ਪੰਜਾਬ ਦੇ 5 ਜ਼ਿਲ੍ਹਿਆਂ ''ਚ ਹਵਾ ਦੇ ਪ੍ਰਦੂਸ਼ਣ ਨੂੰ ਲੈ ਕੇ ਕੀਤਾ ਗਿਆ ਅਧਿਐਨ

Monday, Feb 19, 2024 - 05:15 PM (IST)

ਪੰਜਾਬ ਦੇ 5 ਜ਼ਿਲ੍ਹਿਆਂ ''ਚ ਹਵਾ ਦੇ ਪ੍ਰਦੂਸ਼ਣ ਨੂੰ ਲੈ ਕੇ ਕੀਤਾ ਗਿਆ ਅਧਿਐਨ

ਚੰਡੀਗੜ੍ਹ : ਪੰਜਾਬ ਦੇ 5 ਸ਼ਹਿਰਾਂ 'ਚ ਹਵਾ ਨੂੰ ਪ੍ਰਦੂਸ਼ਿਤ ਕਰਨ ਲਈ ਸੜਕਾਂ ਦੀ ਧੂੜ, ਉਸਾਰੀ, ਵਾਹਨ ਅਤੇ ਉਦਯੋਗਿਕ ਪ੍ਰਦੂਸ਼ਣ ਆਦਿ ਵੱਡੇ ਕਾਰਨਾਂ ਨੂੰ ਇਕ ਅਧਿਐਨ ਮੁਤਾਬਕ ਜ਼ਿੰਮੇਵਾਰ ਮੰਨਿਆ ਗਿਆ ਹੈ। ਵੱਖ-ਵੱਖ ਸ਼ਹਿਰਾਂ 'ਚ ਏ. ਕਿਊ. ਆਈ. ਦਾ ਖ਼ੁਦ ਨੋਟਿਸ ਲੈਂਦਿਆਂ ਨੈਸ਼ਨਲ ਗ੍ਰੀਨ ਟ੍ਰਿਬੀਊਨਲ ਨੇ ਉਨ੍ਹਾਂ ਸੂਬਿਆਂ ਨੂੰ ਨੋਟਿਸ ਜਾਰੀ ਕੀਤੇ ਹਨ, ਜਿੱਥੇ ਹਵਾ ਦੀ ਗੁਣਵੱਤਾ ਗੰਭੀਰ, ਬਹੁਤ ਮਾੜੀ ਅਤੇ ਮਾੜੀ ਸ਼੍ਰੇਣੀਆਂ 'ਚ ਦਰਜ ਕੀਤੀ ਗਈ ਹੈ।

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਨੇ ਇੰਡੀਅਨ ਇੰਸਟੀਚਿਊਟ ਆਫ ਤਕਨਾਲੋਜੀ (ਦਿੱਲੀ) ਵਲੋਂ ਜਲੰਧਰ, ਡੇਰਾ ਬਾਬਾ ਨਾਨਕ, ਨਯਾ ਨੰਗਲ, ਡੇਰਾਬੱਸੀ ਅਤੇ ਲੁਧਿਆਣਾ 'ਚ ਕੀਤੇ ਅਧਿਐਨ ਦੇ ਨਤੀਜਿਆਂ ਦੇ ਵੇਰਵੇ ਸਾਂਝੇ ਕੀਤੇ ਹਨ। ਅਧਿਐਨ ਮੁਤਾਬਕ ਜਲੰਧਰ 'ਚ ਸੜਕਾਂ ਦੀ ਧੂੜ, ਵਾਹਨਾਂ ਦਾ ਨਿਕਾਸ, ਮਿਊਂਸੀਪਲ ਠੋਸ ਰਹਿੰਦ-ਖੂੰਹਦ ਪ੍ਰਦੂਸਣ 'ਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਇਸੇ ਤਰ੍ਹਾਂ ਡੇਰਾ ਬਾਬਾ ਨਾਨਕ 'ਚ ਵੀ ਸੜਕ ਦੀ ਧੂੜ ਤੋਂ ਇਲਾਵਾ ਡੀ. ਜੀ. ਸੈੱਟ ਪ੍ਰਦੂਸ਼ਣ ਦੇ ਕਾਰਨ ਪਾਏ ਗਏ ਹਨ।

ਪੰਜਾਬ ਨੂੰ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਦੇ ਤਹਿਤ ਕੁੱਲ 89.30 ਕਰੋੜ ਰੁਪਏ ਪ੍ਰਾਪਤ ਹੋਏ ਹਨ। ਇਸ 'ਚੋਂ 49.15 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ ਅਤੇ 25 ਜਨਵਰੀ ਤੱਕ 28.40 ਕਰੋੜ ਰੁਪਏ ਦੀ ਵਰਤੋਂ ਕੀਤੀ ਜਾ ਚੁੱਕੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕਿਹਾ ਕਿ ਸੂਬਾ ਅਲਾਟ ਕੀਤੇ ਫੰਡਾਂ ਦੀ ਤੁਰੰਤ ਵਰਤੋਂ ਕਰਨ ਲਈ ਤਨਦੇਹੀ ਨਾਲ ਕੰਮ ਕਰ ਰਿਹਾ ਹੈਾ। 


author

Babita

Content Editor

Related News