰਘ ਭਾਨਾ ਸਰਕਲ ਪ੍ਰਧਾਨ ਸ਼ਹਿਣਾ, ਸੁਰਜੀਤ ਸਿੰਘ ਭਗਤਪੁਰਾ, ਸਾਬਕਾ ਪ੍ਰਧਾਨ ਟਰੱਕ ਯੂਨੀਅਨ ਰਾਕੇਸ਼ ਟੋਨਾ, ਸਾਬਕਾ ਕੌਸਲਰ ਗੁਰਮੀਤ ਰੌੜ, ਕੇਵਲਕ੍ਰਿਸ਼ਨ ਲਾਲੀ ਧੂਰਕੋਟੀਆਂ, ਸਵੀ ਗਰਗ ਪ੍ਰਧਾਨ ਆਈ.ਟੀ ਵਿੰਗ ਤਪਾ, ਭਗਵੰਤ ਸਿੰਘ ਚੱਠਾਬੇਅੰਤ ਸਿੰਘ ਮਾਂਗਟ, ਰਾਜੂ ਖਾਂ, ਰਛਪਾਲ ਸਿੰਘ ਆਗਰੇ ਵਾਲਾ, ਟੀਟੂ ਦੀਕਸ਼ਿਤ, ਸਾਬਕਾ ਸਰਪੰਚ ਡੌਗਰ ਉਗੋਕੇ, ਕੁਲਵਿੰਦਰ ਸਿੰਘ ਕਿੰਦੀ ਮੀਤ ਪ੍ਰਧਾਨ ਪੰਜਾਬ ਆਦਿ ਵੱਡੀ ਗਿਣਤੀ ’ਚ ਬਸਪਾ ਅਤੇ ਅਕਾਲੀ ਵਰਕਰਾਂ ਨੇ ਕੈਪਟਨ ਭਜਾਓ, ਬਿਜਲੀ ਲਿਆਓ ਦੇ ਨਾਅਰੇ ਲਾ ਕੇ ਰੋਸ ਪ੍ਰਗਟ ਕੀਤਾ।


Gurminder Singh

Content Editor

Related News