ਜ਼ਮਾਨਤ ਹੋਣ ਤੋਂ ਬਾਅਦ ਫਿਰ ਕੀਤੀ ਚੋਰੀ, ਐਕਟਿਵਾ ਸਮੇਤ ਕਾਬੂ

Saturday, Feb 17, 2018 - 04:48 AM (IST)

ਜ਼ਮਾਨਤ ਹੋਣ ਤੋਂ ਬਾਅਦ ਫਿਰ ਕੀਤੀ ਚੋਰੀ, ਐਕਟਿਵਾ ਸਮੇਤ ਕਾਬੂ

ਜਲੰਧਰ, (ਸੁਧੀਰ)- ਥਾਣਾ ਨੰ. 3 ਦੀ ਪੁਲਸ ਨੇ ਚੋਰੀ ਦੀ ਐਕਟਿਵਾ ਸਮੇਤ ਇਕ ਨੌਜਵਾਨ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।  ਫੜੇ ਗਏ ਨੌਜਵਾਨ ਦੀ ਪਛਾਣ ਕੁਲਦੀਪ ਉਰਫ ਰਾਜੂ ਵਾਸੀ ਜ਼ਿਲਾ ਕਠੂਆ ਜੰਮੂ ਕਸ਼ਮੀਰ ਵਜੋਂ ਹੋਈ ਹੈ। ਥਾਣਾ ਨੰ. 3 ਦੇ ਮੁਖੀ ਵਿਜੇ ਕੁੰਵਰਪਾਲ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਦੋਮੋਰੀਆ ਪੁਲ ਦੇ ਨੇੜੇ ਸ਼ੱਕ ਦੇ ਆਧਾਰ 'ਤੇ ਇਕ ਨੌਜਵਾਨ ਨੂੰ ਰੋਕਿਆ। ਪੁੱਛਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਉਕਤ ਨੌਜਵਾਨ ਕੋਲ ਐਕਟਿਵਾ ਚੋਰੀ ਦੀ ਹੈ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਕਾਬੂ ਕਰਕੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਫੜੇ ਗਏ ਨੌਜਵਾਨ ਤੋਂ ਪੁਲਸ ਵਲੋਂ ਪੁੱਛਗਿੱਛ ਜਾਰੀ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੂੰ ਪਤਾ ਲੱਗਾ ਹੈ ਕਿ ਥਾਣਾ ਰਾਮਾ ਮੰਡੀ ਤੋਂ ਫੜੇ ਗਏ ਨੌਜਵਾਨ ਖਿਲਾਫ ਚੋਰੀ ਦਾ ਮਾਮਲਾ ਦਰਜ ਹੋਇਆ ਸੀ।  ਜਿਸ ਕਾਰਨ ਉਹ ਜੇਲ ਵਿਚ ਬੰਦ ਸੀ। ਉਨ੍ਹਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਉਹ ਜ਼ਮਾਨਤ ਹੋਣ ਤੋਂ ਬਾਅਦ ਬਾਹਰ ਆਇਆ ਤੇ ਫਿਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਕੱਪੜਿਆਂ ਦੀ ਦੁਕਾਨ ਵਿਚ ਦੇ ਚੁੱਕੈ ਚੋਰੀ ਦੀ ਵਾਰਦਾਤ ਨੂੰ ਅੰਜਾਮ
ਥਾਣਾ ਮੁਖੀ ਨੇ ਦੱਸਿਆ ਕਿ ਫੜੇ ਗਏ ਨੌਜਵਾਨ ਨੇ 2017 ਵਿਚ ਦੋਆਬਾ ਚੌਕ ਦੇ ਨੇੜੇ ਸਥਿਤ ਸਾਈ ਗਾਰਮੈਂਟਸ ਦੀ ਦੁਕਾਨ ਦੇ ਤਾਲੇ ਤੋੜ ਕੇ ਦੁਕਾਨ ਵਿਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਫੜੇ ਗਏ ਨੌਜਵਾਨ ਕੋਲੋਂ ਪੁਲਸ ਨੇ ਚੋਰੀ ਦੇ ਕੱਪੜੇ ਵੀ ਬਰਾਮਦ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਫੜੇ ਗਏ ਨੌਜਵਾਨ ਤੋਂ ਪੁੱਛਗਿੱਛ ਜਾਰੀ ਹੈ।
ਚੋਰੀ ਤੋਂ ਬਾਅਦ ਦੁਕਾਨ 'ਚ ਲਾ ਦਿੱਤੀ ਅੱਗ, ਬਾਅਦ ਵਿਚ ਖੁਦ ਹੀ ਬੁਝਾਈ
ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋਈ ਸੀ ਵਾਰਦਾਤ
ਥਾਣਾ ਨੰ. 3 ਦੇ ਮੁਖੀ ਵਿਜੇ ਕੁੰਵਰਪਾਲ ਸਿੰਘ ਨੇ ਦੱਸਿਆ ਕਿ ਫੜੇ ਗਏ ਨੌਜਵਾਨ ਨੇ ਦੋਆਬਾ ਚੌਕ ਦੇ ਕੋਲ ਕੱਪੜਿਆਂ ਦੀ ਦੁਕਾਨ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਪਹਿਲਾਂ ਅੱਗ ਲਾ ਦਿੱਤੀ ਅਤੇ ਬਾਅਦ ਵਿਚ ਅੱਗ ਬੁਝਾ ਦਿੱਤੀ। ਥਾਣਾ ਮੁਖੀ ਨੇ ਦੱਸਿਆ ਕਿ ਉਨ੍ਹਾਂ ਨੇ ਅੱਗ ਲਾਉਣ ਦਾ ਕਾਰਨ ਪੁੱਛਿਆ ਤਾਂ ਫੜੇ ਗਏ ਨੌਜਵਾਨ ਨੇ ਦੱਸਿਆ ਕਿ ਦੁਕਾਨ ਦੇ ਅੰਦਰ ਜ਼ਿਆਦਾ ਸਾਮਾਨ ਨਾ ਮਿਲਣ ਕਾਰਨ ਉਸਨੇ ਅੱਗ ਲਾ ਦਿੱਤੀ। ਉਕਤ ਘਟਨਾ ਦੀ ਸਾਰੀ ਫੁਟੇਜ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ। ਜਿਸ ਦੇ ਆਧਾਰ 'ਤੇ ਪੁਲਸ ਨੇ ਉਕਤ ਕੇਸ ਨੂੰ ਵੀ ਟ੍ਰੇਸ ਕਰ ਲਿਆ।


Related News