ਖ਼ੇਤੀ ਕਾਨੂੰਨਾਂ ਖ਼ਿਲਾਫ਼ ਮਨਪ੍ਰੀਤ ਬਾਦਲ ਦੀ ਗਿੱਦੜਬਾਹਾ ਕੋਠੀ ’ਤੇ ਵੀ ਲਹਿਰਾਇਆ ਗਿਆ ਕਾਲਾ ਝੰਡਾ

Wednesday, May 26, 2021 - 05:58 PM (IST)

ਗਿੱਦੜਬਾਹਾ (ਮਨੀਸ਼ ਚਾਵਲਾ): ਜਿੱਥੇ ਅੱਜ ਦੇਸ਼ ਭਰ ਵਿਚ ਖੇਤੀ ਕਾਨੂੰਨਾਂ ਖ਼ਿਲਾਫ਼ ਕਾਲਾ ਦਿਵਸ ਮਨਾਇਆ ਜਾ ਰਿਹਾ ਹੈ। ਉੱਥੇ ਹੀ ਬਠਿੰਡਾ ਤੋਂ ਵਿਧਾਇਕ ਅਤੇ ਸੂਬੇ ਦੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਗਿੱਦੜਬਾਹਾ ਵਿਖੇ ਪਿਛਲੇ ਕਈ ਸਾਲਾਂ ਤੋ ਬੰਦ ਪਈ ਕੋਠੀ ਤੇ ਵੀ ਕਾਲਾ ਝੰਡਾ ਲਹਿਰਾ ਸਿਆਸੀ ਅਟਕਲਾਂ ਤੇਜ਼ ਹੋ ਗਈਆਂ ਹਨ।

ਇਹ ਵੀ ਪੜ੍ਹੋ: ਆਜ਼ਾਦੀ ਦੇ 74 ਸਾਲ ਬਾਅਦ ਵੀ ਮੁੱਲ ਦਾ ਪਾਣੀ ਪੀ ਰਿਹੈ ਫਾਜ਼ਿਲਕਾ ਦਾ ਪਿੰਡ ਘੱਲੂ

ਜ਼ਿਕਰਯੋਗ ਹੈ ਕਿ ਮਨਪ੍ਰੀਤ ਬਾਦਲ ਨੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ 1995 ਤੋਂ ਗਿੱਦੜਬਾਹਾ ਹਲਕੇ ਤੋਂ ਵਿਧਾਇਕ ਬਣ ਕੀਤੀ ਸੀ ਅਤੇ ਲਗਾਤਾਰ 4 ਵਾਰ ਜਿੱਤ ਪ੍ਰਾਪਤ ਕੀਤੀ ਸੀ ਅਤੇ ਪਿਛਲੇ ਲਗਭਗ 10 ਸਾਲਾਂ ਤੋ ਮਨਪ੍ਰੀਤ ਬਾਦਲ ਗਿੱਦੜਬਾਹਾ ਹਲਕਾ ਛੱਡ ਬਠਿੰਡਾ ਵੱਲ ਧਿਆਨ ਦੇਣ ਲੱਗ ਗਏ ਸਨ ਅਤੇ ਬਠਿੰਡਾ ਤੋ ਵਿਧਾਇਕ ਦੀ ਚੌਣ ਲੜ ਜਿੱਤ ਪ੍ਰਾਪਤ ਕਰਕੇ ਵਿੱਤ ਮੰਤਰੀ ਬਣੇ ਹਨ, ਜਿੱਥੇ ਮਨਪ੍ਰੀਤ ਦੇ ਹਲਕਾ ਬਦਲਣ ਤੋ ਬਾਅਦ ਉਨ੍ਹਾਂ ਦੇ ਵਰਕਰਾਂ ਵਿਚ ਉਦਾਸੀ ਸੀ। ਉੱਥੇ ਹੀ ਪਿਛਲੇ ਕੁਝ ਦਿਨਾਂ ਤੋ ਮਨਪ੍ਰੀਤ ਬਾਦਲ ਦੇ ਸਪੁੱਤਰ ਅਰਜੁਨ ਬਾਦਲ ਨੇ ਹਲਕੇ ਵਿਚ ਆਪਣੀ ਸਿਆਸੀ ਹਲਚਲ ਵਧਾ ਦਿੱਤੀ ਹੈ।

