ਵੱਖ-ਵੱਖ ਪੈਟਰੋਲ ਪੰਪਾਂ ਤੋਂ ਤੇਲ ਪਵਾ ਕੇ ਗੱਡੀ ਚਾਲਕ ਬਿਨਾਂ ਪੈਸੇ ਦਿੱਤੇ ਹੋਏ ਫਰਾਰ, ਮਾਮਲਾ ਦਰਜ
Thursday, Feb 08, 2024 - 08:32 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸ਼ਹਿਰ ਵਿਚ ਵੱਖ-ਵੱਖ ਪੈਟਰੋਲ ਪੰਪਾਂ ਤੋਂ ਦੋ ਵੱਖ-ਵੱਖ ਗੱਡੀਆਂ ਵਿਚ ਤੇਲ ਪੁਆ ਕੇ ਬਿਨਾਂ ਪੈਸੇ ਦਿੱਤੇ ਗੱਡੀ ਚਾਲਕਾਂ ਵੱਲੋਂ ਨੌ ਦੋ ਗਿਆਰਾਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਹਿਲੀ ਘਟਨਾ ਸ਼ਹਿਰ ਦੇ ਬਠਿੰਡਾ- ਕੋਟਕਪੂਰਾ ਬਾਈਪਾਸ ਤੇ ਡਿਪਟੀ ਕਮਿਸ਼ਨਰ ਦਫ਼ਤਰ ਨੇੜੇ ਸਥਿਤ ਤਨੇਜਾ ਪੈਟਰੋਲ ਪੰਪ 'ਤੇ ਵਾਪਰੀ। ਘਟਨਾ ਦੀ ਜਾਣਕਾਰੀ ਦਿੰਦਿਆ ਪੰਪ ਮਾਲਕ ਰਿਸ਼ੀ ਤਨੇਜਾ ਨੇ ਦੱਸਿਆ ਕਿ ਰਾਤ ਕਰੀਬ 1 ਵਜੇ ਇੱਕ ਸਕਾਰਪੀਓ ਕਾਰ ਪੰਪ 'ਤੇ ਆ ਕੇ ਰੁਕੀ। ਉਸ ਦੇ ਡਰਾਈਵਰ ਨੇ ਆਉਂਦਿਆਂ ਹੀ ਟੈਂਕੀ ਫੁੱਲ ਭਰਨ ਲਈ ਕਿਹਾ। ਜਿਵੇਂ ਹੀ ਉਨ੍ਹਾਂ ਦੇ ਮੁਲਾਜ਼ਮ ਨੇ ਕਾਰ ਦੀ ਟੈਂਕੀ ਭਰੀ ਤਾਂ 5190 ਰੁਪਏ ਦਾ ਬਿੱਲ ਬਣ ਗਿਆ। ਜਿਸ 'ਤੇ ਡਰਾਈਵਰ ਨੇ ਆਪਣਾ ਮੋਬਾਈਲ ਦਿੱਤਾ ਅਤੇ ਕਿਹਾ ਕਿ ਉਹ ਆਨਲਾਈਨ ਪੇਮੈਂਟ ਕਰੇਗਾ, ਇਸ ਲਈ ਉਹ ਕਿਊਆਰ ਕੋਡ ਨੂੰ ਸਕੈਨ ਕਰੇ।
ਇਹ ਖ਼ਬਰ ਵੀ ਪੜ੍ਹੋ - ਵਿਕਰਾਂਤ ਮੈਸੀ ਦੀ '12ਵੀਂ ਫੇਲ੍ਹ' ਨੇ ਬਣਾਇਆ ਗਲੋਬਲ ਰਿਕਾਰਡ, ਵਿਧੂ ਵਿਨੋਦ ਚੋਪੜਾ ਨੇ ਸਾਂਝੀ ਕੀਤੀ ਖ਼ਾਸ ਪੋਸਟ
