ਅਕਾਲੀ ਆਗੂ ਦੀ ਪੁਲਸ ਨਾਲ ਤੂੰ-ਤੂੰ, ਮੈਂ-ਮੈਂ, ਥਾਣੇ ਦੇ ਸ਼ੀਸ਼ੇ ਤੋੜ ਕੀਤਾ ਹੰਗਾਮਾ
Tuesday, Sep 13, 2022 - 11:20 AM (IST)

ਲੁਧਿਆਣਾ (ਰਾਜ) : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਪਨ ਸੂਦ ਨੇ ਦੇਰ ਰਾਤ ਆਪਣੇ ਸਮਰਥਕਾਂ ਸਮੇਤ ਥਾਣੇ 'ਚ ਹੰਗਾਮਾ ਕਰ ਦਿੱਤਾ। ਦਰਅਸਲ ਸਰਾਭਾ ਨਗਰ ਕੋਲ ਵਿਪਨ ਸੂਦ ਆਪਣੇ ਪੁੱਤਰ ਨਾਲ ਜਾ ਰਹੇ ਸਨ। ਇਸ ਦੌਰਾਨ ਪੁਲਸ ਨੇ ਉਨ੍ਹਾਂ ਦਾ ਚਲਾਨ ਕੱਟ ਦਿੱਤਾ।
ਇਸ ਨੂੰ ਲੈ ਕੇ ਵਿਪਨ ਸੂਦ ਆਪਣੇ ਸਮਰਥਕਾਂ ਸਮੇਤ ਥਾਣਾ ਸਰਾਭਾ ਨਗਰ ਪਹੁੰਚੇ ਅਤੇ ਹੰਗਾਮਾ ਕਰ ਦਿੱਤਾ। ਇੰਨਾ ਹੀ ਨਹੀਂ, ਅਕਾਲੀ ਆਗੂਆਂ ਨੇ ਪੁਲਸ ਨਾਲ ਬਦਤਮੀਜ਼ੀ ਕਰਕੇ ਥਾਣੇ ਦੇ ਮੇਨ ਗੇਟ ਦਾ ਸ਼ੀਸ਼ਾ ਤੋੜ ਦਿੱਤਾ। ਇਸ ਮਾਮਲੇ ਸਬੰਧੀ ਪੁਲਸ ਨੇ ਵਿਪਨ ਸੂਦ ਸਮੇਤ 5 ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।