ਖੇਤੀ ਕਾਨੂੰਨ ਤੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਪਹਿਲਾਂ ਪੁੱਤ ਵੀ ਦੇ ਚੁੱਕਾ ਸੀ ਜਾਨ

02/22/2021 6:21:28 PM

ਚੋਹਲਾ ਸਾਹਿਬ/ ਗੋਇੰਦਵਾਲ ਸਾਹਿਬ (ਜ.ਬ)- ਪਿੰਡ ਗੁਜਰਪੁਰਾ ਦੇ ਕਿਸਾਨ ਜਰਨੈਲ ਸਿੰਘ ਪੁੱਤਰ ਦਲਬੀਰ ਸਿੰਘ (43) ਵਲੋਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਜਰਨੈਲ ਸਿੰਘ ਦੀ ਮੰਡ ਖੇਤਰ ’ਚ ਦੋ ਏਕੜ ਜ਼ਮੀਨ ਸੀ, ਜੋ ਕਰੀਬ ਹਰ ਸਾਲ ਹੀ ਦਰਿਆ ਬਿਆਸ ਦੇ ਉਛਲਣ ਨਾਲ ਖਰਾਬ ਹੋ ਜਾਂਦੀ ਸੀ, ਜਿਸ ਕਰਕੇ ਉਸ ’ਤੇ ਆੜ੍ਹਤੀਆਂ ਅਤੇ ਬੈਂਕਾਂ ਦਾ ਵਿਆਜ ਪਾ ਕੇ 10 ਲੱਖ ਰੁਪਏ ਦਾ ਕਰਜ਼ਾ ਹੋਣ ਕਰਕੇ ਉਹ ਮਾਨਸਿਕ ਪ੍ਰੇਸ਼ਾਨ ਰਹਿੰਦਾ ਸੀ।

ਇਹ ਵੀ ਪੜ੍ਹੋ : ਬਰਨਾਲਾ ਮਹਾ ਰੈਲੀ ਦੀ ਸਟੇਜ 'ਤੇ ਗਰਜੇ ਰਾਜੇਵਾਲ, ਰੁਲਦੂ ਸਿੰਘ ਤੇ ਉਗਰਾਹਾਂ, ਕੀਤੇ ਇਹ ਵੱਡੇ ਐਲਾਨ

ਪਿਛਲੇ ਸਾਲ ਉਸਦੇ ਨੌਜਵਾਨ ਪੁੱਤਰ ਨੇ ਵੀ ਕਰਜ਼ੇ ਤੋਂ ਤੰਗ ਹੋ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਇਸੇ ਕਰਜ਼ੇ ਕਰਕੇ ਉਸਦੀ ਪਤਨੀ ਵੀ ਚੱਲ ਵੱਸੀ। ਦੋ ਨਬਾਲਗ ਛੋਟੇ ਪੁੱਤਰਾਂ ਨੂੰ ਉਸ ਨੇ ਰਿਸ਼ਤੇਦਾਰਾਂ ਕੋਲ ਪੜ੍ਹਾਈ ਲਈ ਰੱਖਿਆ ਹੋਇਆ ਹੈ ਕਿਉਂਕਿ ਉਸ ਕੋਲ ਬੱਚਿਆਂ ਨੂੰ ਪੜ੍ਹਾਉਣ ਲਈ ਵੀ ਪੈਸੇ ਨਹੀਂ ਸਨ। ਕੇਂਦਰ ਸਰਕਾਰ ਵਲੋਂ ਜਾਰੀ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਅਤੇ ਸਮੇਂ ਦੀਆਂ ਸਰਕਾਰਾਂ ਦੀਆਂ ਕਰਜ਼ਾ ਮੁਆਫੀ ਕਰਨ ਦੀਆਂ ਝੂਠੀਆਂ ਤਸੱਲੀਆਂ ਤੋਂ ਦੁਖੀ ਹੋ ਕੇ ਉਕਤ ਕਿਸਾਨ ਨੇ ਇਹ ਕਦਮ ਚੁੱਕਿਆ। ਮੌਕੇ ’ਤੇ ਪਹੁੰਚੀ ਪੁਲਸ ਵਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤੀ ਹੈ।

ਇਹ ਵੀ ਪੜ੍ਹੋ : ਪੱਟੀ 'ਚ ਵਿਆਹ ਵਾਲੇ ਘਰ ਡੀ. ਜੇ. 'ਤੇ ਚੱਲੀਆਂ ਗੋਲ਼ੀਆਂ, 13 ਸਾਲਾ ਬੱਚੇ ਦੀ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News