ਸਿੱਧੂ ਦੀ ਰਿਹਾਈ ਦੌਰਾਨ ਦੋ ਖੇਮਿਆਂ ’ਚ ਵੰਡੀ ਨਜ਼ਰ ਆਈ ਕਾਂਗਰਸ, ਵੜਿੰਗ ਨਾਲ ਵਧ ਸਕਦੀ ਹੈ ਖਿੱਚੋਤਾਣ

04/03/2023 11:31:59 AM

ਲੁਧਿਆਣਾ (ਹਿਤੇਸ਼) : ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਹੋਰ ਸੀਨੀਅਰ ਲੀਡਰਸ ਪਿਛਲੇ ਕੁਝ ਦਿਨਾਂ ਤੋਂ ਪਾਰਟੀ ਦੀ ਮਜ਼ਬੂਤੀ ਲਈ ਵਰਕਰਾਂ ਨੂੰ ਇਕਜੁੱਟਤਾ ਦਾ ਪਾਠ ਪੜ੍ਹਾ ਰਹੇ ਹਨ ਪਰ ਜ਼ਮੀਨੀ ਹਕੀਕਤ ਇਸ ਦੇ ਬਿਲਕੁਲ ਉਲਟ ਹੈ, ਜਿਸ ਦਾ ਸਬੂਤ ਸ਼ਨੀਵਾਰ ਨੂੰ ਪਟਿਆਲਾ ਜੇਲ੍ਹ ਤੋਂ ਨਵਜੋਤ ਸਿੱਧੂ ਦੀ ਰਿਹਾਈ ਦੇ ਸਮੇਂ ਦੇਖਣ ਨੂੰ ਮਿਲਿਆ, ਜਿੱਥੇ ਕਾਂਗਰਸ ਦੋ ਖੇਮਿਆਂ ’ਚ ਵੰਡੀ ਨਜ਼ਰ ਆਈ। ਇਸ ਦੌਰਾਨ ਕਈ ਸਾਬਕਾ ਸੰਸਦ, ਵਿਧਾਇਕ ਅਤੇ ਹੋਰ ਵੱਡੇ ਨੇਤਾ ਸਿੱਧੂ ਦੇ ਸਵਾਗਤ ਲਈ ਪੁੱਜੇ ਹੋਏ ਸੀ ਪਰ ਰਾਜਾ ਵੜਿੰਗ ਦੇ ਨਾਲ ਪੰਜਾਬ ਦੇ ਮੌਜੂਦਾ ਇੰਚਾਰਜ ਹਰੀਸ਼ ਚੌਧਰੀ ਨੇ ਵੀ ਸਿੱਧੂ ਦੀ ਵਾਪਸੀ ਨਾਲ ਜੁੜੇ ਸਮਾਰੋਹ ਤੋਂ ਦੂਰੀ ਬਣਾਈ ਰੱਖੀ ਅਤੇ ਬਠਿੰਡਾ ’ਚ ਮੀਟਿੰਗ ’ਚ ਸ਼ਾਮਲ ਹੋਣ ਲਈ ਚਲੇ ਗਏ, ਜਦਕਿ ਕੁਝ ਦਿਨ ਪਹਿਲਾਂ ਪਟਿਆਲਾ ਜੇਲ੍ਹ ਤੋਂ ਹੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਜ਼ਮਾਨਤ ਮਿਲਣ ’ਤੇ ਰਾਜਾ ਵੜਿੰਗ ਖ਼ੁਦ ਅਤੇ ਕਈ ਮੌਜੂਦ ਅਤੇ ਸਾਬਕਾ ਵਿਧਾਇਕ ਉਨ੍ਹਾਂ ਨੂੰ ਲੈਣ ਗਏ ਸੀ।

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਘਰ 'ਚ ਵਿਛਾਏ ਸੱਥਰ, ਨੌਕਰੀ ਦੇ ਪਹਿਲੇ ਦਿਨ ਹੀ ਨੌਜਵਾਨ ਕੁੜੀ ਦੀ ਦਰਦਨਾਕ ਮੌਤ

