ਪੰਜਾਬ ਰੋਡਵੇਜ਼ ਦੀ ਬੱਸ ਤੋਂ ਵੀ ਮਾੜਾ ਹੈ ਏਅਰ ਇੰਡੀਆ ਦਾ ਜਹਾਜ਼, ਤਸਵੀਰਾਂ ਦੇਖ ਰਹਿ ਜਾਓਗੇ ਦੰਗ

Wednesday, Jun 14, 2017 - 05:52 PM (IST)

ਪੰਜਾਬ ਰੋਡਵੇਜ਼ ਦੀ ਬੱਸ ਤੋਂ ਵੀ ਮਾੜਾ ਹੈ ਏਅਰ ਇੰਡੀਆ ਦਾ ਜਹਾਜ਼, ਤਸਵੀਰਾਂ ਦੇਖ ਰਹਿ ਜਾਓਗੇ ਦੰਗ

ਅੰਮ੍ਰਿਤਸਰ - ਪੰਜਾਬ ਰੋਡਵੇਜ਼ ਦੀ ਬੱਸ ''ਚ ਤੁਸੀਂ ਸਫਰ ਕਰਦੇ ਸਮੇਂ ਉਸ ਦੀਆਂ ਕਮੀਆਂ ''ਤੇ ਨਜ਼ਰ ਤਾਂ ਜ਼ਰੂਰ ਫੇਰੀ ਹੋਵੇਗੀ ਪਰ ਏਅਰ ਇੰਡੀਆ ਦੀ ਫਲਾਈਟ ਦੀ ਹਾਲਤ ਉਸ ਤੋਂ ਵੀ ਖਰਾਬ ਹੋਵੇਗੀ ਇਹ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਅਕਸਰ ਵਿਵਾਦਾਂ ''ਚ ਰਹਿਣ ਵਾਲੀ ਏਅਰ ਇੰਡੀਆ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਈ ਹੈ। ਤਾਜਾ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਰਹਿਣ ਵਾਲੇ ਰਵਿੰਦਰ ਸਿੰਘ ਰੋਬਿਨ ਨੇ ਅੰਮ੍ਰਿਤਸਰ ਦੀ ਯਾਤਰਾ ਦੌਰਾਨ ਆਈਆ ਮੁਸ਼ਕਲਾ ਨੂੰ ਸਾਡੇ ਨਾਲ ਸਾਂਝਾ ਕੀਤਾ ਹੈ।

PunjabKesari
 

ਜਹਾਜ਼ ਦੇ ਟਾਇਲਟ ''ਚ ਗੰਦਗੀ
ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਅੰਮ੍ਰਿਤਸਰ ਤੋਂ ਦਿੱਲੀ ਦੇ ਲਈ ਏਅਰ ਇੰਡੀਆ ਦੀ ਫਲਾਈਟ ਲਈ ਤਾਂ ਉਨ੍ਹਾਂ ਨੇ ਜੋ ਸੀਟ ਆਨਲਾਇਨ ਬੁਕ ਕਰਵਾਈ ਸੀ ਉਨ੍ਹਾਂ ਨੂੰ ਉਹ ਸੀਟ ਨਹੀਂ ਮਿਲੀ। ਪੁੱਛੇ ਜਾਣ ''ਤੇ ਉਨ੍ਹਾਂ ਨੂੰ ਕਿਤੇ ਵੀ ਬੈਠੇ ਜਾਣ ਦੀ ਹਦਾਇਤ ਦਿੱਤੀ ਗਈ। ਇਹ ਗੱਲ ਸਿਰਫ ਉਨ੍ਹਾਂ ਨੂੰ ਹੀ ਨਹੀਂ ਬਾਕੀ ਯਾਤਰੀਆਂ ਨੂੰ ਵੀ ਕਹੀ ਗਈ। ਇਹ ਹੀ ਨਹੀਂ ਫਲਾਈਟ 3.30 ਘੰਟੇ ਲੇਟ ਦਿੱਲੀ ਪਹੁੰਚੀ। 
 

 

