ਖਹਿਰਾ ਦਾ ਸਾਰਾ ਟੱਬਰ ਕਾਂਗਰਸ ਦੇ ਸਿਰੋਂ ਪਲਦੈ : ਮਜੀਠੀਆ
Friday, Jan 18, 2019 - 03:01 PM (IST)

ਅਜਨਾਲਾ : ਅਜਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆਂ ਨੇ ਸੁਖਪਾਲ ਖਹਿਰਾ ਖਿਲਾਫ ਰੱਜ ਕੇ ਭੜਾਸ ਕੱਢੀ ਹੈ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਦਾ ਸਾਰਾ ਟੱਬਰ ਕਾਂਗਰਸ ਦੇ ਸਿਰੋਂ ਪੱਲਦਾ ਹੈ। ਉਨ੍ਹਾਂ ਕਿਹਾ ਕਿ ਖਹਿਰਾ ਪਹਿਲਾਂ ਰਾਹੁਲ ਗਾਂਧੀ ਦੇ ਸੋਹਲੇ ਗਾਉਂਦਾ ਸੀ ਤੇ ਫਿਰ ਕੇਜਰੀਵਾਲ ਨਾਲ ਰਲ ਗਿਆ ਪਰ ਅੱਜ ਇਹ ਦੋਵੇਂ ਉਸਨੂੰ ਮਾੜੇ ਲੱਗਦੇ ਹਨ। ਉਨ੍ਹਾਂ ਕਿਹਾ ਕਿ 2019 ਤੋਂ ਬਾਅਦ ਉਹ ਕਾਂਗਰਸ 'ਚ ਸ਼ਾਮਲ ਹੋ ਜਾਣਗੇ ਕਿਉਂਕਿ ਖਹਿਰਾ ਦੀ ਭੈਣ, ਭਰਾ, ਭਾਣਜੀ ਕਾਂਗਰਸ 'ਚ ਹਨ ਤੇ ਇਹ ਸਾਰੇ ਚਾਰ ਲੱਖ ਦੇ ਕਰੀਬ ਤਨਖਾਹ ਲੈ ਰਹੇ ਹਨ।