ਖੇਤੀ ਸੋਧ ਕਾਨੂੰਨਾਂ ਵਿਰੁੱਧ ਹੁਣ ਦਿੱਲੀ ਜਾ ਕੇ ਮੋਦੀ ਦਾ ਪਿੱਟ-ਸਿਆਪਾ ਕਰਨਗੇ ਪੰਜਾਬ ਦੇ ਕਿਸਾਨ

Sunday, Nov 22, 2020 - 10:20 AM (IST)

ਖੇਤੀ ਸੋਧ ਕਾਨੂੰਨਾਂ ਵਿਰੁੱਧ ਹੁਣ ਦਿੱਲੀ ਜਾ ਕੇ ਮੋਦੀ ਦਾ ਪਿੱਟ-ਸਿਆਪਾ ਕਰਨਗੇ ਪੰਜਾਬ ਦੇ ਕਿਸਾਨ

ਮੋਗਾ (ਗੋਪੀ ਰਾਊਕੇ) - ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਸੋਧ ਬਿੱਲਾਂ ਵਿਰੁੱਧ ਪੰਜਾਬ ’ਚ ਲੰਬੀ ਲੜਾਈ ਲੜਨ ਮਗਰੋਂ ਕਿਸਾਨ ਹਿਤੈਸ਼ੀ ਧਿਰਾਂ ਨੇ ਹੁਣ ਕੇਂਦਰ ਵਿਰੁੱਧ ਆਰ-ਪਾਰ ਦੀ ਲੜਾਈ ਵਿੱਢਣ ਦੀ ਵਿਉਂਤਬੰਦੀ ਕੀਤੀ ਹੈ। ਕਿਸਾਨ ਹਿਤੈਸ਼ੀ ਧਿਰਾਂ ਦਾ ਮੰਨਣਾ ਹੈ ਕਿ ਮੋਦੀ ਸਰਕਾਰ ਦਾ ਤਖ਼ਤ ਹਿਲਾਉਣ ਲਈ ਹੁਣ ਦਿੱਲੀ ਵਿਖੇ ਪੱਕਾ ਮੋਰਚਾ ਲਗਾਉਣਾ ਹੋਣਾ ਜ਼ਰੂਰੀ ਬਣ ਗਿਆ ਹੈ ਤਾਂ ਜੋ ਕੇਂਦਰ ਸਰਕਾਰ ਨੂੰ ਸੋਚਣ ਲਈ ਮਜ਼ਬੂਰ ਕੀਤਾ ਜਾ ਸਕੇ। ਇਸੇ ਲੜੀ ਤਹਿਤ 26 ਅਤੇ 27 ਨਵੰਬਰ ਨੂੰ ਦਿੱਲੀ ਤਖ਼ਤ ਹਿਲਾਉਣ ਲਈ ਕਿਸਾਨ ਹਿਤੈਸ਼ੀ ਧਿਰਾਂ ਮੋਗਾ ਜ਼ਿਲੇ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਲਾਮਬੰਧੀ ਮੀਟਿੰਗਾਂ ਕਰ ਕੇ ਲੋਕਾਂ ਨੂੰ ਹੋਕਾ ਦਿੱਤਾ ਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ। ਜੇਕਰ ਪੰਜਾਬ ਦੇ ਖੇਤਾਂ ’ਤੇ ਕਾਰਪੋਰੇਟ ਘਰਾਣਿਆਂ ਨੇ ਆਪਣਾ ਕਬਜ਼ਾ ਜਮਾ ਲਿਆ ਤਾਂ ਪੰਜਾਬ ਜੋ ਪਹਿਲਾਂ ਹੀ ਆਰਥਿਕ ਪੱਖੋਂ ਡਾਵਾਂਡੋਲ ਸਥਿਤੀ ਵਿਚੋਂ ਨਿਕਲ ਰਿਹੈ, ਉਹ ਪੂਰੀ ਤਰ੍ਹਾਂ ਨਾਲ ਤਬਾਹ ਹੋ ਜਾਵੇਗਾ। ਕਿਸਾਨ ਆਗੂ ਲਾਮਬੰਧੀ ਮੀਟਿੰਗਾਂ ਵਿਚ ਲੋਕਾਂ ਨੂੰ ਬਾਹਾਂ ਖੜੀਆਂ ਕਰ ਕੇ ਇਹ ਅਪੀਲਾਂ ਅਤੇ ਦਲੀਲਾਂ ਦਿੰਦੇ ਹਨ ਕਿ ਇਸ ਨਾਲ ਇਕੱਲੇ ਕਿਸਾਨ ਵਰਗ ਦਾ ਨਹੀਂ ਸਗੋਂ ਹਰ ਵਰਗ ਦਾ ਵੱਡਾ ਨੁਕਸਾਨ ਹੈ, ਕਿਉਂਕਿ ਖੇਤੀ ਨਾਲ ਹਰ ਖ਼ੇਤਰ ਜੁੜਿਆ ਹੋਇਆ ਹੈ।