ਜਿਵੇਂ ਹੀ ਕਰਮਚਾਰੀ ਨੇ ਕੋਡ ਸਕੈਨ ਕੀਤਾ ਤਾਂ ਡਰਾਈਵਰ ਬਿਨਾਂ ਪੈਸੇ ਦਿੱਤੇ ਗੱਡੀ ਚਲਾ ਗਿਆ। ਉਸ ਨੇ ਮਾਲਕ ਨੂੰ ਸੂਚਨਾ ਦਿੱਤੀ ਪਰ ਉਦੋਂ ਤੱਕ ਡਰਾਈਵਰ ਫਰਾਰ ਹੋ ਚੁੱਕਾ ਸੀ। ਕੈਮਰਿਆਂ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਸਕਾਰਪੀਓ ਚਾਲਕ ਨੇ ਗੱਡੀ ਦੀ ਨੰਬਰ ਪਲੇਟ 'ਤੇ ਕੋਈ ਚੀਜ਼ ਲਗਾਈ ਹੋਈ ਸੀ, ਜਿਸ ਕਾਰਨ ਅੱਗੇ ਅਤੇ ਪਿੱਛੇ ਦੀ ਨੰਬਰ ਪਲੇਟ ਦੇ ਪੂਰੇ ਨੰਬਰ ਨਜ਼ਰ ਨਹੀਂ ਆ ਰਹੇ ਸਨ। ਇਸ ਘਟਨਾ ਦੀ ਜਾਣਕਾਰੀ ਪੰਪ ਮਾਲਕ ਨੇ ਪੁਲਸ ਨੂੰ ਲਿਖਤੀ ਰੂਪ ਵਿਚ ਦੇ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਕੈਨੇਡੀਅਨ ਰੈਪਰ ਡਰੇਕ ਦੀ ਇਤਰਾਜ਼ਯੋਗ ਵੀਡੀਓ ਦਾ ਜਾਣੋ ਕੀ ਹੈ ਪੂਰਾ ਸੱਚ
ਦੂਸਰੀ ਘਟਨਾ ਬਠਿੰਡਾ ਰੋਡ 'ਤੇ ਪੁਲਸ ਲਾਈਨਜ਼ ਦੇ ਸਾਹਮਣੇ ਸਥਿਤ ਵਧਵਾ ਐੱਚ ਪੀ ਆਇਲ ਸਟੋਰ 'ਤੇ ਵਾਪਰੀ। ਇੱਕ ਵਰਨਾ ਕਾਰ ਸਵਾਰ ਨੇ 5,010 ਰੁਪਏ ਦਾ ਪੈਟਰੋਲ ਪਵਾਇਆ ਅਤੇ ਜਦੋ ਪੰਪ ਦਾ ਕਰਿੰਦਾ ਪਾਈਪ ਨੂੰ ਵਾਪਸੀ ਮਸ਼ੀਨਾਂ 'ਤੇ ਟੰਗਣ ਲੱਗਾ ਤਾਂ ਕਾਰ ਚਾਲਕ ਕਾਰ ਭਜਾ ਕੇ ਨੌ ਦੋ ਗਿਆਰਾ ਹੋ ਗਿਆ। ਪੰਪ ਦੇ ਮਾਲਕ ਵੱਲੋਂ ਥਾਣਾ ਸਦਰ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੀੜਤ ਅਨੁਸਾਰ, ਸੀ. ਸੀ. ਟੀ. ਵੀ. ਕੈਮਰੇ ‘ਚ ਕਾਰ ਤਾਂ ਦਿਸ ਰਹੀ ਹੈ ਪਰ ਕਾਰ ਦੀ ਨੰਬਰ ਪਲੇਟ ਸਾਫ ਨਜ਼ਰ ਨਹੀਂ ਆ ਰਹੀ। ਪੀੜਤ ਪੈਟਰੋਲ ਪੰਪ ਮਾਲਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਕਾਰ ਸਵਾਰਾਂ ਨੂੰ ਕਾਬੂ ਕਰਕੇ ਇਨਸਾਫ ਦੁਆਉਣ ਦੀ ਮੰਗ ਕੀਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।