ਜਲੰਧਰ ’ਚ ਡੇਢ ਕਿਲੋ ਹੈਰੋਇਨ ਸਣੇ ਅਫਰੀਕਨ ਮਹਿਲਾ ਤੇ ਪੁਰਸ਼ ਗ੍ਰਿਫ਼ਤਾਰ

04/05/2021 7:11:56 PM

ਜਲੰਧਰ (ਵਰੁਣ)— ਸੀ. ਆਈ. ਏ. ਸਟਾਫ਼ ਇਕ ਦੀ ਪੁਲਸ ਨੇ ਅਫਰੀਕਨ ਮਹਿਲਾ ਅਤੇ ਪੁਰਸ਼ ਨੂੰ ਡੇਢ ਕਿਲੋ ਹੈਰੋਇਨ ਦੇ ਨਾਲ ਗਿ੍ਰਫ਼ਤਾਰ ਕੀਤਾ ਹੈ। ਬਰਾਮਦ ਹੋਈ ਹੈਰੋਇਨ ਦੀ ਕੀਮਤ ਕੌਮਾਂਤਰੀ ਬਾਜ਼ਾਰ ’ਚ 7.5 ਕਰੋੜ ਦੀ ਦੱਸੀ ਜਾ ਰਹੀ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਰਮਨਦੀਪ ਸਿੰਘ ਨੇ ਪਰਾਗਪੁਰ ਦੇ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਸ ਦੌਰਾਨ ਪੈਦਲ ਆ ਰਹੇ ਦੋ ਅਫਰੀਕਨ ਨਾਗਰਿਕਾਂ ’ਤੇ ਪੁਲਸ ਦੀ ਨਜ਼ਰ ਪਈ ਤਾਂ ਉਨ੍ਹਾਂ ਨੇ ਆਪਣਾ ਰਸਤਾ ਬਦਲਣ ਦੀ ਕੋਸ਼ਿਸ਼ ਕੀਤੀ। ਸ਼ੱਕ ਪੈਣ ’ਤੇ ਪੁਲਸ ਨੇ ਮਹਿਲਾ ਅਤੇ ਪੁਰਸ਼ ਦੋਹਾਂ ਨੂੰ ਰੋਕ ਲਿਆ, ਜਿਨ੍ਹਾਂ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ ’ਚੋਂ ਡੇਢ ਕਿਲੋ ਹੈਰੋਇਨ ਬਰਾਮਦ ਹੋਈ। 

ਇਹ ਵੀ ਪੜ੍ਹੋ : ਹੁਣ ਇਨ੍ਹਾਂ ਲੋਕਾਂ ਨੂੰ ਕੋਰੋਨਾ ਵੈਕਸੀਨ ਲਵਾਉਣ ਲਈ ਕਰਨਾ ਪਵੇਗਾ ਇੰਤਜ਼ਾਰ

ਇਹ ਹੋਈ ਮੁਲਜ਼ਮਾਂ ਦੀ ਪਛਾਣ 
ਗਿ੍ਰਫ਼ਤਾਰ ਕੀਤੇ ਗਏ ਅਫਰੀਕਨ ਨਾਗਰਿਕਾਂ ਦੀ ਪਛਾਣ ਓਕਾ ਫਾਰ ਪਾਲ ਅਤੇ ਮੈਰੀ ਦੇ ਰੂਪ ਦੇ ਰੂਪ ’ਚ ਹੋਈ ਹੈ। ਦੋਵੇਂ ਦਿੱਲੀ ’ਚ ਰਹਿ ਰਹੇ ਸਨ। ਮਹਿਲਾ ਦਿੱਲੀ ’ਚ ਹੇਅਰ ਡ੍ਰੇਸਰ ਹੈ ਜਦਕਿ ਪਾਲ ਘੜੀਆਂ ਦਾ ਕੰਮ ਕਰਦਾ ਹੈ। ਪੁਲਸ  ਕਮਿਸ਼ਨਰ ਨੇ ਕਿਹਾ ਕਿ ਮੁਲਜ਼ਮ ਹਰਿਆਣਾ ਅਤੇ ਪੰਜਾਬ ’ਚ ਹੈਰੋਇਨ ਦੀ ਸਪਲਾਈ ਦਿੰਦੇ ਸਨ। ਮੰਨਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਦੇ ਦਿੱਲੀ ਦੇ ਵੱਡੇ ਤਸਕਰਾਂ ਦੇ ਨਾਲ ਤਾਰ ਜੁੜੇ ਹੋਏ ਹਨ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਗੈਂਗਸਟਰ ਮੁਖ਼ਤਾਰ ਅੰਸਾਰੀ ਸਬੰਧੀ ਵੱਡੇ ਖ਼ੁਲਾਸੇ, ਮਹਿਮਾਨਾਂ ਵਾਂਗ ਰੂਪਨਗਰ ਦੀ ਜੇਲ੍ਹ ਅੰਦਰ ਹੁੰਦੀ ਹੈ ਸੇਵਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


shivani attri

Content Editor

Related News