ਐੱਮ.ਐੱਸ.ਪੀ. ਖ਼ਤਮ ਕਰਨ ਬਾਰੇ ਕਿਸੇ ਵੀ ਪੱਧਰ 'ਤੇ ਸੋਚਿਆ ਹੀ ਨਹੀਂ ਗਿਆ : ਜੌਹਲ
Thursday, Jun 18, 2020 - 01:49 PM (IST)
ਪਟਿਆਲਾ (ਪਰਮੀਤ): ਪੰਜਾਬ 'ਚ ਵੱਡੀ ਸਿਆਸੀ ਚਰਚਾ ਦਾ ਵਿਸ਼ਾ ਬਣੇ 'ਇਕ ਮੁਲਕ ਇਕ ਮੰਡੀ' ਆਰਡੀਨੈਂਸ ਬਾਰੇ ਉੱਘੇ ਖੇਤੀਬਾੜੀ ਮਾਹਿਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ ਰਾਜਪਾਲ ਤੇ ਸੈਂਟਰ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਸਰਦਾਰਾ ਸਿੰਘ ਜੌਹਲ ਦਾ ਵੱਡਾ ਬਿਆਨ ਆਇਆ ਹੈ, ਜਿਸ 'ਚ ਉਨ੍ਹਾਂ ਕਿਹਾ ਹੈ ਕਿ ਇਹ ਕਾਨੂੰਨ ਉਨ੍ਹਾਂ ਦੇ ਵਿਦਿਆਰਥੀ ਕਾਰਨ ਬਣਿਆ ਹੈ।ਫੇਸਬੁੱਕ 'ਤੇ ਪਾਈ ਇਕ ਪੋਸਟ ਵਿਚ ਜੌਹਲ ਨੇ ਕਿਹਾ ਕਿ ਮੈਂ 40 ਸਾਲ ਤੋਂ ਇਸ ਕਾਨੂੰਨ ਦੀ ਮੰਗ ਕਰ ਰਿਹਾ ਹਾਂ, ਪੈਪਸੀ ਦੇ ਆਉਣ ਵੇਲੇ ਤੋਂ। ਅੱਜ ਮੇਰਾ ਵਿਦਿਆਰਥੀ ਨੀਤੀ ਆਯੋਗ ਵਿਚ ਖੇਤੀਬਾੜੀ ਮਹਿਕਮੇ ਦਾ ਮੁਖੀ ਹੈ ਤਾਂ ਹੀ ਇਹ ਕਾਨੂੰਨ ਬਣਿਆ ਹੈ। ਜੌਹਲ ਦਾ ਇਹ ਬਿਆਨ ਆਪਣੇ ਆਪ ਵਿਚ ਬੇਹੱਦ ਅਹਿਮ ਹੈ ਕਿਉਂਕਿ ਜੌਹਲ ਖੇਤੀਬਾੜੀ ਖੇਤਰ ਵਿਚ ਸੁਧਾਰ ਦੇ ਵੱਡੇ ਮੁਦੱਈ ਵਜੋਂ ਜਾਣੇ ਜਾਂਦੇ ਹਨ।
ਇਹ ਵੀ ਪੜ੍ਹੋ: ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਤੇ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਦਾ ਵੱਡਾ ਬਿਆਨ
ਜੌਹਲ ਨੇ ਦੱਸਿਆ ਕਿ ਕਿਸੇ ਵੀ ਵਕਤ ਕਿਸੇ ਵੀ ਪੱਧਰ 'ਤੇ ਐੱਮ.ਐੱਸ.ਪੀ ਯਾਨੀ ਘੱਟੋ-ਘੱਟ ਸਮਰਥਨ ਮੁੱਲ ਖ਼ਤਮ ਕਰਨ ਬਾਰੇ ਸੋਚਿਆ ਵੀ ਨਹੀਂ ਗਿਆ। ਐੱਮ ਐੱਸ.ਪੀ. ਖ਼ਤਮ ਨਹੀਂ ਕੀਤੀ ਜਾ ਸਕਦੀ। ਜੇ ਕਿਤੇ ਸਰਕਾਰ ਨੇ ਇਹ ਨਾ-ਸਮਝੀ ਕੀਤੀ ਤਾਂ ਸਮਾਜਿਕ ਉਥਲ-ਪੁਥਲ ਹੋ ਜਾਵੇਗੀ ਤੇ ਸਰਕਾਰ ਲਈ ਸਥਿਤੀ ਸੰਭਾਲਣੀ ਮੁਸ਼ਕਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਮੰਡੀਆਂ, ਸਰਕਾਰੀ ਮੰਡੀਆ ਦੀ ਥਾਂ ਨਹੀਂ ਲੈਣਗੀਆਂ ਬਲਕਿ ਇਹ ਮੁਕਾਬਲਾ ਪੈਦਾ ਕਰਨਗੀਆਂ ਤੇ ਐੱਮ.ਐੱਸ.ਪੀ ਤੋਂ ਵੱਧ ਭਾਅ ਦੇ ਕੇ ਜਿਣਸਾਂ ਖਰੀਦਣਗੀਆਂ। ਸਰਕਾਰੀ ਮੰਡੀਆਂ ਇਵੇਂ ਹੀ ਚੱਲਣਗੀਆਂ।
ਇਹ ਵੀ ਪੜ੍ਹੋ: ਭਾਰਤ-ਚੀਨ ਦੀ ਝੜਪ 'ਚ ਪਟਿਆਲਾ ਜ਼ਿਲ੍ਹੇ ਦਾ ਮਨਦੀਪ ਸਿੰਘ ਹੋਇਆ ਸ਼ਹੀਦ
ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲਾਂ ਕੋਈ ਤਿੰਨ ਸਾਲ ਜ਼ਮੀਨ ਵਾਹ ਲੈਂਦਾ ਸੀ ਤਾਂ ਖਾਲੀ ਕਰਾਉਣੀ ਔਖੀ ਹੋ ਜਾਂਦੀ ਸੀ ਪਰ ਇਸ ਕਾਨੂੰਨ ਨਾਲ ਭਾਵੇਂ 20 ਸਾਲ ਲਈ ਠੇਕੇ 'ਤੇ ਜ਼ਮੀਨ ਦੇਵੋ, ਠੇਕੇਦਾਰ ਕਬਜ਼ਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦਾ ਬੁਰਾ ਨਹੀਂ ਸੋਚ ਸਕਦੇ। ਉਨ੍ਹਾਂ ਕਿਹਾ ਕਿ ਸਾਡੇ ਬੱਚੇ 50-60 ਏਕੜ ਠੇਕੇ 'ਤੇ ਲੈ ਕੇ ਖੇਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਸਿਆਸਤਦਾਨ ਇਸ ਮਾਮਲੇ 'ਤੇ ਸਿਆਸੀ ਰੋਟੀਆਂ ਸੇਕ ਰਹੇ ਹਨ, ਜਿਸ ਦੀ ਕਿਤੇ ਵੀ ਕਿਸੇ ਵੀ ਪੱਧਰ 'ਤੇ ਚਰਚਾ ਨਹੀਂ ਹੋਈ। ਐੱਮ.ਐੱਸ.ਪੀ. ਖਤਮ ਨਹੀਂ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਗੁਰੂਹਰਸਹਾਏ : ਸੋਸ਼ਲ ਮੀਡੀਆ 'ਤੇ ਟਿੱਕੀਆਂ ਵਾਲੇ ਦੀ ਝੂਠੀ ਅਫਵਾਹ ਤੋਂ ਬਾਅਦ ਪੁਲਸ ਨੇ ਸੀਲ ਕੀਤਾ ਘਰ