ਪੜ੍ਹੋ ਇਹ ਵੀ ਖਬਰ - Health Tips: ਬਿਸਤਰੇ ’ਤੇ ਬੈਠ ਕੇ ਖਾਣਾ ਖਾਣ ਦੀ ਤੁਹਾਨੂੰ ਵੀ ਹੈ ਆਦਤ, ਤਾਂ ਹੋ ਸਕਦੈ ਨੁਕਸਾਨ

ਕੇਂਦਰ ਸਰਕਾਰ ਨੇ ਪੰਜਾਬ ਨੂੰ ਸਬਕ ਸਿਖਾਉਣ ਦੀ ਮਨਸ਼ਾ ਨਾਲ GST ਤੇ ਦਿਹਾਤੀ ਫੰਡ ’ਚੋਂ ਰੱਖਿਆ ਬਾਹਰ
ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਝੰਡਿਆਣਾ ਸ਼ਰਕੀ ਵਿਖੇ 26, 27 ਨਵੰਬਰ ਨੂੰ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ਼ ਦਿੱਲੀ ਨੂੰ ਘੇਰਨ ਦੀਆਂ ਤਿਆਰੀਆਂ ਵਜੋਂ ਮੀਟਿੰਗ ਕੀਤੀ ਗਈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੀ 20 ਮੈਂਬਰੀ ਕਮੇਟੀ ਚੁਣੀ ਗਈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬੂਟਾ ਸਿੰਘ ਤਖਾਣੱਧ, ਆਗੂ ਬਲਵਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਸਜਾ ਦੇਣ ਦੀ ਮਨਸ਼ਾ ਨਾਲ ਮਾਲ ਗੱਡੀਆਂ ਰੋਕ ਕੇ ਬੈਠੀ ਹੈ। ਹਾਲਾਂਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ 1 ਅਕਤੂਬਰ ਨੂੰ ਰੇਲ ਗੱਡੀਆਂ ਰੋਕੀਆਂ ਗਈਆ ਸਨ ਪਰ ਪੰਜਾਬ ਦੇ ਵਪਾਰੀਆਂ, ਦੁਕਾਨਦਾਰਾਂ ਤੇ ਹੋਰ ਤਬਕੇ ਦੀਆਂ ਲੋੜਾਂ ਨੂੰ ਦੇਖਦੇ ਹੋਏ ਮਾਲ ਗੱਡੀਆਂ ਲੰਘਣ ਦੀ ਇਜਾਜ਼ਤ ਜਥੇਬੰਦੀਆਂ ਨੇ ਦਿੱਤੀ ਸੀ ਪਰ ਮੁਸਾਫਿਰ ਗੱਡੀਆਂ ਕਾਨੂੰਨ ਰੱਦ ਹੋਣ ਤੱਕ ਰੋਕਣ ਦਾ ਐਲਾਨ ਹੈ ਪਰ ਕੇਂਦਰ ਨੇ ਅੜੀਅਲ ਰਵੱਈਆ ਅਪਣਾ ਰੱਖਿਆ ਹੈ ਤੇ ਸੰਘਰਸ਼ ਖਤਮ ਕਰਨ ਦੀ ਸ਼ਰਤ ’ਤੇ ਹੀ ਮਾਲ ਗੱਡੀਆਂ ਚਲਾਉਣ ਦੀ ਗੱਲ ਆਖ ਰਹੀ ਹੈ। 

