ਜਾਨਲੇਵਾ ਹਮਲਾ ਕਰ ਕੇ ਕੀਤੇ ਹਵਾਈ ਫਾਇਰ
Saturday, Jul 07, 2018 - 02:25 AM (IST)

ਅੰਮ੍ਰਿਤਸਰ, (ਅਰੁਣ)- ਲਡ਼ਾਈ-ਝਗਡ਼ੇ ਸਬੰਧੀ ਪਾਰਕ ’ਚ ਬੈਠ ਕੇ ਸੁਲ੍ਹਾ-ਸਫਾਈ ਕਰਨ ਮੌਕੇ ਜਾਨਲੇਵਾ ਹਮਲਾ ਕਰਦਿਆਂ 3 ਦੋਸਤਾਂ ਨੂੰ ਜ਼ਖਮੀ ਕਰਨ ਅਤੇ ਹਵਾਈ ਫਾਇਰ ਕਰ ਕੇ ਦੌਡ਼ੇ 2 ਅਣਪਛਾਤਿਆਂ ਸਮੇਤ 7 ਹਮਲਾਵਰਾਂ ਖਿਲਾਫ ਥਾਣਾ ਬੀ-ਡਵੀਜ਼ਨ ਦੀ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਅਮਿੰਦਰਜੀਤ ਸਿੰਘ ਨੇ ਦੱਸਿਆ 4 ਜੁਲਾਈ ਨੂੰ ਜਦੋਂ ਉਹ ਨਿਊ ਅੰਮ੍ਰਿਤਸਰ ’ਚ ਕ੍ਰਿਕਟ ਖੇਡਣ ਜਾ ਰਿਹਾ ਸੀ ਤਾਂ ਉਸ ਦੇ ਦੋਸਤ ਨੇ ਫੋਨ ਕਰ ਕੇ ਦੱਸਿਆ ਕਿ ਲਡ਼ਾਈ-ਝਗਡ਼ੇ ਸਬੰਧੀ ਫੈਸਲੇ ਲਈ ਕੋਟ ਆਤਮਾ ਰਾਮ ਪਾਰਕ ਵਿਚ ਸਮਾਂ ਰੱਖਿਆ ਗਿਆ ਹੈ, ਜਦੋਂ ਉਹ ਪਾਰਕ ਵਿਚ ਪੁੱਜੇ ਤਾਂ ਉਥੇ ਮੌਜੂਦ ਮੁਲਜ਼ਮ ਫਿਰ ਤੋਂ ਝਗਡ਼ਾ ਕਰਨ ਲੱਗ ਪਏ ਤੇ ਉਨ੍ਹਾਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ।
ਮੁਲਜ਼ਮ ਜਗਰੂਪ ਸਿੰਘ ਨੇ ਆਪਣਾ ਪਿਸਤੌਲ ਕਾਹਲੋਂ ਨੂੰ ਦਿੱਤਾ, ਜਿਸ ਨੇ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਹਵਾਈ ਫਾਇਰ ਕੀਤੇ। ਜਗਰੂਪ ਸਿੰਘ ਵਾਸੀ ਭਾਈ ਮਨੀ ਸਿੰਘ ਰੋਡ, ਅਨੰਤਾਰ ਕਾਹਲੋਂ ਪੁੱਤਰ ਤਜਿੰਦਰ ਸਿੰਘ ਵਾਸੀ ਕੋਟ ਆਤਮਾ ਰਾਮ, ਲਵ ਵਾਸੀ ਰਾਜਾਸਾਂਸੀ, ਬੱਚਾ ਨਾਹਰ ਤੇ 2 ਹੋਰ ਅਣਪਛਾਤੇ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ।