ਗੁਰਵੀਰ ਸਿੰਘ ਮਹਿਲ ਐਡਵੋਕੇਟ ਬਣੇ ਪੰਜਾਬ ਦੇ ਮੀਤ ਪ੍ਰਧਾਨ

Tuesday, Oct 24, 2017 - 04:33 PM (IST)

ਜ਼ੀਰਾ (ਅਕਾਲੀਆਂ ਵਾਲਾ) - ਜ਼ੀਰਾ ਤਹਿਸੀਲ ਕੰਪਲੈਕਸ ਵਿਖੇ ਰੱਖੀ ਗਈ ਮੀਟਿੰਗ 'ਚ ਵਿਸ਼ੇਸ਼ ਤੌਰ ਤੇ ਚਰਨਜੀਤ ਸਿੰਘ ਸਿੱਕੀ ਸੀਨੀਅਰ ਮੀਤ ਪ੍ਰਧਾਨ ਆਲ ਇੰਡੀਆ ਪਹੁੰਚੇ । ਉਨ੍ਹਾਂ ਨੇ ਆਖਿਆ ਕਿ ਗੁਰਵੀਰ ਸਿੰਘ ਐਡਵੋਕੇਟ ਲੰਮੇ ਸਮੇਂ ਤੋਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਹਮੇਸ਼ਾ ਹੀ ਵਚਨਬੱਧ ਰਹੇ ਅਤੇ ਉਨ੍ਹਾਂ ਨੂੰ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਜਲਦੀ ਹੀ ਮਨੁੱਖੀ ਅਧਿਕਾਰ ਫਰੰਟ ਦੀ ਅਹਿਮ ਮੀਟਿੰਗ ਜ਼ੀਰਾ 'ਚ ਰੱਖੀ ਜਾਵੇਗੀ । 
ਇਸ ਮੌਕੇ ਪੂਰਨ ਸਿੰਘ ਸੰਧੂ, ਕੁਲਦੀਪ ਸਿੰਘ ਜੁਨੇਜਾ, ਦਰਸ਼ਨ ਸਿੰਘ ਠੇਕੇਦਾਰ, ਜਸਪਾਲ ਬੱਤਰਾ ਮਨੁੱਖੀ ਅਧਿਕਾਰ ਸੰਸਥਾ ਦੇ ਪ੍ਰਧਾਨ ਅਤੇ ਪ੍ਰਤਾਪ ਸਿੰਘ ਬੰਬਾ ਵਾਲੇ, ਜੋਰਾ ਸਿੰਘ ਗਿੱਲ ਆਦਿ ਹਾਜ਼ਰ ਸਨ।


Related News