ਕਿਸਾਨਾਂ ਦੀ ਲੁੱਟ ਵੱਡੇ ਪੱਧਰ ''ਤੇ ਜਾਰੀ, ਖੇਤੀਬਾੜੀ ਵਿਭਾਗ ਨੇ ਮੀਟੀਆਂ ਅੱਖਾਂ

05/28/2019 3:32:05 PM

ਜੈਂਤੀਪੁਰ (ਬਲਜੀਤ) : ਕੈਪਟਨ ਸਰਕਾਰ ਵੱਲੋਂ ਪੰਜਾਬ ਦੀ ਕਿਰਸਾਨੀ ਨੂੰ ਬਚਾਉਣ ਲਈ ਵੱਡੇ-ਵੱਡੇ ਦਾਅਵੇ ਤਾਂ ਕਰ ਦਿੱਤੇ ਗਏ ਪਰ ਇਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ ਨਹੀਂ ਕੀਤੀ ਜਾ ਰਹੀ ਅਤੇ ਹੇਠਲੇ ਪੱਧਰ 'ਤੇ ਖੇਤੀਬਾੜੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਿਸਾਨਾਂ ਨੂੰ ਜਾਅਲੀ ਬੀਜ਼ ਅਤੇ ਦਵਾਈਆਂ ਮਹਿੰਗੇ ਰੇਟਾਂ 'ਤੇ ਵੇਚ ਕੇ ਮੁਨਾਫਾ ਕਮਾਇਆ ਜਾ ਰਿਹਾ ਹੈ।

ਇਸ ਸਬੰਧੀ ਕਿਸਾਨ ਜੋਗਿੰਦਰ ਸਿੰਘ, ਮੁਖਵਿੰਦਰ ਸਿੰਘ, ਜਗਮੋਹਨ ਸਿੰਘ, ਗੁਰਮੀਤ ਸਿੰਘ ਆਦਿ ਨੇ ਦੱਸਿਆ ਕਿ ਕਸਬੇ 'ਚ ਖੇਤੀਬਾੜੀ ਸਟੋਰਾਂ ਤੋਂ ਇਲਾਵਾ ਕਰਿਆਨੇ ਦੀਆਂ ਦੁਕਾਨਾਂ ਤੋਂ ਨਕਲੀ ਪਸ਼ੂਆਂ ਦੇ ਚਾਰੇ ਦਾ ਬੀਜ਼ ਅਤੇ ਦਵਾਈਆਂ ਵੇਚੀਆਂ ਜਾ ਰਹੀਆਂ ਹਨ ਜਦਕਿ ਇਹ ਸਾਰਾ ਸਾਮਾਨ ਖੇਤੀਬਾੜੀ ਸਟੋਰਾਂ ਤੋਂ ਸਸਤੇ ਰੇਟਾਂ 'ਤੇ ਮਿਲਣਾ ਚਾਹੀਦਾ ਹੈ। ਇਸ ਸਬੰਧੀ ਕਿਸਾਨਾਂ ਨੇ ਦੱਸਿਆ ਕਿ ਇਹ ਚਾਰੇ ਦਾ ਬੀਜ਼ ਖੇਤੀਬਾੜੀ ਸਟੋਰਾਂ ਤੋਂ 300 ਰੁਪਏ ਵਿਚ ਮਿਲਦਾ ਹੈ ਅਤੇ ਕਰਿਆਨਾ ਸਟੋਰ ਤੋਂ 200 ਰੁਪਏ ਵਿਚ ਮਿਲ ਰਿਹਾ ਹੈ। ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਬਲਾਕ ਅਫਸਰ ਹਰਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਤੁਹਾਡੇ ਵੱਲੋਂ ਮੇਰੇ ਧਿਆਨ ਵਿਚ ਲਿਆਂਦਾ ਗਿਆ ਹੈ ਅਤੇ ਜੇਕਰ ਕੋਈ ਕਰਿਆਨਾ ਸਟੋਰ ਮਾਲਕ ਖੇਤੀਬਾੜੀ ਦੇ ਬੀਜ਼ ਜਾਂ ਦਵਾਈਆਂ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜਦ ਉਨ੍ਹਾਂ ਪਾਸੋਂ ਖੇਤੀਬਾੜੀ ਸਟੋਰ ਮਾਲਕਾ ਵੱਲੋਂ ਰੇਟ ਲਿਸਟ ਨਾ ਲਾਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਖੇਤੀ ਸਟੋਰ ਮਾਲਕਾਂ ਦੇ ਲਾਇਸੈਂਸ ਕੈਂਸਲ ਕਰਨ ਦੀ ਗੱਲ ਆਖੀ। ਇਸ ਸਬੰਧੀ ਕਿਸਾਨਾਂ ਨੇ ਕਿਹਾ ਕਿ ਜੇਕਰ ਸਹੀ ਅਤੇ ਸਸਤੇ ਬੀਜ਼ ਖੇਤੀ ਸਟੋਰਾਂ ਤੋਂ ਮਿਲਣ ਤਾਂ ਕਿਸਾਨ ਨਕਲੀ ਬੀਜ਼ਾਂ ਤੋਂ ਬਚ ਸਕਦੇ ਹਨ।


Anuradha

Content Editor

Related News