ਫਸੇ ਯਾਤਰੀਆਂ ਨੂੰ ਘਰ ਪਹੁੰਚਾਉਣ ਲਈ ਸਪੈਸ਼ਲ ਟ੍ਰੇਨਾਂ ਚਲਾਉਣ ਸਬੰਧੀ ਐਡਵਾਇਜ਼ਰੀ ਜਾਰੀ

Tuesday, May 05, 2020 - 04:57 PM (IST)

ਫਸੇ ਯਾਤਰੀਆਂ ਨੂੰ ਘਰ ਪਹੁੰਚਾਉਣ ਲਈ ਸਪੈਸ਼ਲ ਟ੍ਰੇਨਾਂ ਚਲਾਉਣ ਸਬੰਧੀ ਐਡਵਾਇਜ਼ਰੀ ਜਾਰੀ

ਚੰਡੀਗੜ੍ਹ (ਅਸ਼ਵਨੀ) : ਦੇਸ਼ 'ਚ ਲਾਗੂ ਤਾਲਾਬੰਦੀ ਕਾਰਨ ਵੱਖ-ਵੱਖ ਥਾਵਾਂ 'ਤੇ ਫਸੇ ਹੋਏ ਲੋਕਾਂ ਨੂੰ ਘਰ ਪਹੁੰਚਾਉਣ ਲਈ ਭਾਰਤੀ ਰੇਲਵੇ ਨੇ ਮਜ਼ਦੂਰ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਹ ਐਡਵਾਇਜ਼ਰੀ ਭਾਰਤੀ ਗ੍ਰਹਿ ਵਿਭਾਗ ਵਲੋਂ 1 ਮਈ ਨੂੰ ਦਿੱਤੀ ਗਈ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਗਈ ਹੈ। ਪੰਜਾਬ ਰਾਜ ਲਈ ਡਿਵੀਜ਼ਨਲ ਰੇਲਵੇ ਮੈਨੇਜਰ ਫਿਰੋਜ਼ਪੁਰ ਨੋਡਲ ਅਫ਼ਸਰ ਨਿਯੁਕਤ ਕੀਤੇ ਗਏ ਹਨ। ਐਡਵਾਇਜ਼ਰੀ ਅਨੁਸਾਰ ਰਾਜ ਸਰਕਾਰ ਨੂੰ ਨੋਡਲ ਅਥਾਰਟੀ ਸਥਾਪਤ ਕਰਨ ਦੇ ਨਾਲ-ਨਾਲ ਇਕ ਰਾਜ ਤੋਂ ਦੂਸਰੇ ਰਾਜ ਆਉਣ-ਜਾਣ ਵਾਲੇ ਲੋਕਾਂ ਨੂੰ ਭੇਜਣ ਅਤੇ ਲਿਆਉਣ ਵਾਲੇ ਲੋਕਾਂ ਲਈ ਇਕ ਨਿਸ਼ਚਿਤ ਨੀਤੀ ਤਿਆਰ ਕਰਨਗੇ। ਇਸ ਤੋਂ ਇਲਾਵਾ ਜੇਕਰ ਯਾਤਰੀਆਂ ਦਾ ਸਮੂਹ ਇਕ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਦੂਸਰੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਜਾਣਾ ਚਾਹੁੰਦਾ ਹੈ ਤਾਂ ਦੋਵੇਂ ਸੂਬੇ ਇਸ ਸਬੰਧੀ ਆਪਸੀ ਰਜ਼ਾਮੰਦੀ ਉਪਰੰਤ ਰੇਲ ਰਾਹੀਂ ਮੂਵਮੈਂਟ ਕਰਵਾਉਣਗੇ।

ਇਹ ਵੀ ਪੜ੍ਹੋ ► ਮੁੱਖ ਮੰਤਰੀ ਤੇ ਜਾਖੜ ਵਲੋਂ ਪ੍ਰਵਾਸੀ ਮਜ਼ਦੂਰਾਂ ਦਾ ਰੇਲ ਕਿਰਾਇਆ ਭੁਗਤਾਨ ਕਰਨ ਦਾ ਐਲਾਨ