ਪੜ੍ਹੋ ਇਹ ਵੀ ਖਬਰ - ਜੇ ਤੁਹਾਨੂੰ ਵੀ ਹੈ ‘ਮਾਈਗ੍ਰੇਨ’ ਦੀ ਸਮੱਸਿਆ ਤਾਂ ਇਹ ਹੋ ਸਕਦੈ ਉਸ ਦਾ ‘ਰਾਮਬਾਣ ਇਲਾਜ਼’

ਕੇਂਦਰ ਸਰਕਾਰ ਨੇ ਪੰਜਾਬ ਨੂੰ ਸਬਕ ਸਿਖਾਉਣ ਦੀ ਮਨਸ਼ਾ ਨਾਲ ਜੀ. ਐੱਸ. ਟੀ. ’ਚੋਂ ਪੰਜਾਬ ਦਾ ਹਿੱਸਾ, ਦਿਹਾਤੀ ਫੰਡ ਰੋਕ ਰੱਖੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਿਰਮਲ ਸਿੰਘ, ਹਜ਼ਾਰਾਂ ਸਿੰਘ, ਕੁੰਡਾ ਸਿੰਘ, ਕੁਲਵੰਤ ਸਿੰਘ, ਮਨਦੀਪ ਸਿੰਘ ਨੇ ਕਿਹਾ ਕਿ ਪਰ 26, 27 ਦਾ ਘਿਰਾਉ ਸਰਕਾਰ ਦੇ ਸਾਰੇ ਭਰਮ ਦੂਰ ਕਰੇਗਾ। ਸਰਕਾਰ ਨੂੰ ਥੁੱਕ ਕੇ ਚੱਟਣਾ ਪਵੇਗਾ। ਉਨ੍ਹਾਂ ਕਿਹਾ ਕਿ ਪਿੰਡ ਪਿੰਡ ਤਿਆਰੀ ਮੁਹਿੰਮ ਜਾਰੀ ਹੈ। ਪੰਜਾਬ ਦਾ ਹਰ ਤਬਕੇ ਕਿਸਾਨੀ ਸੰਘਰਸ਼ ਨਾਲ ਚੱਟਾਨ ਵਾਂਗ ਖੜਾ ਹੈ। ਉਨ੍ਹਾਂ ਕੇਜਰੀਵਾਲ ਸਰਕਾਰ ਦੁਆਰਾ 26, 27 ਨਵੰਬਰ ਦੇ ਧਰਨੇ ਦੇ ਮੱਦੇਨਜ਼ਰ ਕੇਂਦਰ ਨੂੰ ਦਿੱਲੀ ਵਿਚ ਤਾਲਾਬੰਦੀ ਲਾਉਣ ਦੀ ਸਿਫਾਰਿਸ਼ ਕਰਨ ਦੀ ਨਿਖੇਧੀ ਕੀਤੀ।

ਪੜ੍ਹੋ ਇਹ ਵੀ ਖਬਰ - Beauty Tips : ਚਿਹਰੇ ’ਤੇ ਪਏ ਪੁਰਾਣੇ ਜ਼ਖਮਾਂ ਦੇ ਨਿਸ਼ਾਨਾਂ ਨੂੰ ਛੁਪਾਉਣ ਲਈ ਅਪਣਾਓ ਇਹ ਤਰੀਕੇ, ਹੋਣਗੇ ਫ਼ਾਇਦੇ

