3 ਖੇਤੀ ਕਾਨੂੰਨ ਰੱਦ ਹੋਣ ’ਤੇ ਕਿਸਾਨਾਂ ’ਚ ਖ਼ੁਸ਼ੀ ਦੀ ਲਹਿਰ, ਵੰਡੇ ਲੱਡੂ

Friday, Nov 19, 2021 - 06:12 PM (IST)

3 ਖੇਤੀ ਕਾਨੂੰਨ ਰੱਦ ਹੋਣ ’ਤੇ ਕਿਸਾਨਾਂ ’ਚ ਖ਼ੁਸ਼ੀ ਦੀ ਲਹਿਰ, ਵੰਡੇ ਲੱਡੂ

ਮਖੂ (ਵਾਹੀ) : ਪਿਛਲੇ ਸਾਲ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਵਿੱਢੇ ਸੰਘਰਸ਼ ਦੀ ਜਿੱਤ ਹੋਣ ’ਤੇ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਕਿਸਾਨ ਸੰਘਰਸ਼ ਕਮੇਟੀ ਕੋਟ-ਬੁੱਢਾ ਅਤੇ ਆੜ੍ਹਤੀ ਭਾਈਚਾਰੇ ਵੱਲੋਂ ਲੱਡੂ ਵੰਡ ਕੇ ਖੁਸ਼ੀ ਜ਼ਾਹਰ ਕੀਤੀ ਗਈ। ਇਸ ਮੌਕੇ ਬੀ. ਕੇ. ਯੂ. ਰਾਜੇਵਾਲ ਦੇ ਸਕੱਤਰ ਪੰਜਾਬ ਪਰਗਟ ਸਿੰਘ ਤਲਵੰਡੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਦੀ ਮੰਗ ’ਤੇ ਲਿਆਂਦੇ ਸਨ ਜੋ ਕਿ ਕਿਸਾਨ ਮਾਰੂ ਸਨ ਅਤੇ ਪੰਜਾਬ ਦੇ ਨਾਲ ਹਰਿਆਣਾਂ, ਯੂਪੀ ਸਮੇਤ ਪੂਰੇ ਦੇਸ਼ ਦੇ ਕਿਸਾਨਾਂ ਨੇ ਇਨ੍ਹਾਂ ਕਾਲੇ ਕਾਨੂੰਨਾਂ ਖ਼ਿਲਾਫ਼ ਬੀਤੇ ਇਕ ਸਾਲ ਤੋਂ ਦਿੱਲੀ ਵਿਖੇ ਕੇਂਦਰ ਦੀ ਹਿੱਕ ’ਤੇ ਮੰਜਾਂ ਡਾਇਆ ਹੋਇਆ ਸੀ ਜਿਸ ਕਾਰਨ ਮਜ਼ਬੂਰ ਹੋ ਕਿ ਮੋਦੀ ਸਰਕਾਰ ਨੇ ਇਹ ਕਾਲੇ ਕਾਨੂੰਨ ਵਾਪਸ ਲੈਣੇ ਪਏ  ਜੋ ਕਿਸਾਨਾਂ ਦੀ ਵੱਡੀ ਜਿੱਤ ਹੈ।

ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਦੇ ਏਕੇ ਕਰਕੇ ਹੀ ਸੰਭਵ ਹੋਇਆ ਹੈ। ਇਸ ਮੌਕੇ ਕਿਸਾਨ ਸੰਘਰਸ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਅਰਾਈਆਂ ਵਾਲਾ, ਆੜਤੀ ਯੂਨੀਅਨ ਦੇ ਪ੍ਰਧਾਨ ਵਿੱਜੇ ਕਾਲੜਾ, ਵਰਿੰਦਰ ਠੁਕਰਾਲ, ਦਰਸ਼ਨ ਲਾਲ ਅਹੂਜਾ, ਕਿਸਾਨ ਆਗੂ ਭਗਵਾਨ ਸਿੰਘ ਗੱਟਾ ਅਤੇ ਹੋਰ ਕਿਸਾਨ ਆਗੂਆਂ ਨੇ ਆਪਣੇ ਸੰਬੋਧਨ ਵਿਚ ਕਿਸਾਨਾਂ ਨੂੰ ਵਧਾਈ ਦਿੱਤੀ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਅਤੇ ਦਾਣਾਂ ਮੰਡੀ ਦੇ ਆੜਤੀ ਹਾਜ਼ਰ ਸਨ।


author

Gurminder Singh

Content Editor

Related News