ਹਰੇਕ ਰੇਲ ਗੱਡੀ ਸਮਾਜਿਕ ਦੂਰੀ  ਨਾਲਯਾਤਰੀਆਂ ਨੂੰ ਲਿਜਾ ਸਕੇਗੀ
ਪ੍ਰਵਾਸੀਆਂ ਨੂੰ ਭੇਜਣ ਵਾਲਾ ਸੂਬਾ ਪ੍ਰਾਪਤ ਕਰਨ ਵਾਲੇ ਰਾਜਾਂ (ਗ੍ਰਹਿ ਰਾਜਾਂ) ਨਾਲ ਸਲਾਹ ਮਸ਼ਵਰਾ ਕਰਕੇ ਵਿਸ਼ੇਸ਼ ਰੇਲ ਗੱਡੀਆਂ ਦੀ ਜ਼ਰੂਰਤ ਨੂੰ ਅੰਤਮ ਰੂਪ ਦੇਵੇਗਾ ਅਤੇ ਰੇਲਵੇ ਦੇ ਨੋਡਲ ਅਧਿਕਾਰੀ ਨਾਲ ਵਿਸ਼ੇਸ਼ ਰੇਲ ਗੱਡੀਆਂ ਦੀ     ਜ਼ਰੂਰਤ ਸਬੰਧੀ ਰਾਬਤਾ ਕਰੇਗਾ। ਹਰੇਕ ਰੇਲ ਗੱਡੀ ਸਮਾਜਿਕ ਦੂਰੀ ਦੇ ਨਾਲ (ਅੰਦਰਲੀਆਂ ਬਰਥਾਂ ਤੋਂ ਇਲਾਵਾ) ਲਗਭਗ 1200 ਯਾਤਰੀਆਂ ਨੂੰ ਲਿਜਾ ਸਕੇਗੀ। ਰੇਲਗੱਡੀ ਦੀ ਰਵਾਨਗੀ ਤੋਂ ਪਹਿਲਾਂ ਭੇਜਣ ਵਾਲੇ ਸੂਬੇ ਨੂੰ ਯਾਤਰੀਆਂ ਨੂੰ ਰਿਸੀਵ ਕਰਨ ਵਾਲੇ ਰਾਜ ਤੋਂ ਸਹਿਮਤੀ ਲੈਣੀ ਹੋਵੇਗੀ ਅਤੇ ਇਸਦੀ ਇਕ ਕਾਪੀ ਰੇਲਵੇ ਨੂੰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਐਡਵਾਇਜ਼ਰੀ ਮੁਤਾਬਕ ਸਾਰੇ ਵਿਅਕਤੀਆਂ ਦੀ ਜਾਂਚ ਉਸ ਸੂਬੇ ਵਲੋਂ ਕੀਤੀ ਜਾਏਗੀ, ਜਿਥੋਂ ਯਾਤਰਾ ਸ਼ੁਰੂ ਕਰਨੀ ਹੋਵੇਗੀ ਅਤੇ ਜਿਨ੍ਹਾਂ ਨੂੰ ਕੋਵਿਡ -19 ਸਬੰਧੀ ਠੀਕ ਪਾਇਆ ਜਾਂਦਾ ਹੈ, ਸਿਰਫ਼ ਉਨ੍ਹਾਂ ਯਾਤਰੀਆਂ ਨੂੰ ਹੀ ਯਾਤਰਾ ਕਰਨ ਦੀ ਆਗਿਆ ਹੋਵੇਗੀ। ਰੇਲਵੇ ਕੋਲ ਇਹ ਅਧਿਕਾਰ ਹੈ ਕਿ ਕੋਵਿਡ -19 ਦੇ ਲੱਛਣ ਪਾਏ ਜਾਣ 'ਤੇ ਉਹ ਯਾਤਰੀ ਨੂੰ ਯਾਤਰਾ ਨਹੀਂ ਕਰਨ ਦੇਵੇਗਾ।

ਇਹ ਵੀ ਪੜ੍ਹੋ ►Breaking : ਸੰਗਰੂਰ 'ਚ 'ਕੋਰੋਨਾ' ਦਾ ਕਹਿਰ ਜਾਰੀ, 22 ਨਵੇਂ ਮਾਮਲੇ ਆਏ ਸਾਹਮਣੇ 

ਇਕ ਸਮੇਂ ਦਾ ਭੋਜਨ ਰੇਲਵੇ ਵਲੋਂ ਦਿੱਤਾ ਜਾਵੇਗਾ
ਰੇਲ ਕਿਰਾਏ ਸਬੰਧੀ ਐਡਵਾਇਜ਼ਰੀ ਮੁਤਾਬਕ ਪਹਿਲੇ ਰਾਜ ਵਲੋਂ ਦਰਸਾਏ ਗਏ ਯਾਤਰੀਆਂ ਦੀ ਸੰਖਿਆ ਅਨੁਸਾਰ ਰੇਲਵੇ ਨਿਰਧਾਰਤ ਮੰਜ਼ਿਲ ਲਈ ਰੇਲ ਟਿਕਟ ਪ੍ਰਿੰਟ ਕਰੇਗੀ ਅਤੇ ਇਹ ਸਥਾਨਕ ਰਾਜ ਸਰਕਾਰ ਅਥਾਰਟੀ ਨੂੰ ਦੇਵੇਗੀ। ਸਥਾਨਕ ਰਾਜ ਸਰਕਾਰ ਅਥਾਰਟੀ ਟਿਕਟਾਂ ਜਾਂਚ ਕੇ ਯਾਤਰੀਆਂ ਨੂੰ ਦੇਵੇਗੀ ਅਤੇ ਟਿਕਟ ਦਾ ਕਿਰਾਇਆ ਇਕੱਠਾ ਕਰੇਗੀ ਅਤੇ ਕੁੱਲ ਰਕਮ ਰੇਲਵੇ ਨੂੰ ਦੇਵੇਗੀ। ਰਾਜ ਸਰਕਾਰ ਯਾਤਰਾ ਸ਼ੁਰੂ ਕਰਨ ਵਾਲੀਆਂ ਥਾਵਾਂ 'ਤੇ ਖਾਣੇ ਦੇ ਪੈਕੇਟ ਅਤੇ ਪੀਣ ਲਈ ਪਾਣੀ ਮੁਹੱਈਆ ਕਰਵਾਏਗੀ। 12 ਘੰਟਿਆਂ ਤੋਂ ਲੰਬੀ ਯਾਤਰਾ ਵਾਲੀਆਂ ਰੇਲ ਗੱਡੀਆਂ ਲਈ ਇਕ ਸਮੇਂ ਦਾ ਭੋਜਨ ਰੇਲਵੇ ਦੁਆਰਾ ਦਿੱਤਾ ਜਾਵੇਗਾ।


author

Anuradha

Content Editor

Related News