ਇਸ ਤੋਂ ਪਹਿਲਾਂ ਵੀ ਰਾਜਾ ਵੜਿੰਗ ਵਲੋਂ ਕਈ ਵਾਰ ਆਸ਼ੂ ਨਾਲ ਮੁਲਾਕਾਤ ਦੌਰਾਨ ਪਟਿਆਲਾ ਜੇਲ੍ਹ ’ਚ ਸਿੱਧੂ ਨੂੰ ਨਾਲ ਮਿਲਣ ਦੀ ਗੱਲ ਸਾਹਮਣੇ ਆਈ ਹੈ, ਜਿਸ ਤੋਂ ਸਾਫ਼ ਹੋ ਗਿਆ ਹੈ ਕਿ ਸਿੱਧੂ ਅਤੇ ਰਾਜਾ ਵੜਿੰਗ ਦੇ ਰਿਸ਼ਤੇ ਠੀਕ ਨਹੀਂ ਹਨ, ਜਿਸ ਦੇ ਸੰਕੇਤ ਰਾਜਾ ਵੜਿੰਗ ਨਾਲ ਹਰੀਸ਼ ਚੌਧਰੀ ਵੀ ਪਹਿਲਾਂ ਸਿੱਧੂ ਦੇ ਖ਼ਿਲਾਫ਼ ਅਨੁਸਾਸ਼ਨਤਮਕ ਕਾਰਵਾਈ ਇਦੇ ਲਈ ਹਾਈਕਮਾਨ ਤੋਂ ਸਿਫਾਰਿਸ਼ ਕਰਨ ਤੋਂ ਇਲਾਵਾ ਪ੍ਰਿਯੰਕਾ ਗਾਂਧੀ ਵਲੋਂ ਸਿੱਧੂ ਨੂੰ ਜੇਲ੍ਹ ’ਚ ਚਿੱਠੀ ਲਿਖਣ ਦੇ ਮੁੱਦੇ ’ਤੇ ਭੜਾਸ ਕੱਢ ਕੇ ਦੇ ਚੁੱਕੇ ਹਨ ਅਤੇ ਕਈ ਵਾਰ ਨਾਮ ਲਏ ਬਿਨਾਂ ਸਿੱਧੂ ਨੂੰ ਨਿਸ਼ਾਨ ਬਣਾਉਂਦੇ ਹਨ। ਹੁਣ ਸਿੱਧੂ ਵਲੋਂ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜਿਸ ਤਰ੍ਹਾਂ ਨਾਲ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ’ਤੇ ਹਮਲਾ ਕਰਨ ਦੇ ਨਾਲ ਹੀ ਰਾਹੁਲ ਗਾਂਧੀ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ ਹੈ। ਉਸ ਤੋਂ ਸਾਫ਼ ਹੋ ਗਿਆ ਹੈ ਕਿ ਆਉਣ ਵਾਲੇ ਦਿਨਾਂ ’ਚ ਸਿੱਧੂ ਹੋਰ ਸਰਗਰਮ ਹੋਣਗੇ ਅਤੇ ਇਸ ਦੌਰਾਨ ਉਨ੍ਹਾਂ ਦੀ ਰਾਜਾ ਵੜਿੰਗ ਨਾਲ ਖਿੱਚੋਤਾਣ ਵਧ ਸਕਦੀ ਹੈ।

ਇਹ ਵੀ ਪੜ੍ਹੋ- ਮੁਕਤਸਰ ਦੇ ਸਕੇ ਭਰਾਵਾਂ 'ਤੇ ਕੁਦਰਤ ਦੀ ਦੋਹਰੀ ਮਾਰ, ਫ਼ਸਲ ਵੀ ਤਬਾਹ ਹੋਈ ਤੇ ਆਸ਼ੀਆਨਾ ਵੀ ਹੋਇਆ ਢਹਿ-ਢੇਰੀ

ਸਿਆਸੀ ਗਲਿਆਰਿਆਂ 'ਚ ਹੁਣ ਇਸ ਗੱਲ ਬਾਰੇ ਚਰਚਾ ਸ਼ੁਰੂ ਹੋ ਗਈ ਹੈ ਕਿ ਕਾਂਗਰਸ ਦੇ ਸੂਬਾ ਪੱਧਰ ਦੇ ਨੇਤਾ ਸਿੱਧੂ ਨੂੰ ਅਹਿਮੀਅਤ ਨਹੀਂ ਦੇ ਰਹੇ ਤੇ ਸੂਬਾ ਕਾਂਗਰਸ 'ਚ ਆਪਣਾ ਅਗਲਾ ਦਾਅ ਖੇਡਣ ਲਈ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈਕਮਾਨ ਦੇ ਸਹਾਰੇ ਦੀ ਉਡੀਕ ਕਰਨੀ ਪੈ ਸਕਦੀ ਹੈ। ਇਸ ਤੋਂ ਇਲਾਵਾ ਸੂਬਾ ਕਾਂਗਰਸ ਦੀਆਂ ਨਜ਼ਰਾਂ 10 ਮਈ ਨੂੰ ਹੋਣ ਵਾਲੀ ਜਲੰਧਰ ਜ਼ਿਮਨੀ ਚੋਣ 'ਤੇ ਟਿਕੀਆਂ ਹੋਈਆਂ ਹਨ ਕਿਉਂਕਿ ਸਿੱਧੂ ਕਾਂਗਰਸ ਦੇ ਅਹਿਮ ਪ੍ਰਚਾਰਕ ਰਹੇ ਹਨ ਤੇ ਸਿੱਧੂ ਇਹ ਚਾਹੁਣਗੇ ਕੇ ਹਾਈ ਕਮਾਨ ਉਨ੍ਹਾਂ ਨੂੰ ਚੋਣ ਲਈ ਕੋਈ ਅਹਿਮ ਜ਼ਿੰਮੇਵਾਰੀ ਸੌਂਪੇ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News