ਦਿੱਲੀ ਦੇ ਘਿਰਾਓ ਵਾਸਤੇ ਲੈ ਕੇ ਜਾਵਾਂਗੇ ਕਿਸਾਨਾਂ ਦਾ ਵੱਡਾ ਕਾਫਲਾ : ਗੁਰਦੀਪ ਸਿੰਘ ਜਟਾਣਾ
ਨੱਥੂਵਾਲਾ ਗਰਬੀ ਤੋਂ ਰਾਜਵੀਰ : ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਹੋਏ ਦਿੱਲੀ ਘੇਰਨ ਦੇ ਸੱਦੇ ਨੂੰ ਅਸੀ ਸਿਰ ਮੱਥੇ ਪ੍ਰਵਾਨ ਕਰਦੇ ਹਾਂ ਅਤੇ ਵੱਡੀ ਗਿਣਤੀ ਵਿਚ ਪਿੰਡ ਭਲੂਰ ਅਤੇ ਇਲਾਕੇ ਦੇ ਪਿੰਡਾਂ ਤੋਂ ਵੱਡਾ ਕਿਸਾਨ ਭਰਾਵਾਂ ਦਾ ਕਾਫਲਾ ਦਿੱਲੀ ਲੈ ਕੇ ਜਾਵਾਂਗੇ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਬਲਾਕ ਬਾਘਾ ਪੁਰਾਣਾ ਦੇ ਮੀਤ ਪ੍ਰਧਾਨ ਜਥੇਦਾਰ ਗੁਰਦੀਪ ਸਿੰਘ ਜਟਾਣਾਂ ਨੇ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਪੰਜਾਬ ਦੇ ਸੁੱਤੇ ਹੋਏ ਸ਼ੇਰਾਂ (ਕਿਸਾਨਾਂ) ਨੂੰ ਜਗਾ ਕੇ ਪੁੱਠਾ ਪੰਗਾ ਲੈ ਲਿਆ ਹੈ, ਜੋ ਇਸ ਨੂੰ ਬਹੁਤ ਮਹਿੰਗਾ ਪਵੇਗਾ। ਪੰਜਾਬ ਦੇ ਕਿਸਾਨ ਆਪ ਭੁੱਖੇ ਰਹਿ ਕੇ ਪੂਰੇ ਭਾਰਤ ਦੇ ਲੋਕਾਂ ਦਾ ਢਿੱਡ ਭਰਦੇ ਹਨ ਪਰ ਹੁਣ ਕੇਂਦਰ ਦੀ ਗੈਰਤਮੰਦ ਸਰਕਾਰ ਨੇ ਇਨ੍ਹਾਂ ਕਿਸਾਨਾਂ ਦੀ ਗੈਰਤ ਨੂੰ ਤਿੰਨ ਖੇਤੀ ਬਿੱਲ ਬਣਾ ਕੇ ਵੰਗਾਰਿਆ, ਜੋ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਪੜ੍ਹੋ ਇਹ ਵੀ ਖਬਰ - Beauty Tips : 20 ਮਿੰਟਾਂ ''ਚ ਇਸ ਤਰੀਕੇ ਨਾਲ ਦੂਰ ਕਰੋ ਆਪਣੀ ‘ਗਰਦਨ ਦਾ ਕਾਲਾਪਣ’

ਉਕਤ ਕਿਸਾਨ ਆਗੂ ਨੇ ਕਿਹਾ ਕਿ ਦਿੱਲੀ ਜਾਣ ਵਾਲੇ ਕਿਸਾਨ ਆਪੋ-ਆਪਣੇ ਘਰਾ ਤੋਂ ਬੇਫ਼ਿਕਰ ਹੋ ਕੇ ਦਿੱਲੀ ਵੱਲ ਨੂੰ ਕੂਚ ਕਰਨਗੇ ਅਤੇ ਉਹ ਜਾਣਦੇ ਹਨ ਕਿ ਇਹ ਸੰਘਰਸ਼ ਲੰਮਾ ਚੱਲਣਾ ਹੈ। ਇਸ ਵਾਸਤੇ ਪੁਰਾ ਪ੍ਰਬੰਧ ਕਰਕੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਜੇਕਰ ਉਹ ਸੱਚ ਮੁੱਚ ਕਿਸਾਨਾਂ ਨਾਲ ਹਮਦਰਦੀ ਰੱਖਦੇ ਹਨ ਤਾਂ ਆਪਣੀ ਦਿੱਲੀ ਦੀ ਸਰਕਾਰ ਵਲੋਂ ਕਿਸਾਨਾਂ ਦੇ ਠਹਿਰਣ, ਖਾਣ-ਪੀਣ ਅਤੇ ਡਾਕਟਰੀ ਸਹਾਇਤਾ ਦਾ ਪ੍ਰਬੰਧ ਕਰਨ। ਇਸ ਸਮੇਂ ਉਨ੍ਹਾਂ ਦੇ ਨਾਲ ਜਥੇਦਾਰ ਗੁਰਨਾਮ ਸਿੰਘ ਜਟਾਣਾ, ਰੁਲਦੂ ਸਿੰਘ, ਮਹਿੰਦਰ ਸਿੰਘ, ਲਾਇਕ ਸਿੰਘ, ਦਰਸ਼ਨ ਸਿੰਘ ਅਤੇ ਹੋਰ ਵੀ ਕਿਸਾਨ ਆਗੂ ਹਾਜ਼ਰ ਸਨ।

