ਥੱਪੜ ਕਾਂਡ ਮਗਰੋਂ ਪੰਜਾਬ 'ਚ ਅੱਤਵਾਦ ਸਬੰਧੀ ਦਿੱਤੇ ਬਿਆਨ ਕਾਰਨ ਕਸੂਤੀ ਫਸੀ ਕੰਗਨਾ ਰਣੌਤ
Thursday, Jun 20, 2024 - 09:38 AM (IST)
ਮੋਹਾਲੀ (ਨਿਆਮੀਆਂ)- ਕੰਗਨਾ ਰਾਣੌਤ ਨੂੰ ਪੰਜਾਬ ’ਚ ਅੱਤਵਾਦ ’ਚ ਵਾਧਾ ਹੋਣ ਬਾਰੇ ਕੀਤੀ ਗਈ ਟਿੱਪਣੀ ਬਾਰੇ ਮੁਆਫੀ ਮੰਗਣ ਲਈ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਐਡਵੋਕੇਟ ਲਿਆਕਤ ਅਲੀ ਨੇ ਆਪਣੇ ਮੁਵੱਕਿਲ ਸ਼ਹੀਦ ਭਗਤ ਸਿੰਘ ਸਮਾਜ ਭਲਾਈ ਸੰਸਥਾ ਦੇ ਪ੍ਰਧਾਨ ਅਮਰਜੀਤ ਸਿੰਘ ਵੱਲੋਂ ਕੰਗਨਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।
ਇਹ ਖ਼ਬਰ ਵੀ ਪੜ੍ਹੋ- ਦਿਲਜੀਤ ਦੇ ਦੀਵਾਨੇ ਹੋਏ ਗੋਰੇ, Jimmy Fallon ਨੇ ਹੱਥ ਜੋੜ ਬੁਲਾਈ ‘ਸਤਿ ਸ੍ਰੀ ਅਕਾਲ’, ਕਿਹਾ- ਪੰਜਾਬੀ ਆ ਗਏ ਓਏ
ਨੋਟਿਸ ’ਚ ਕਿਹਾ ਗਿਆ ਹੈ ਕਿ ਕੰਗਨਾ ਨੇ 6 ਜੂਨ ਨੂੰ ‘ਐਕਸ’ ’ਤੇ ਪੋਸਟ ਟਵੀਟ ਰਾਹੀਂ ਪੰਜਾਬ ਵਿਚ ਅੱਤਵਾਦ ਵਧਣ ਦਾ ਦੋਸ਼ ਲਗਾਇਆ ਸੀ, ਜਿਸ ਨਾਲ ਪੰਜਾਬ ਦੀ ਸਾਖ਼ ਤੇ ਅਖੰਡਤਾ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ। ਪੰਜਾਬ ਵਿਰੁੱਧ ਦਿੱਤੇ ਗਏ ਅਪਮਾਨਜਨਕ ਬਿਆਨਾਂ ਨੂੰ ਕੰਗਨਾ ਵੱਲੋਂ ਤੁਰੰਤ ਵਾਪਸ ਲਿਆ ਜਾਵੇ ਤੇ ਮੁਆਫੀ ਮੰਗੀ ਜਾਵੇ। ਨੋਟਿਸ ’ਚ ਕਿਹਾ ਗਿਆ ਹੈ ਕਿ ਨੋਟਿਸ ਮਿਲਣ ਦੇ 7 ਦਿਨਾਂ ਅੰਦਰ ਜੇ ਲੋੜੀਂਦੀ ਕਾਰਵਾਈ ਨਾ ਕੀਤੀ ਗਈ ਤਾਂ ਕਾਨੂੰਨੀ ਕਾਰਵਾਈ ਆਰੰਭ ਕੀਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।