ਅਜਨਾਲਾ ਪੁਲਸ ਪਾਰਟੀ ਵਲੋਂ ਪਟਾਕਿਆਂ ਦੀ ਦੁਕਾਨ ''ਤੇ ਛਾਪੇਮਾਰੀ, ਲੱਗੇ ਧੱਕੇਸ਼ਾਹੀ ਦੇ ਦੋਸ਼

Thursday, Oct 22, 2020 - 08:27 PM (IST)

ਅਜਨਾਲਾ ਪੁਲਸ ਪਾਰਟੀ ਵਲੋਂ ਪਟਾਕਿਆਂ ਦੀ ਦੁਕਾਨ ''ਤੇ ਛਾਪੇਮਾਰੀ, ਲੱਗੇ ਧੱਕੇਸ਼ਾਹੀ ਦੇ ਦੋਸ਼

ਅੰਮ੍ਰਿਤਸਰ, (ਗੁਰਿੰਦਰ,ਸਾਗਰ)- ਅਜਨਾਲਾ ਦੇ ਮੁੱਖ ਚੌਕ 'ਚ ਸਥਿਤ ਪਟਾਕਿਆਂ ਦੀ ਦੁਕਾਨ 'ਤੇ ਪੁਲਸ ਵਲੋਂ ਛਾਪੇਮਾਰੀ ਕਰ ਦੁਕਾਨਦਾਰ ਨਾਲ ਧੱਕੇਸ਼ਾਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਜਨਾਲਾ ਦੇ ਸਾਬਕਾ ਹਲਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਵਲੋਂ ਮੌਕੇ 'ਤੇ ਪਹੁੰਚ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਬੋਨੀ ਅਜਨਾਲ਼ਾ ਨੇ ਕਿਹਾ ਕੀ ਹਲਕਾ ਵਿਧਾਇਕ ਅਜਨਾਲ਼ਾ ਦੀ ਸ਼ਹਿ 'ਤੇ ਇਹ ਸਬ ਕੁਝ ਚੱਲ ਰਿਹਾ ਹੈ ਅਤੇ ਜਦੋਂ ਤੱਕ ਡੀ. ਐਸ. ਪੀ. ਅਤੇ ਐਸ. ਐਚ. ਓ. ਅਜਨਾਲ਼ਾ 'ਤੇ ਲੁੱਟ ਦਾ ਮਾਮਲਾ ਦਰਜ ਨਹੀਂ ਹੁੰਦਾ ਉਦੋਂ ਤੱਕ ਇਹ ਧਰਨਾ ਇਵੇਂ ਹੀ ਜਾਰੀ ਰਹੇਗਾ। 


author

Bharat Thapa

Content Editor

Related News