ਦੁਧਾਰੂ ਪਸ਼ੂਆਂ ਨੂੰ ਆਧਾਰ ਕਾਰਡ ਨਾਲ ਜੋੜ ਕੇ ਕੇਂਦਰ ਸਰਕਾਰ ਟੈਕਸ ਲਾਉਣ ਦੀ ਤਿਆਰੀ ’ਚ
ਮੋਗਾ ਜ਼ਿਲੇ ਦੇ ਭਾਜਪਾ ਪ੍ਰਧਾਨ ਵਿਨੈ ਸ਼ਰਮਾ ਦੇ ਗੇਟ ਮੂਹਰੇ ਲਗਾਤਾਰ 26ਵੇਂ ਦਿਨ ਧਰਨਾ ਲਾ ਕੇ ਕੇਂਦਰ ਸਰਕਾਰ ਖਿਲਾਫ਼ ਮੁਰਦਾਬਾਦ ਦੇ ਨਾਅਰਿਆਂ ਨਾਲ ਰੋਸ ਮੁਜ਼ਾਹਰੇ ਦੀ ਸ਼ੁਰੂ ਕੀਤੀ। ਜਗਰੂਪ ਸਿੰਘ ਡੇਮਰੂ ਦੇ ਭੋਗ ਸਮਾਗਮ ’ਤੇ ਸ਼ਹੀਦੀ ਬਾਰੇ ਵਿਸਥਾਰ ਸਾਹਿਤ ਗੁਰਮੇਲ ਸੈਦੋ ਕੇ ਬਲਾਕ ਆਗੂ ਨੇ ਚਾਨਣਾ ਪਾਉਂਦਿਆਂ ਕਿਹਾ ਕਿ ਸਰਕਾਰ ਦੇ ਕਾਲੇ ਕਾਨੂੰਨਾਂ ਨੇ ਸਾਡਾ ਸਤਿਕਾਰਯੋਗ ਆਗੂ ਸਾਥੋਂ ਸਦਾ ਲਈ ਸਰੀਰਕ ਤੌਰ ’ਤੇ ਖੋਹ ਲਿਆ ਹੈ, ਜਿਨ੍ਹਾਂ ਦੀ ਸੋਚ ਅਸੀਂ ਅੱਗੇ ਲੈ ਕੇ ਜਾਣੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਸ਼ੂਆਂ ਦੀ ਗਿਣਤੀ ਕਰਕੇ ਟੈਕਸ ਲਾਉਣ ਦੇ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਧਰਨਾਕਾਰੀਆਂ ਨੇ ਕਿਸਾਨਾਂ ਨੂੰ 26 ਨਵੰਬਰ ਨੂੰ ਦਿੱਲੀ ਜਾਣ ਲਈ ਅਪੀਲ ਕੀਤੀ। ਇਸ ਮੌਕੇ ਹਰਨੇਕ ਸਿੰਘ, ਸ਼ਿੰਗਾਰਾ ਸਿੰਘ, ਤਖਤੂਪੁਰਾ ਤੋਂ ਇਲਾਵਾ ਹੋਰ ਕਿਸਾਨ ਆਗੂਆਂ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।

