ਡਰੱਗ ਮਨੀ ਤੇ ਹੈਰੋਇਨ ਮਾਮਲੇ ''ਚ ਕਾਬੂ ਸਮੱਗਲਰ 2 ਦਿਨ ਦੇ ਪੁਲਸ ਰਿਮਾਂਡ ''ਤੇ

Sunday, Sep 15, 2019 - 10:09 AM (IST)

ਡਰੱਗ ਮਨੀ ਤੇ ਹੈਰੋਇਨ ਮਾਮਲੇ ''ਚ ਕਾਬੂ ਸਮੱਗਲਰ 2 ਦਿਨ ਦੇ ਪੁਲਸ ਰਿਮਾਂਡ ''ਤੇ

ਅਜਨਾਲਾ (ਵਰਿੰਦਰ, ਸੁਮਿਤ) : ਸਥਾਨਕ ਪੁਲਸ ਨੇ ਬੀਤੇ ਕੱਲ ਹੈਰੋਇਨ ਦੀ ਵੱਡੀ ਖੇਪ ਸਮੇਤ ਗ੍ਰਿਫ਼ਤਾਰ ਕੀਤੇ ਸ਼ਮਸ਼ੇਰ ਸਿੰਘ ਸ਼ੇਰਾ ਪੁੱਤਰ ਨਾਨਕ ਸਿੰਘ ਵਾਸੀ ਪਿੰਡ ਭੈਣੀ ਰਾਜਪੂਤਾਂ ਨੂੰ ਡਿਊਟੀ ਮੈਜਿਸਟ੍ਰੇਟ ਰਾਮਪਾਲ ਦੀ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ ਦੀ ਮੰਗ ਕੀਤੀ ਸੀ, ਜਿਸ ਉਪਰੰਤ ਪੁਲਸ ਵਲੋਂ ਦਿੱਤੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਾਣਯੋਗ ਅਦਾਲਤ ਨੇ ਸ਼ਮਸ਼ੇਰ ਸਿੰਘ ਨੂੰ 2 ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਅਜਨਾਲਾ ਸੋਹਣ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਗੁਪਤ ਸੂਚਨਾ ਦੇ ਆਧਾਰ 'ਤੇ ਅਜਨਾਲਾ ਦੇ ਪਿੰਡ ਬੋਹੜੀ ਕੋਲ ਨਾਕੇਬੰਦੀ ਕੀਤੀ ਗਈ ਸੀ ਤੇ ਪਿੰਡ ਪੁੰਗਾ ਵਲੋਂ ਆ ਰਹੀ ਮਹਿੰਦਰਾ ਪਿੱਕਅਪ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਦੀ ਮੌਜੂਦਗੀ 'ਚ ਹੀ ਸ਼ਮਸ਼ੇਰ ਸਿੰਘ ਦੀ ਗੱਡੀ 'ਚ ਉਸ ਕੋਲੋਂ ਸਾਢੇ 7 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਇਸ ਤੋਂ ਬਾਅਦ ਉਸ ਦੇ ਘਰੋਂ 28 ਲੱਖ ਰੁਪਏ ਡਰੱਗ ਮਨੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾਏਗੀ ਕਿ ਇਸ ਸਬੰਧੀ ਹੋਰ ਕਿਹੜੇ-ਕਿਹੜੇ ਭਾਰਤੀ ਅਤੇ ਪਾਕਿਸਤਾਨੀ ਸਮੱਗਲਰ ਨਾਲ ਹਨ।


author

Baljeet Kaur

Content Editor

Related News