ਇਹ ਵੀ ਪੜ੍ਹੋ: ਡੇਰਾ ਪ੍ਰੇਮੀਆਂ ਦੇ ਹੈਰਾਨੀਜਨਕ ਪ੍ਰਗਟਾਵੇ, ਭਡ਼ਕਾਊ ਪੋਸਟਰ ਲਿਖਣ ਅਤੇ ਲਾਉਣ ਤੋਂ ਇਲਾਵਾ ਕਬੂਲੇ ਕਈ ਸੱਚ

ਮਨਪ੍ਰੀਤ ਬਾਦਲ ਦੀ ਪਿਛਲੇ ਕਰੀਬ 10 ਸਾਲਾਂ ਤੋਂ ਬੰਦ ਪਈ ਕੋਠੀ ਨੂੰ ਅਰਜੁਨ ਬਾਦਲ ਨੇ ਅਪਣੀ ਦੇਖ-ਰੇਖ ਹੇਠ ਰੰਗ ਰੌਗਨ ਕਰਵਾ ਆਪਣੀ ਫੋਟੋ ਵਾਲੇ ਪੋਸ਼ਟਰ ਵੀ ਕੋਠੀ ਦੇ ਬਾਹਰ ਲਗਾ ਲਗਏ, ਜਿਸ ’ਚ ਮਨਪ੍ਰੀਤ ਬਾਦਲ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਫੋਟੋ ਵੀ ਸ਼ਾਮਲ ਹੈ। ਬੀਤੇ 1 ਮਹੀਨੇ ਵਿਚ ਮਨਪ੍ਰੀਤ ਬਾਦਲ ਅਤੇ ਅਰਜੁਨ ਬਾਦਲ ਹਲਕੇ ਦੇ ਕਈ ਪਿੰਡਾਂ ਦਾ ਦੌਰਾ ਵੀ ਕਰ ਚੁੱਕੇ ਹਨ ਅਤੇ ਸੂਤਰ ਦੱਸਦੇ ਹਨ ਕਿ ਪਿਛਲੇ ਹਫ਼ਤੇ ਮਨਪ੍ਰੀਤ ਬਾਦਲ ਦੀ ਰਿਹਾਇਸ਼ ਪਿੰਡ ਬਾਦਲ ਵਿਖਾਵੀ ਵਰਕਰਾਂ ਦੀ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿਚ ਗਿੱਦੜਬਾਹਾ ਦੇ ਵਰਕਰ ਵੀ ਸ਼ਾਮਲ ਹੋਏ ਸਨ ਅਤੇ ਅੱਜ ਮਨਪ੍ਰੀਤ ਬਾਦਲ ਦੀ 10 ਸਾਲ ਬੇਆਬਾਦ ਪਈ ਕੋਠੀ ਤੇ ਲੱਗਿਆ ਕਾਲਾ ਝੰਡਾ ਕੋਠੀ ਦੀ ਆਉਣ ਵਾਲੇ ਸਮੇਂ ਦੀ ਚਹਿਲ ਪਹਿਲ ਦਾ ਇਸ਼ਾਰਾ ਕਰਦਾ ਹੈ।

ਇਹ ਵੀ ਪੜ੍ਹੋ: 7 ਸਾਲ ਪਹਿਲਾਂ 'ਹੁਣੇ ਆਇਆ' ਕਹਿ ਕੇ ਘਰੋਂ ਗਏ ਭਰਾ ਦਾ ਅੱਜ ਵੀ ਭੈਣ ਕਰ ਰਹੀ ਹੈ ਇੰਤਜ਼ਾਰ


Shyna

Content Editor

Related News