ਪੰਜਾਬ ਵਿਚ ਕੋਰੋਨਾ ਦਾ ਖੌਫ, ਸਰਕਾਰ ਨੇ ਇਕੱਠ ਤੋਂ ਬਚਣ ਦੀ ਕੀਤੀ ਅਪੀਲ

Friday, Mar 06, 2020 - 07:50 PM (IST)

ਪੰਜਾਬ ਵਿਚ ਕੋਰੋਨਾ ਦਾ ਖੌਫ, ਸਰਕਾਰ ਨੇ ਇਕੱਠ ਤੋਂ ਬਚਣ ਦੀ ਕੀਤੀ ਅਪੀਲ

ਚੰਡੀਗੜ੍ਹ : ਦੁਨੀਆ ਭਰ 'ਚ ਦਹਿਸ਼ਤ ਤੋਂ ਬਾਅਦ ਹੁਣ ਕੋਰੋਨਾ ਵਾਇਰਸ ਦਾ ਖੌਫ ਪੰਜਾਬ ਵਿਚ ਵੀ ਨਜ਼ਰ ਆਉਣ ਲੱਗਿਆ ਹੈ। ਪੰਜਾਬ ਸਰਕਾਰ ਵਲੋਂ ਐਡਵਾਇਜ਼ਰੀ ਜਾਰੀ ਕਰ ਇਸ ਸਬੰਧੀ ਚਿੰਤਾ ਜ਼ਾਹਿਰ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਕੋਰੋਨਾਵਾਇਰਸ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦਾ ਇਕੱਠ ਨਾ ਕਰਨ ਲਈ ਕਿਹਾ ਗਿਆ ਹੈ। ਸਰਕਾਰ ਦਾ ਇਸ ਦੇ ਨਾਲ ਹੀ ਇਹ ਵੀ ਕਹਿਣਾ ਹੈ ਕਿ ਜੇਕਰ ਕਿਸੇ ਵੱਡੇ ਇਕੱਠ ਦੀ ਲੋੜ ਪੈਂਦੀ ਹੈ ਤਾਂ ਉਸ ਦੌਰਾਨ ਸਾਰੀਆਂ ਸਿਹਤ ਸਬੰਧੀ ਸਾਵਧਾਨੀਆਂ ਦਾ ਧਿਆਨ ਰੱਖਿਆ ਜਾਵੇ। ਇਹਨਾਂ ਸਾਵਧਾਨੀਆਂ ਨੂੰ ਕੋਰੋਨਾਵਾਇਰਸ ਦੇ ਖਤਰੇ ਦੇ ਘੱਟ ਹੋਣ ਤੱਕ ਲਾਜ਼ਮੀ ਅਪਣਾਇਆ ਜਾਵੇ। ਪੰਜਾਬ ਸਰਕਾਰ ਵਲੋਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਤੇ ਸਿਵਲ ਸਰਜਨਾਂ ਲਈ ਇਸ ਸਬੰਧੀ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ।

 

PunjabKesari

 


Related News