ਪੰਜ ਸਾਲ ਬਾਅਦ ਨਵੰਬਰ ਮਹੀਨਾ ਰਿਹਾ ਸੁੱਕਾ, ਨਹੀਂ ਪਿਆ ਮੀਂਹ

Sunday, Nov 28, 2021 - 11:26 PM (IST)

ਪੰਜ ਸਾਲ ਬਾਅਦ ਨਵੰਬਰ ਮਹੀਨਾ ਰਿਹਾ ਸੁੱਕਾ, ਨਹੀਂ ਪਿਆ ਮੀਂਹ

ਜਲੰਧਰ-ਨਵੰਬਰ ਮਹੀਨੇ ’ਚ ਇਸ ਵਾਰ ਮੀਂਹ ਨਹੀਂ ਪਿਆ ਤੇ ਇਹ ਸੁੱਕਾ ਹੀ ਲੰਘ ਗਿਆ। ਇਸ ਤਰ੍ਹਾਂ ਪੰਜ ਸਾਲ ਬਾਅਦ ਹੋਇਆ ਹੈ ਕਿ ਬਿਨਾਂ ਮੀਂਹ ਦੇ ਪੂਰਾ ਨਵੰਬਰ ਮਹੀਨਾ ਨਿਕਲ ਗਿਆ। ਇਸ ਵਾਰ ਵੈਦਰ ਸਿਸਟਮ ਨਾ ਬਣਨ ਕਾਰਨ ਮੀਂਹ ਨਹੀਂ ਪਿਆ। ਮੀਂਹ ਨਾ ਪੈਣ ਕਾਰਨ ਅਜੇ ਵੱਧ ਤੋਂ ਵੱਧ ਤਾਪਮਾਨ ’ਚ ਗਿਰਾਵਟ ਨਹੀਂ ਆਈ ਹੈ ਪਰ ਰਾਤ ਦੇ ਸਮੇਂ ਪਾਰਾ 8 ਡਿਗਰੀ ਤਕ ਹੋਣ ਨਾਲ ਠੰਡ ਵਧੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਯੂਨੀਵਰਸਿਟੀ ਸਾਹਮਣੇ ਵਾਪਰਿਆ ਦਰਦਨਾਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਲਈ 4 ਲੋਕਾਂ ਦੀ ਜਾਨ

ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 30 ਨਵੰਬਰ ਤਕ ਵੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ, ਜਦਕਿ ਵੱਧ ਤੋਂ ਵੱਧ ਪਾਰਾ ਇਸ ਸਮੇਂ 26 ਤੋਂ 27 ਡਿਗਰੀ ਵਿਚਾਲੇ ਦਰਜ ਕੀਤਾ ਜਾ ਰਿਹਾ ਹੈ। ਹਿਮਾਚਲ ’ਚ ਪਹਾੜਾਂ ’ਤੇ ਹੋਈ ਬਰਫਵਾਰੀ ਕਾਰਨ ਕੜਾਕੇ ਦੀ ਠੰਡ ਪੈ ਰਹੀ ਹੈ। ਉਥੇ ਮੌਸਮ ਬਹੁਤ ਹੀ ਸੁਹਾਵਣਾ ਹੋ ਗਿਆ ਹੈ, ਜਿਸ ਕਾਰਨ ਸੈਲਾਨੀ ਪਹਾੜਾਂ ਵੱਲ ਰੁਖ਼ ਕਰ ਰਹੇ ਹਨ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

Manoj

Content Editor

Related News