ਅਜਨਾਲਾ 'ਚ ਵੱਡੀ ਵਾਰਦਾਤ : ਪੁੱਤ ਨੇ ਪਿਤਾ ਤੇ ਦਾਦੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

Friday, Mar 20, 2020 - 12:43 PM (IST)

ਅਜਨਾਲਾ 'ਚ ਵੱਡੀ ਵਾਰਦਾਤ : ਪੁੱਤ ਨੇ ਪਿਤਾ ਤੇ ਦਾਦੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

ਅਜਨਾਲਾ (ਗਰਿੰਦਰ ਬਾਠ) : ਅਜਨਾਲਾ 'ਚ ਇਕ ਪੁੱਤ ਵਲੋਂ ਆਪਣੇ ਪਿਤਾ ਤੇ ਦਾਦੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਥਾਨਕ ਵਾਰਡ ਨੰਬਰ ਦੋ ਦੇ ਮੋਤੀ ਰਾਮ ਭੰਡਾਰੀ ਦੀ ਮਾਤਾ ਸ਼ਕੁੰਤਲਾ ਦੇਵੀ ਦਾ ਪੋਤੇ ਰਮਨ ਨੇ ਘਰ 'ਚ ਦਾਖਲ ਹੋ ਕੇ ਤੇਜ਼ਧਾਰ ਹਥਿਆਰ ਨਾਲ ਅਣਗਿਣਤ ਵਾਰ ਕਰਦਿਆਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

PunjabKesariਦੱਸਿਆ ਜਾ ਰਿਹੈ ਕਿ ਕਥਿਤ ਦੋਸ਼ੀ ਰਮਨ ਪਹਿਲਾਂ ਵੀ ਕਤਲ ਮਾਮਲੇ ਚ ਜੇਲ 'ਚੋਂ ਕੇਸ ਭੁਗਤ ਕੇ ਬਾਹਰ ਆਇਆ ਹੋਇਆ ਸੀ। ਬੀਤੀ ਰਾਤ ਰਮਨ ਦਾ ਆਪਣੇ ਪਿਤਾ ਮੋਤੀ ਰਾਮ ਭੰਡਾਰੀ ਅਤੇ ਦਾਦੀ ਸ਼ਕੁੰਤਲਾ ਦੇਵੀ ਨਾਲ ਕਿਸੇ ਘਰੇਲੂ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਥਾਣਾ ਅਜਨਾਲਾ ਦੀ ਪੁਲਸ ਵਲੋਂ ਘਟਨਾ ਸਥਾਨ ਉੱਤੇ ਕੇਸ ਪਹੁੰਚ ਕੇ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ ►ਕੋਰੋਨਾ ਵਾਇਰਸ ਦਾ ਕਹਿਰ ਜਾਰੀ, ਤਰਨਤਾਰਨ 'ਚ ਸਾਹਮਣੇ ਆਇਆ ਸ਼ੱਕੀ ਮਰੀਜ਼


author

Baljeet Kaur

Content Editor

Related News