ਪ੍ਰਸ਼ਾਸਨ ਤੇ ਪਰਿਵਾਰ ਵਿਚਾਲੇ ਬਣੀ ਸਹਿਮਤੀ, ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਹੋਇਆ ਅੰਤਿਮ ਸੰਸਕਾਰ
Saturday, Nov 12, 2022 - 03:54 AM (IST)
ਕੋਟਕਪੂਰਾ (ਡਾ. ਦਿਵੇਦੀ, ਨਰਿੰਦਰ)-ਬੀਤੇ ਦਿਨੀਂ ਸਥਾਨਕ ਹਰੀ ਨੌਂ ਰੋਡ ’ਤੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਪੁੱਤਰ ਸਾਧੂ ਸਿੰਘ ਦਾ ਤਿੰਨ ਮੋਟਰਸਾਈਕਲਾਂ ’ਤੇ ਆਏ 6 ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪੋਸਟਮਾਰਟਮ ਕਰਵਾਉਣ ਉਪਰੰਤ ਮ੍ਰਿਤਕ ਸਰੀਰ ਨੂੰ ਡੇਰਾ ਸੱਚਾ ਸੌਦਾ, ਜੋ ਪੁਰਾਣੇ ਸ਼ਹਿਰ ਵਿਚ ਸਥਿਤ ਹੈ, ਵਿਖੇ ਰੱਖ ਦਿੱਤਾ ਗਿਆ ਸੀ। ਸਭ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਸਿਰਸਾ ਦੀ 45 ਮੈਂਬਰੀ ਟੀਮ ਦੀ ਪਰਿਵਾਰ ਅਤੇ ਸੰਗਤ ਨਾਲ ਮੀਟਿੰਗ ਹੋਈ। ਇਸ ਤੋਂ ਇਲਾਵਾ ਕੋਟਕਪੂਰਾ ਬਲਾਕ ਦੇ ਭਾਗੀਦਾਰ ਸੁਰਿੰਦਰ ਕੁਮਾਰ ਮਨਚੰਦਾ ਅਤੇ ਵੱਖ-ਵੱਖ ਬਲਾਕਾਂ ਦੇ ਭੰਗੀਦਾਸ ਅਤੇ ਵੱਡੀ ਗਿਣਤੀ ’ਚ ਔਰਤਾਂ ਵੀ ਇਸ ਨਾਮ ਚਰਚਾ ਘਰ ’ਚ ਪੁੱਜੀਆਂ।
ਇਹ ਖ਼ਬਰ ਵੀ ਪੜ੍ਹੋ : ‘ਆਪ’ ਸਰਕਾਰ ਨੇ ਪੰਜਾਬ ’ਚ ਕੰਮ ਕਰਦੇ ਹਿਮਾਚਲ ਦੇ ਵੋਟਰਾਂ ਲਈ ਛੁੱਟੀ ਦਾ ਕੀਤਾ ਐਲਾਨ
ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਫਰੀਦਕੋਟ ਦੀ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ, ਜਸਕਰਨ ਸਿੰਘ ਆਈ. ਜੀ. ਪੁਲਸ ਫਿਰੋਜ਼ਪੁਰ ਰੇਂਜ, ਪੀ.ਕੇ. ਯਾਦਵ ਆਈ. ਜੀ. ਫਰੀਦਕੋਟ ਰੇਂਜ, ਜ਼ਿਲਾ ਫਰੀਦਕੋਟ ਦੇ ਪੁਲਸ ਪ੍ਰਮੁੱਖ ਰਾਜ ਪਾਲ ਸਿੰਘ, ਕੋਟਕਪੂਰਾ ਦੇ ਡੀ. ਐੱਸ. ਪੀ. ਸ਼ਮਸ਼ੇਰ ਸਿੰਘ ਸ਼ੇਰਗਿੱਲ, ਮੈਡਮ ਵੀਰਪਾਲ ਕੌਰ ਐੱਸ. ਡੀ. ਐੱਮ. ਕੋਟਕਪੂਰਾ, ਪਰਮਜੀਤ ਸਿੰਘ ਬਰਾੜ ਤਹਿਸੀਲਦਾਰ ਵੀ ਡੇਰੇ ਵਿਚ ਪੁੱਜੇ ਅਤੇ 45 ਮੈਂਬਰੀ ਟੀਮ ਨਾਲ ਗੱਲਬਾਤ ਕੀਤੀ। ਪ੍ਰਸ਼ਾਸਨ ਨਾਲ ਗੱਲਬਾਤ ਕਰਨ ਉਪਰੰਤ ਹਰਚਰਨ ਸਿੰਘ ਮੈਂਬਰ 45 ਟੀਮ ਨੇ ਕਿਹਾ ਕਿ ਪਰਿਵਾਰ ਦੀਆਂ ਸ਼ਰਤਾਂ ਅਨੁਸਾਰ ਕਿ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ। ਉਪਰੰਤ ਹਰੀ ਨੌਂ ਰੋਡ ’ਤੇ ਸਥਿਤ ਰਾਮਬਾਗ ਵਿਖੇ ਦੇਰ ਸ਼ਾਮ ਭਾਰੀ ਸੁਰੱਖਿਆ ਦੇ ਹੇਠ ਪ੍ਰਦੀਪ ਸਿੰਘ ਦਾ ਸਸਕਾਰ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਟਵਿੱਟਰ ਨੇ 8 ਡਾਲਰ ਸਬਸਕ੍ਰਿਪਸ਼ਨ ਪ੍ਰੋਗਰਾਮ ਕੀਤਾ ਰੱਦ, ਜਾਣੋ ਕੀ ਹੈ ਇਸ ਫ਼ੈਸਲੇ ਦਾ ਕਾਰਨ