ਇਸੇ ਤਰ੍ਹਾਂ ਡਗਰੂ ਧਰਨੇ ਦੇ 52ਵੇਂ ਦਿਨ ਸੈਂਕੜੇ ਮਰਦ/ਜਨਾਨੀਆਂ ਸ਼ਾਮਲ ਹੋਈਆਂ ਅਤੇ ਨੌਜਵਾਨਾਂ ਨੇ ਸਟੇਜ ਦੀ ਕਾਰਵਾਈ ਚਲਾਈ। ਅੰਤਾਂ ਦੀ ਠੰਡ ਹੋਣ ਦੇ ਬਾਵਜੂਦ ਬਜ਼ੁਰਗ ਜਨਾਨੀਆਂ ਵਿਸ਼ੇਸ਼ ਤੌਰ ’ਤੇ ਧਰਨੇ ਵਿਚ ਸ਼ਾਮਲ ਹੁੰਦੀਆਂ ਹਨ, ਕਿਉਂਕਿ ਦਿੱਲੀ ਦੀ ਤਿਆਰੀ ਵਾਸਤੇ ਪਿੰਡਾਂ ਵਿਚ ਝੰਡਾ ਮਾਰਚ ਮਸਾਲ ਮਾਰਚ ਲਗਾਤਾਰ ਚੱਲ ਰਹੇ ਹਨ। ਮੋਦੀ ਸਰਕਾਰ ਦੇ ਅੜੀਅਲ ਵਤੀਰੇ ਕਾਰਣ ਨੌਜਵਾਨਾਂ ਵਿਚ ਅੰਤਾ ਦਾ ਗੁੱਸਾ ਤੇ ਨਰਾਜ਼ਗੀ ਹੈ। ਇਹ ਕਾਲੇ ਕਾਨੂੰਨਾਂ ਨੂੰ ਲੋਕ ਚੰਗੀ ਤਰ੍ਹਾਂ ਸਮਝ ਚੁੱਕੇ ਹਨ ਕਿ ਇਨ੍ਹਾਂ ਕਾਨੂੰਨਾਂ ਰਾਹੀਂ ਸਾਡੀਆਂ ਜ਼ਮੀਨਾਂ ਜਾਣੀਆਂ ਹਨ। ਇਸ ਤੋਂ ਅੱਗੇ ਸਾਡੇ ਦੁਧਾਰੂ ਪਸ਼ੂ ਆਧਾਰ ਕਾਰਡ ਨਾਲ ਜੋੜ ਕੇ ਪਸ਼ੂਆਂ ’ਤੇ ਟੈਕਸ ਲਾਉਣ ਦੀ ਤਿਆਰੀ ਹੈ। ਅਸੀਂ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਕਰਦੇ ਹਾਂ ਕਿ ਕੋਈ ਵੀ ਪਸ਼ੂ ਪਾਲਕ ਪਸ਼ੂਆਂ ਦੇ ਕੰਨਾਂ ਵਿਚ ਮੁੰਦਰ ਨਾ ਪੁਆਵੇ ਨਾ ਹੀ ਖੇਤੀ ਮੋਟਰਾਂ ਜਾਂ ਘਰਾਂ ਵਿਚ ਨਵਾਂ ਮੀਟਰ ਲੁਆਏ, ਕਿਉਂਕਿ ਕਾਲੇ ਮੀਟਰ ਪੁੱਟ ਕੇ ਨਵੇਂ ਤੇਜ਼ ਚੱਲਣ ਵਾਲੇ ਮੀਟਰ ਲਾਏ ਜਾ ਰਹੇ ਹਨ। ਧਰਨੇ ’ਚ ਬਲਦੇਵ ਸਿੰਘ ਝੰਡੇਵਾਲਾ, ਦਰਸ਼ਨ ਸਿੰਘ ਬੁੱਟਰ, ਗੁਰਚਰਨ ਸਿੰਘ, ਗੁਰਮੇਲ ਸਿੰਘ, ਹਰਲੀਨ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਅਤੇ ਜਨਾਨੀਆਂ ਹਾਜ਼ਰ ਸਨ।


author

rajwinder kaur

Content Editor

Related News