ਦੁਕਾਨ ''ਤੇ ਕੰਮ ਕਰਦੇ ਸਮੇਂ ਫਟਿਆ ਏਅਰ ਟੈਂਕ, ਦੂਰ ਤੱਕ ਗੂੰਜੀ ਧਮਾਕੇ ਦੀ ਆਵਾਜ਼

Sunday, Feb 27, 2022 - 04:26 PM (IST)

ਦੁਕਾਨ ''ਤੇ ਕੰਮ ਕਰਦੇ ਸਮੇਂ ਫਟਿਆ ਏਅਰ ਟੈਂਕ, ਦੂਰ ਤੱਕ ਗੂੰਜੀ ਧਮਾਕੇ ਦੀ ਆਵਾਜ਼

ਅੱਪਰਾ (ਦੀਪਾ) : ਅੱਪਰਾ ਦੇ ਸਥਾਨਕ ਬੰਗਾ ਰੋਡ 'ਤੇ ਸਥਿਤ ਇੱਕ ਪੈਂਚਰ ਲਗਾਉਣ ਵਾਲੀ ਦੁਕਾਨ 'ਤੇ ਅੱਜ ਸਵੇਰੇ ਲਗਭਗ 11 ਵਜੇ ਅਚਾਨਕ ਏਅਰ ਟੈਂਕ ਫਟ ਗਿਆ। ਇਸ ਕਾਰਨ ਕੋਲ ਹੀ ਕੰਮ ਕਰਦੇ ਦੁਕਾਨਦਾਰ ਦਾ ਮਸਾਂ-ਮਸਾਂ ਬਚਾਅ ਹੋਇਆ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਮੁਖਤਿਆਰ ਰਾਮ ਉਰਫ਼ ਲਾਲਾ ਤੇ ਉਸ ਦੇ ਪੁੱਤਰ ਮਨੀ ਛੋਕਰਾਂ ਦੋਵੇਂ ਵਾਸੀ ਪਿੰਡ ਛੋਕਰਾਂ ਨੇ ਦੱਸਿਆ ਕਿ ਉਨਾਂ ਦੀ ਬੰਗਾ ਰੋਡ 'ਤੇ ਸਥਿਤ ਦਾਣਾ ਮੰਡੀ ਦੇ ਸਾਹਮਣੇ ਦੋਪਹੀਆ ਤੇ ਚਾਰ ਪਹੀਆ ਵਾਹਨਾਂ ਨੂੰ ਪੈਂਚਰ ਲਗਾਉਣ ਦੀ ਦੁਕਾਨ ਹੈ।

ਮੁਖਤਿਆਰ ਰਾਮ ਨੇ ਦੱਸਿਆ ਕਿ ਅੱਜ ਸਵੇਰੇ ਲਗਭਗ 11 ਵਜੇ ਜਦੋਂ ਮੈਂ ਦੁਕਾਨ 'ਤੇ ਪੈਂਚਰ ਲਗਾ ਰਿਹਾ ਸੀ ਤਾਂ ਅਚਾਨਕ ਏਅਰ ਟੈਂਕ (ਹਵਾ ਜਮ੍ਹਾਂ ਕਰਨ ਵਾਲਾ ਟੈਂਕ) ਫਟ ਗਿਆ। ਉਸਨੇ ਦੱਸਿਆ ਕਿ ਹਾਦਸੇ 'ਚ ਮੇਰਾ ਵਾਲ-ਵਾਲ ਜਾਨੀ ਬਚਾਅ ਹੋ ਗਿਆ। ਮੁਖਤਿਆਰ ਰਾਮ ਨੇ ਦੱਸਿਆ ਕਿ 500 ਪੌਂਡ ਦੀ ਸਮਰੱਥਾ ਵਾਲੇ ਇਸ ਏਅਰ ਟੈਂਕ 'ਚ ਉਹ ਸਿਰਫ 150 ਪੌਂਡ ਹਵਾ ਹੀ ਰੱਖਦੇ ਹਨ ਅਤੇ ਅੱਜ ਕੰਮ ਦੇ ਕਾਰਨ ਟੈਂਕ 'ਚ ਲਗਭਗ 100 ਪੌਂਡ ਹਵਾ ਹੀ ਸੀ। ਫਿਰ ਵੀ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੁਕਾਨ ਦੇ ਸ਼ੀਸ਼ੇ ਬੁਰੀ ਤਰ੍ਹਾਂ ਚਕਨਾਚੂਰ ਹੋ ਗਏ ਅਤੇ ਦੁਕਾਨ ਦਾ ਸਾਰਾ ਸਮਾਨ ਖਿੱਲਰ ਗਿਆ। ਉਨ੍ਹਾਂ ਦੱਸਿਆ ਕਿ ਕਈ ਮੀਟਰ ਦੂਰ ਤੱਕ ਧਮਾਕੇ ਦੀ ਆਵਾਜ਼ ਗੂੰਜਦੀ ਰਹੀ।
 


author

Babita

Content Editor

Related News