ਆਸਟਰੇਲੀਆ ਹਵਾਈ ਫ਼ੌਜ ’ਚ ਨਿਯੁਕਤ ਹੋਏ ਸਿਮਰਨ ਦੀ ਪ੍ਰਾਪਤੀ ਕੌਮ ਲਈ ਵੱਡਾ ਮਾਣ : ਬੀਬੀ ਜਗੀਰ ਕੌਰ
Thursday, Jan 21, 2021 - 11:55 PM (IST)
 
            
            ਅੰਮ੍ਰਿਤਸਰ, (ਦੀਪਕ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਸਟਰੇਲੀਆ ਹਵਾਈ ਫ਼ੌਜ ਵਿਚ ਨਿਯੁਕਤ ਹੋਣ ’ਤੇ ਪੰਜਾਬੀ ਮੂਲ ਦੇ ਸਿੱਖ ਨੌਜਵਾਨ ਸਿਮਰਨ ਸਿੰਘ ਸੰਧੂ ਦੀ ਸ਼ਲਾਘਾ ਕਰਦਿਆਂ ਇਸ ਪ੍ਰਾਪਤੀ ਨੂੰ ਕੌਮ ਲਈ ਵੱਡਾ ਮਾਣ ਦੱਸਿਆ। ਉਨ੍ਹਾਂ ਆਖਿਆ ਕਿ ਇਸ ਪ੍ਰਾਪਤੀ ’ਤੇ ਸਿੱਖ ਜਗਤ ਅੰਦਰ ਖੁਸ਼ੀ ਦੀ ਲਹਿਰ ਹੈ।
ਜ਼ਿਕਰਯੋਗ ਹੈ ਕਿ ਸਿਮਰਨ ਦੇ ਮਾਤਾ-ਪਿਤਾ 2008 ਵਿਚ ਪਰਥ (ਆਸਟਰੇਲੀਆ) ਗਏ ਸਨ। ਸਿਮਰਨ ਸਿੰਘ ਨੇ ਇੱਥੇ ਹੀ ਆਪਣੀ ਮੁੱਢਲੀ ਵਿੱਦਿਆ ਹਾਸਲ ਕੀਤੀ ਅਤੇ ਪਰਥ ਦੇ ਘਰੇਲੂ ਹਵਾਈ ਅੱਡੇ ਤੋਂ ਛੋਟੀ ਉਮਰੇ ਸਫਲ ਹਵਾਈ ਉਡਾਨ ਭਰ ਕੇ ਸੋਲੋ ਪਾਇਲਟ ਬਣਿਆ। ਬੀਬੀ ਜਗੀਰ ਕੌਰ ਨੇ ਸਿਮਰਨ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਉਸ ਤੋਂ ਸਿੱਖ ਨੌਜਵਾਨੀ ਨੂੰ ਪ੍ਰੇਰਣਾ ਲੈਣ ਦੀ ਅਪੀਲ ਕੀਤੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            