ਨਹੀਂ ਰਹੇ ਰਣਜੀਤਗੜ੍ਹ ਵਾਲੇ ਐਡਵੋਕੇਟ ਤੇਜਿੰਦਰ ਪਾਲ ਸਿੰਘ ਸੋਢੀ, ਸ਼ੁੱਕਰਵਾਰ ਨੂੰ ਭੋਗ

Friday, Jan 19, 2024 - 11:29 AM (IST)

ਨਹੀਂ ਰਹੇ ਰਣਜੀਤਗੜ੍ਹ ਵਾਲੇ ਐਡਵੋਕੇਟ ਤੇਜਿੰਦਰ ਪਾਲ ਸਿੰਘ ਸੋਢੀ, ਸ਼ੁੱਕਰਵਾਰ ਨੂੰ ਭੋਗ

ਸ੍ਰੀ ਮੁਕਤਸਰ ਸਾਹਿਬ : ਜਗਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਦੇ ਚਾਚਾ ਐਡਵੋਕੇਟ ਤੇਜਿੰਦਰ ਪਾਲ ਸਿੰਘ ਸੋਢੀ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ ਹੈ। 61 ਸਾਲਾ ਤੇਜਿੰਦਰ ਪਾਲ ਸੋਢੀ ਬੀਤੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਰਣਜੀਤਗੜ੍ਹ ਵਿਖੇ ਕੀਤਾ ਗਿਆ। ਐਡਵੋਕੇਟ ਸੋਢੀ ਦੀ ਅੰਤਿਮ ਅਰਦਾਸ ਮਿਤੀ 26 ਜਨਵਰੀ ਦਿਨ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਪਿੰਡ ਰਣਜੀਤਗੜ੍ਹ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਵਿਖੇ ਹੋਵੇਗੀ। 

ਗੌਰਤਲਬ ਹੈ ਕਿ ਐਡਵੋਕੇਟ ਸੋਢੀ ਪਿਛਲੇ 25 ਸਾਲ ਤੋਂ ਵਧੇਰੇ ਸਮੇਂ ਤੋਂ ਵਕਾਲਤ ਕਰ ਰਹੇ ਸਨ। ਉਨ੍ਹਾਂ ਲੰਬਾ ਸੰਘਰਸ਼ ਕਰਕੇ ਵਕਾਲਤ ਦੇ ਪੇਸ਼ੇ ਵਿੱਚ ਨਾਮਨਾ ਖੱਟਿਆ। ਆਪਣੇ ਪੇਸ਼ੇ ਨੂੰ ਜਾਰੀ ਰੱਖਣ ਲਈ ਉਹ ਫ਼ਿਰੋਜ਼ਪੁਰ ਵਿਖੇ ਹੀ ਰਹਿ ਰਹੇ ਸਨ। ਲੀਵਰ ਦੀ ਬਿਮਾਰੀ ਕਰਕੇ ਉਨ੍ਹਾਂ ਦੀ ਸਿਹਤ ਕਾਫ਼ੀ ਖਰਾਬ ਹੋ ਗਈ ਸੀ ਜਿਸ ਦੇ ਚੱਲਦਿਆਂ ਟਰਾਂਸਪਲਾਂਟ ਉਪਰੰਤ ਉਨ੍ਹਾਂ ਦੀ ਮੌਤ ਹੋ ਗਈ। ਤੇਜਿੰਦਰ ਪਾਲ ਸਿੰਘ ਸੋਢੀ ਆਪਣੇ ਪਿੱਛੇ ਪਰਿਵਾਰ ਵਿੱਚ ਆਪਣੀ ਪਤਨੀ ਰੁਪਿੰਦਰ ਕੌਰ, ਪੁੱਤਰ ਅਮਰਿੰਦਰ ਸਿੰਘ ਸੋਢੀ, ਸ਼ਮਿੰਦਰ ਸਿੰਘ ਸੋਢੀ, ਨੂੰਹਾਂ, ਪੋਤਰੇ ਅਤੇ ਦੋਹਤਰੇ ਛੱਡ ਕੇ ਗਏ ਹਨ।

ਉਨ੍ਹਾਂ ਦੇ ਵੱਡੇ ਭਰਾ ਸੁਰਿੰਦਰ ਪਾਲ ਸਿੰਘ ਸੋਢੀ ਵੱਲੋਂ ਸਮੂਹ ਰਿਸ਼ਤੇਦਾਰਾਂ ਅਤੇ ਸੱਜਣ ਸੁਨੇਹੀਆਂ ਨੂੰ ਦਿਨ ਸ਼ੁੱਕਰਵਾਰ ਨੂੰ ਪਿੰਡ ਰਣਜੀਤਗੜ੍ਹ ਵਿਖੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਪਰਿਵਾਰ ਦੇ ਦੁੱਖ ’ਚ ਸ਼ਰੀਕ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ।


author

Gurminder Singh

Content Editor

Related News