ਖੇਤੀ ਬਿੱਲਾਂ 'ਤੇ ਕੇਂਦਰ ਨੂੰ ਅੱਖਾਂ ਵਿਖਾਉਣ ਵਾਲੇ ਅਕਾਲੀ ਦਲ ਦਾ ਇਕ ਹੋਰ ਵੱਡਾ ਬਿਆਨ
Saturday, Sep 26, 2020 - 06:32 PM (IST)
ਮੋਹਾਲੀ (ਪਰਦੀਪ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਖੇਤੀਬਾੜੀ ਨਾਲ ਸਬੰਧਤ ਪਾਸ ਕੀਤੇ ਮਾਰੂ ਬਿੱਲਾਂ ਨੂੰ ਰੱਦ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਆਰ-ਪਾਰ ਦੀ ਲੜਾਈ ਲੜੇਗਾ। ਚੰਦੂਮਾਜਰਾ ਵਿਧਾਨ ਸਭਾ ਹਲਕਾ ਮੋਹਾਲੀ ਦੇ ਪਿੰਡ ਲਾਂਡਰਾਂ ਵਿਖੇ ਧਰਨੇ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਪੰਜਾਬ ਬੰਦ ਦੇ ਸੱਦੇ ਨੂੰ ਦਿੱਤੇ ਉਤਸ਼ਾਹ ਪੂਰਨ ਹੁੰਗਾਰੇ ਨੇ ਕਿਸਾਨਾਂ ਨੂੰ ਇਨ੍ਹਾਂ ਕਾਲੇ ਕਾਨੂੰਨਾਂ ਵਿਰੁੱਧ ਇਕ ਮੰਚ 'ਤੇ ਇਕਜੁੱਟ ਲੜਾਈ ਲੜਨ ਲਈ ਹੌਂਸਲਾ ਦੇਵੇਗਾ।
ਇਹ ਵੀ ਪੜ੍ਹੋ : ਚੱਬੇਵਾਲ 'ਚ ਧਰਨੇ ਦੌਰਾਨ ਅਕਾਲੀਆਂ ਤੇ ਕਿਸਾਨਾਂ ਵਿਚਾਲੇ ਖੜਕੀ (ਤਸਵੀਰਾਂ)
ਇਸ ਸਮੇਂ ਪ੍ਰੋ. ਚੰਦੂਮਾਜਰਾ ਨੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਆਪਣੇ ਰਾਜਨੀਤਿਕ ਹਿੱਤਾਂ ਤੋਂ ਉਪਰ ਉੱਠ ਕੇ ਕਿਸਾਨਾਂ ਖਾਤਰ ਇਕਮੁੱਠ ਹੋਣ ਦਾ ਹੋਕਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਾਰੀਆਂ ਧਿਰਾਂ ਨੂੰ ਇਕ ਮੰਚ 'ਤੇ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਰਾਜਨੀਤੀ ਕਰਨ ਦਾ ਸਮਾਂ ਨਹੀਂ, ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਦਾ ਸਵਾਲ ਹੈ। ਚੰਦੂਮਾਜਰਾ ਨੇ ਕਿਹਾ ਕਿ ਇਹ ਪੰਜਾਬ ਅਤੇ ਕਿਸਾਨਾਂ ਦੇ ਹੱਕ ਦਾ ਸਵਾਲ ਹੈ ਅਤੇ ਅਕਾਲੀ ਦਲ ਦਾ ਇਤਿਹਾਸ ਹੈ ਕਿ ਉਨ੍ਹਾਂ ਪੰਜਾਬ, ਪੰਜਾਬੀਅਤ, ਕਿਸਾਨਾਂ, ਮਜ਼ਦੂਰਾਂ, ਦਲਿਤਾਂ ਦੇ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਹੀ ਹਿੱਕ ਠੋਕ ਕੇ ਪਹਿਰਾ ਦਿੱਤਾ ਹੈ।
ਇਹ ਵੀ ਪੜ੍ਹੋ : ਵਿਆਹ ਦੇ ਸ਼ਗਨਾਂ 'ਚ ਪਿਆ ਭੜਥੂ, ਡੀ. ਜੇ. 'ਤੇ ਨੱਚਦਿਆਂ ਮਚ ਗਿਆ ਚੀਕ-ਚਿਹਾੜਾ
ਇਸ ਮੌਕੇ ਪਰਮਜੀਤ ਕੌਰ ਲਾਂਡਰਾਂ ਮੈਂਬਰ ਐੱਸ. ਜੀ. ਪੀ. ਸੀ., ਪਰਵਿੰਦਰ ਸਿੰਘ ਸੋਹਾਣਾ ਪ੍ਰਧਾਨ ਯੂਥ ਅਕਾਲੀ ਦਲ, ਪਰਮਜੀਤ ਸਿੰਘ ਕਾਹਲੋਂ, ਅਵਤਾਰ ਸਿੰਘ ਮੌਲੀ ਬੈਦਵਾਣ, ਕੁਲਦੀਪ ਕੌਰ ਕੰਗ, ਸੁਰਿੰਦਰ ਸਿੰਘ ਰੋਡਾ, ਹਰਸ਼ ਸਰਵਾਰਾ, ਕਮਲਜੀਤ ਸਿੰਘ ਰੂਬੀ, ਹਰਵਿੰਦਰ ਸਿੰਘ ਸੋਹਾਣਾ, ਜਸਵੀਰ ਸਿੰਘ ਕੁਰੜਾ, ਗੁਰੀ ਬੈਦਵਾਣ, ਅਮਨ ਪੂਰਨੀਆਂ, ਬਲਜਿੰਦਰ ਸਿੰਘ ਸਨੇਟਾ, ਸਤਵਿੰਦਰ ਸਿੰਘ ਮੌਲੀ ਬੈਦਵਾਣ, ਅਵਤਾਰ ਸਿੰਘ ਦਾਊਂ, ਬਲਵਿੰਦਰ ਸਿੰਘ ਲਖਨੌਰ ਚਰਨਜੀਤ ਕੌਰ ਸੋਹਾਣਾ, ਜਸਵੀਰ ਸਿੰਘ ਭਾਗੋਮਾਜਰਾ, ਹਰਪਾਲ ਸਿੰਘ ਬਠਲਾਣਾ, ਗਿਆਨ ਸਿੰਘ ਧਰਮਗੜ੍ਹ ਆਦਿ ਪੰਚ ਸਰਪੰਚ ਅਤੇ ਵੱਡੀ ਗਿਣਤੀ ਵਿਚ ਵਰਕਰਾਂ ਨੇ ਹਾਜ਼ਰੀ ਭਰੀ।
ਇਹ ਵੀ ਪੜ੍ਹੋ : ਖੇਤੀ ਬਿੱਲਾਂ ਦੇ ਵਿਰੋਧ 'ਚ ਅਕਾਲੀ ਨੇਤਾ ਨੇ ਸਾੜਿਆ ਟ੍ਰੈਕਟਰ, ਮੋਦੀ ਨੂੰ ਦਿੱਤੀ ਆਤਮਦਾਹ ਦੀ ਚਿਤਾਵਨੀ