ਵਪਾਰੀਆਂ ਨੂੰ ਆ ਰਹੀਆਂ ਨੇ ਧਮਕੀ ਭਰੀਆਂ ਚਿੱਠੀਆਂ, ਗੰਭੀਰ ਨਤੀਜੇ ਭੁਗਤਣ ਦੀ ਦਿੱਤੀ ਚਿਤਾਵਨੀ
Monday, Sep 07, 2020 - 04:08 PM (IST)
ਅਜਨਾਲਾ (ਸੁਮਿਤ ਖੰਨਾ) : ਅਜਨਾਲਾ ਦੇ ਕੁਝ ਵਪਾਰੀਆਂ ਨੂੰ ਅਣਪਛਾਤੇ ਵਿਅਕਤੀ ਵਲੋਂ ਪਿਛਲੇ 10 ਦਿਨਾਂ ਤੋਂ ਧਮਕੀਆਂ ਭਰੀਆਂ ਚਿੱਠੀਆਂ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਚਿੱਠੀਆਂ ਅੰਮ੍ਰਿਤਸਰ ਤੋਂ ਇਕ ਜਾਅਲੀ ਪਤੇ 'ਤੇ ਡਾਕ ਰਾਹੀਂ ਵਪਾਰੀਆਂ ਕੋਲ ਆ ਰਹੀਆਂ ਹਨ। ਇਨ੍ਹਾਂ 'ਚ ਹਰ ਇਕ ਵਪਾਰੀ ਕੋਲ 20-20 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਮੰਗ ਨਾ ਪੂਰੀ ਕਰਨ ਦੇ ਗੰਭੀਰ ਨਤੀਜੇ ਭੁਗਤਨ ਨੂੰ ਤਿਆਰ ਰਹਿਣ ਲਈ ਕਿਹਾ ਜਾ ਰਿਹਾ ਹੈ। ਚਿੱਠੀ 'ਚ ਲਿਖਿਆ ਹੈ ਕਿ ਚਿੱਠੀ ਲਿਖਣ ਵਾਲੇ ਨੂੰ ਸਾਰਾ ਪਤਾ ਹੈ ਕਿ ਉਹ ਤੇ ਉਨ੍ਹਾਂ ਦੇ ਬੱਚੇ ਘਰੋਂ ਨਿਕਲਦੇ ਹਨ। ਇਸ ਸਬੰਧੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਸਾਰੀਆਂ ਚਿੱਠੀਆਂ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਹੈਵਾਨੀਅਤ ਦੀਆਂ ਹੱਦਾਂ ਪਾਰ, 5 ਸਾਲਾ ਬੱਚੀ ਦਾ ਜਬਰ-ਜ਼ਿਨਾਹ ਤੋਂ ਬੇਰਹਿਮੀ ਨਾਲ ਕਤਲ
ਇਸ ਸਬੰਧੀ ਜਾਣਕਾਰੀ ਦਿੰਦਿਆ ਅਜਨਾਲਾ ਦੇ ਡੀ.ਐੱਸ.ਪੀ. ਵਿਪਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਨ੍ਹਾਂ ਵਪਾਰੀਆਂ ਨੂੰ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਗਈ ਹੈ ਅਤੇ ਨਾਲ ਹੀ ਪੀ.ਸੀ.ਆਰ. ਦੀ ਗਸ਼ਤ ਵੀ ਵਧਾ ਦਿੱਤੀ ਗਈ ਹੈ ਤਾਂ ਜੋ ਕੋਈ ਸ਼ਰਾਰਤੀ ਅਨਸਰ ਇਨ੍ਹਾਂ ਦਾ ਕੋਈ ਨੁਕਸਾਨ ਨਾ ਕਰੇ। ਉਨ੍ਹਾਂ ਕਿਹਾ ਕਿ ਇਹ ਕਿਸੇ ਸ਼ਰਾਰਤੀ ਅਨਸਰ ਦੀ ਕੋਈ ਸ਼ਰਾਰਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਾਰੀਆਂ ਚਿੱਠੀਆਂ ਵਪਾਰੀਆਂ ਕੋਲੋਂ ਲੈ ਕੇ ਜਾਂਚ ਪੜਤਾਲ ਕੀਤੀ ਹੈ ਹੈਂਡਰਾਈਟਿੰਗ ਐਕਸਪਰਟ ਤੋਂ ਇਨ੍ਹਾਂ ਚਿੱਠੀਆਂ ਦੀ ਜਾਂਚ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਹੁਤ ਜਲਦ ਦੋਸ਼ੀਆਂ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਰਾਵੀ ਟੱਪ ਪ੍ਰੇਮਿਕਾ ਨੂੰ ਮਿਲਣ ਪਾਕਿ ਜਾਂਦਾ ਸੀ ਇਹ ਸ਼ਖਸ, ISI ਨੇ ਤੋੜੇ ਸਰੀਰ ਦੇ ਕਈ ਅੰਗ (ਵੀਡੀਓ)