PunjabKesari

ਜ਼ਹਾਜ ''ਚ ਟੁੱਟੀ ਹੋਈ ਡਿਸਪਲੇਅ 

ਇਹ ਤਸਵੀਰਾਂ ਜੋ ਅਸੀਂ ਦਿਖਾ ਰਹੇ ਹਾਂ ਇਹ ਏਅਰ ਇੰਡੀਆ ਫਲਾਈਟ ਦੀਆਂ ਹਨ ਜਿਸ ''ਚ ਬਾਥਰੂਮ ਹੀ ਨਹੀਂ ਕਿਚਨ ਤੱਕ ਗੰਦਗੀ ਨਾਲ ਭਰਿਆ ਨਜ਼ਰ ਆਇਆ। ਇਸ ਤੋਂ ਜਦੋਂ ਉਹ ਦਿੱਲੀ ਤੋਂ ਸੈਨ ਫਰਾਂਸਸਿਸਕੋ ਜਾਣ ਵਾਲੇ ਜਹਾਜ਼ ''ਚ ਬੈਠੇ, ਇਸ ਯਾਤਰਾ ''ਚ ਉਨ੍ਹਾਂ ਦੀ ਬੇਟੀ ਉਨ੍ਹਾਂ ਨਾਲ ਸੀ। ਇਸ ਜ਼ਹਾਜ ''ਚ ਵੀ ਜਿਨ੍ਹਾਂ ਸੀਟਾਂ ''ਤੇ ਰਵਿੰਦਰ ਸਿੰਘ ਰੋਬਿਨ ਅਤੇ ਉਨ੍ਹਾਂ ਦੀ ਬੇਟੀ ਬੈਠੇ ਸੀ ਉਨ੍ਹਾਂ ਸੀਟਾਂ ਦੇ ਰੇਕਲਾਇਨਰ ਕੰਮ ਨਹੀਂ ਕਰ ਰਹੇ ਸਨ। ਸੀਟਾਂ ਨਾਲ ਲੱਗੇ ਸਪੋਰਟਰ ਟੇਬਲ ਤੱਕ ਟੁੱਟੇ ਹੋਏ ਸਨ ਅਤੇ ਐਂਟਰਟੇਨਮੈਂਟ ਵਾਲੀ ਸਕਰੀਨ ਵੀ ਨਹੀਂ ਕੰਮ ਰਹੀ ਸੀ। ਇੱਥੋ ਤੱਕ ਕਿ ਸਕਰੀਨ ''ਤੇ ਇਕ ਹੀ ਡਿਸਪਲੇਅ ਆ ਰਹੀ ਸੀ। ਜਿਸ ''ਚ ਅੰਗਰੇਜ਼ੀ ਸ਼ਬਦਾਂ ''ਚ ਗਲਤੀਆਂ ਨਜ਼ਰ ਆਈਆ।

@PMOIndia @Narendramodi_PM @AirIndiaAItwitter.com/rsrobin1/statu…

ਜਦੋਂ ਉਨ੍ਹਾਂ ਨੇ ਇਸ ਬਾਰੇ ''ਚ ਫਲਾਈਟ ਅਟੇਂਡੇਂਟ ਨੂੰ ਗੰਦੇ ਬਾਥਰੂਮ ਨੂੰ ਸਾਫ ਕਰਵਾਉਣ ਲਈ ਕਿਹਾ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਸਾਡੇ ਯਾਤਰੀ ਇਨ੍ਹਾਂ ਨੂੰ ਸਾਫ ਕਰਦੇ ਹਨ, ਇਹ ਸਾਡਾ ਕੰਮ ਨਹੀਂ ਇਨਾਂ ਸਭ ਕੁਝ ਬਰਦਾਸ਼ਤ ਕਰਨ ਤੋਂ ਬਾਅਦ ਰਵਿੰਦਰ ਸਿੰਘ ਰੋਬਿਨ ਨੇ ਅਟੇਂਡੇਂਟ ਨੂੰ ਪੁੱਛਿਆ ਕਿ ਉਹ ਇਸ ਸਬੰਧੀ ਸ਼ਿਕਾਇਤ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਦੁਆਰਾ ਹੀ ਇਸ ਨੂੰ ਰਜਿਸਟਰਡ ਕਰਵਾ ਸਕਦੇ ਹਨ। ਰੋਬਿਨ ਸਿੰਘ ਨੇ ਸਾਰੀ ਘਟਨਾ ਦੀ ਜਾਣਕਾਰੀ ਟਵਿੱਟਰ ਦੇ ਜ਼ਰੀਏ ਏਅਰ ਇੰਡੀਆ ਅਤੇ ਪੀ. ਐਮ. ਦਫਤਰ ਤੱਕ ਪਹੁੰਚਾਈ। ਜਿਸ ਤੋਂ ਬਾਅਦ ਏਅਰ ਇੰਡੀਆ ਨੇ ਟਵੀਟ ਕਰ ਕੇ ਜਵਾਬ ਦਿੰਦੇ ਹੋਏ ਸਿੰਘ ਤੋਂ ਮੁਆਫੀ ਤਾਂ ਨਹੀਂ ਮੰਗੀ ਪਰ ਸੀਟਾਂ ਦੇ ਨੰਬਰ ਜ਼ਰੂਰ ਮੰਗੇ ਤਾਂ ਜੋ ਉੁਸ ਨੂੰ ਠੀਕ ਕਰਵਾਇਆ ਜਾ ਸਕੇ। ਰਵਿੰਦਰ ਸਿੰਘ ਨੂੰ ਇਹ ਨਾਗਵਾਰ ਗੁਜਰਿਆ ਅਤੇ ਉਨ੍ਹਾਂ ਸੈਨ ਫਰਾਂਸਸਿਸਕੋ ਪਹੁੰਚੇ ਕੇ ਵਾਪਸੀ ਦੀ ਦੂਜੀ ਏਅਰਲਾਈਨ ਦੀ ਟਿਕਟ ਬੁੱਕ ਕਰਵਾਈ ਅਤੇ ਭਾਰਤ ਵਾਪਸ ਆਏ। ਸੀਨੀਅਰ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਕੀਤੀ।


Related News