ਨਿਊਜ਼ੀਲੈਂਡ ’ਚ ਵਾਪਰੇ ਭਿਆਨਕ ਹਾਦਸੇ ਦੌਰਾਨ ਅਜਨਾਲਾ ਦੀ ਪਲਵਿੰਦਰ ਕੌਰ ਦੀ ਮੌਤ
Friday, Jun 25, 2021 - 04:14 PM (IST)

ਅਜਨਾਲਾ (ਗੁਰਜੰਟ) : ਤਹਿਸੀਲ ਅਜਨਾਲਾ ਦੇ ਪਿੰਡ ਅਨੈਤਪੁਰਾ ਦੇ ਰਹਿਣ ਵਾਲੀ ਕੁੜੀ ਦੀ ਨਿਊਜ਼ੀਲੈਂਡ ’ਚ ਕਾਰ ਹਾਦਸੇ ਦੌਰਾਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਲਵਿੰਦਰ ਕੌਰ (28) ਜੋ ਕਿ 2019 ’ਚ ਨਿਊਜ਼ੀਲੈਂਡ ਗਈ ਸੀ। ਬੀਤੇ ਦਿਨੀਂ ਡਿਊਟੀ ਤੋਂ ਘਰ ਵਾਪਸ ਆਉਂਦਿਆਂ ਉਸ ਦੀ ਕਾਰ ਹਾਦਸੇ ’ਚ ਮੌਤ ਹੋ ਗਈ ਹੈ। ਪਲਵਿੰਦਰ ਕੌਰ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੀ ਵਸਨੀਕ ਸੀ। ਪਲਵਿੰਦਰ ਕੌਰ ਉੱਥੇ ਨਰਸਿੰਗ ਦਾ ਕੰਮ ਕਰ ਰਹੀ ਸੀ।
ਇਹ ਵੀ ਪੜ੍ਹੋ : ਕਰਤਾਰਪੁਰ ਕਾਰੀਡੋਰ ਕਾਰਪੋਰੇਸ਼ਨ ਵਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਕੀਤੀ ਅਰਦਾਸ
ਮਿਲੀ ਜਾਣਕਾਰੀ ਮੁਤਾਬਕ ਪਲਵਿੰਦਰ ਕੌਰ ਦੋ ਸਾਲ ਪਹਿਲਾਂ ਹੀ ਨਿਊਜ਼ੀਲੈਂਡ ਗਈ ਸੀ ਅਤੇ ਉੱਥੇ ਨਰਸਿੰਗ ਦੇ ਤੌਰ ’ਤੇ ਕੰਮ ਕਰ ਰਹੀ ਸੀ। ਪਲਵਿੰਦਰ ਕੌਰ ਵਿਦੇਸ਼ ਜਾ ਕੇ ਆਪਣੇ ਮਾਂ-ਬਾਪ ਦਾ ਸੁਪਨਾ ਕਰਨ ਗਈ ਸੀ। ਇਸ ਦੌਰਾਨ ਕਾਰ ਹਾਦਸੇ ’ਚ ਉਸ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਨਿਊਜ਼ੀਲੈਂਡ ਦੀ ਪੁਲਸ ਨੇ ਇਸ ਮਾਮਲੇ ’ਚ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਇਹ ਵੀ ਪੜ੍ਹੋ : ਖੇਤਾਂ ’ਚ ਕੰਮ ਕਰ ਰਹੇ ਕਿਸਾਨ ਦੀ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਤ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