ਭਾਰੀ ਮੀਂਹ ਦੇ ਅਲਰਟ ਨਾਲ ਲੋਕਾਂ ਲਈ ਜਾਰੀ ਹੋਈ Advisory, ਜ਼ਰਾ ਰਹੋ ਬਚ ਕੇ
Thursday, Sep 12, 2024 - 09:57 AM (IST)
ਚੰਡੀਗੜ੍ਹ (ਪਾਲ) : ਚੰਡੀਗੜ੍ਹ ਮੌਸਮ ਕੇਂਦਰ ਨੇ ਚੰਡੀਗੜ੍ਹ ਲਈ ਮੀਂਹ ਦਾ ਅਲਰਟ ਦਿੱਤਾ ਹੈ। ਵਿਭਾਗ ਨੇ ਕਿਹਾ ਹੈ ਕਿ 14 ਸਤੰਬਰ ਤੱਕ ਸ਼ਹਿਰ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ ਮਾਨਸੂਨ ਦੇ ਨਾਲ-ਨਾਲ ਵੈਸਟਰਨ ਡਿਸਟਰਬੈਂਸ ਵੀ ਸਰਗਰਮ ਹੋ ਗਿਆ ਹੈ। ਇਸ ਕਾਰਨ ਮੀਂਹ ਦੀ ਚੰਗੀ ਸੰਭਾਵਨਾ ਹੈ। ਚੰਡੀਗੜ੍ਹ 'ਚ ਅਗਲੇ 48 ਤੋਂ 72 ਘੰਟਿਆਂ ਦੌਰਾਨ ਮੌਸਮ 'ਚ ਵੱਡਾ ਬਦਲਾਅ ਹੋ ਸਕਦਾ ਹੈ। ਬੰਗਾਲ ਦੀ ਖਾੜੀ 'ਚ ਇਸ ਸਮੇਂ ਦਬਾਅ ਬਣਿਆ ਹੋਇਆ ਹੈ। ਇਸ ਵਾਰ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਇਸ ਮਹੀਨੇ ਦੇ ਅੰਤ ਤੱਕ ਰਹਿਣ ਵਾਲਾ ਹੈ। ਇਸ ਦੌਰਾਨ ਬੁੱਧਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 25.5 ਡਿਗਰੀ ਦਰਜ ਕੀਤਾ ਗਿਆ। ਸ਼ਹਿਰ 'ਚ ਪਿਛਲੇ 24 ਘੰਟਿਆਂ 'ਚ 1.3 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਵੀਰਵਾਰ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਡਾਕਟਰਾਂ ਦੀ ਹੜਤਾਲ 'ਤੇ ਸਖ਼ਤ ਹੁਕਮ ਜਾਰੀ, Action 'ਚ ਮਾਨ ਸਰਕਾਰ
ਆਉਣ ਵਾਲੇ ਦਿਨਾਂ 'ਚ ਮਿਲ ਸਕਦੀ, ਮੱਛਰਾਂ ਨੂੰ ਪ੍ਰਜਨਣ ਲਈ ਸਹੀ ਕੰਡੀਸ਼ਨ
ਪਿਛਲੇ ਦਿਨੀਂ ਪਏ ਮੀਂਹ ਦੇ ਮੱਦੇਨਜ਼ਰ ਸਿਹਤ ਵਿਭਾਗ ਵੀ ਚੌਕਸ ਹੋ ਗਿਆ ਹੈ। ਵਿਭਾਗ ਨੇ ਡੇਂਗੂ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਹੁਣ ਤੱਕ ਸਹਿਰ 'ਚ ਡੇਂਗੂ ਦੇ 6 ਤੋਂ ਵੱਧ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ 'ਚ ਡੇਂਗੂ ਦੇ ਵਧਣ-ਫੁੱਲਣ ਲਈ ਸਹੀ ਹਾਲਾਤ ਬਣ ਸਕਦੇ ਹਨ। ਇਸ ਲਈ ਹੋਰ ਸਾਵਧਾਨ ਰਹਿਣ ਦੀ ਲੋੜ ਹੈ। ਸਿਹਤ ਵਿਭਾਗ ਨੇ ਡੇਂਗੂ, ਮਲੇਰੀਆ, ਚਿਕਨਗੁਨੀਆ ਸਮੇਤ ਵੈਕਟਰ ਬੋਰਨ ਬਿਮਾਰੀਆਂ ਲਈ ਵੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਵਾਰ ਮਲੇਰੀਆ ਵਿੰਗ ਵੱਲੋਂ ਫੀਲਡ 'ਚ 38 ਮਲੇਰੀਆ ਯੂਨਿਟ ਤਾਇਨਾਤ ਕੀਤੇ ਗਏ ਹਨ, ਜੋ ਕਿ ਫੀਲਡ 'ਚ ਮੱਛਰ ਪੈਦਾ ਕਰਨ ਵਾਲੀਆਂ ਥਾਵਾਂ ਦੀ ਜਾਂਚ ਕਰ ਰਹੇ ਹਨ। ਜੀ. ਐੱਮ. ਐੱਚ. ਐੱਸ.-16, ਜੀ. ਐੱਮ. ਸੀ. ਐੱਚ.-32 ਅਤੇ ਪੀ. ਜੀ. ਆਈ. 'ਚ ਮੁਫ਼ਤ ਜਾਂਚ ਸਹੂਲਤਾਵਾਂ (ਡੇਂਗੂ ਐੱਨ.ਐੱਸ.-1, ਆਈ.ਜੀ.ਐੱਮ. ਏਲਿਸਾ) ਉਪਲੱਬਧ ਹਨ। ਲੋਕਾਂ ਨੂੰ ਸਪਰੇਅ, ਫੋਗਿੰਗ ਅਤੇ ਹੋਰ ਸਬੰਧਿਤ ਮੁੱਦਿਆਂ ਸਬੰਧੀ ਸ਼ਿਕਾਇਤਾਂ ਦਰਜ ਕਰਵਾਉਣ ਲਈ ਡੇਂਗੂ ਹੈਲਪਲਾਈਨ ਨੰਬਰ (7626002036) ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ 'ਤੇ ਹੋਣ ਜਾ ਰਹੀ ਵੱਡੀ ਕਾਰਵਾਈ, ਤਿਆਰ ਹੋਣ ਲੱਗੀ List
ਇਸ ਤਰ੍ਹਾਂ ਕਰ ਸਕਦੇ ਹੋ ਡੇਂਗੂ ਤੋਂ ਬਚਾਅ
ਘਰ ਦੇ ਅੰਦਰ ਜਾਂ ਬਾਹਰ ਅਤੇ ਕੂਲਰਾਂ ਜਾਂ ਹੋਰ ਬਰਤਨਾਂ ਆਦਿ 'ਚ ਪਾਣੀ ਇਕੱਠਾ ਨਾ ਹੋਣ ਦਿਓ। ਓਡੋਮੋਸ, ਆਦਿ ਮੈਡੀਸਨ ਦੀ ਵਰਤੋਂ ਕਰੋ। ਜੇ ਹੋ ਸਕੇ ਤਾਂ ਸਵੇਰੇ-ਸ਼ਾਮ ਆਪਣੇ ਪੂਰੇ ਸਰੀਰ ਨੂੰ ਕੱਪੜਿਆਂ ਨਾਲ ਢੱਕੋ। ਮਲੇਰੀਆ ਵਿਭਾਗ ਘਰ-ਘਰ ਜਾ ਕੇ ਡੇਂਗੂ ਦੀ ਮਾਨੀਟਰਿੰਗ ਕਰ ਰਿਹਾ ਹੈ। ਕੰਟੇਨਰਾਂ, ਕੂਲਰਾਂ, ਟੈਂਕਾਂ ਵਰਗੇ ਮੁੱਖ ਮੈਨ ਬ੍ਰੀਡਿੰਗ ਪੁਆਇੰਟਾਂ ਦੀ ਜਾਂਚ ਕਰਦੇ ਰਹੋ।
ਇਨ੍ਹਾਂ ਲੱਛਣਾਂ ਨੂੰ ਨਾ ਕਰੋ ਅਣਦੇਖਿਆ
ਜੇਕਰ ਕਿਸੇ ਵਿਅਕਤੀ ਨੂੰ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਬੁਖ਼ਾਰ ਹੋਵੇ ਅਤੇ ਹੱਡੀਆਂ ਅਤੇ ਜੋੜਾਂ ਵਿਚ ਦਰਦ ਹੋਵੇ ਤਾਂ ਤੁਰੰਤ ਜਾਂਚ ਕਰਵਾਓ। ਜੇਕਰ ਨੱਕ ਅਤੇ ਜਬਾੜੇ ਵਿਚੋਂ ਖੂਨ ਵਗ ਰਿਹਾ ਹੋਵੇ ਤਾਂ ਵਿਅਕਤੀ ਨੂੰ ਡੇਂਗੂ ਹੋ ਸਕਦਾ ਹੈ। ਉਲਟੀ ਵਿਚ ਖੂਨ, ਤੇਜ਼ ਸਾਹ ਲੈਣਾ ਅਤੇ ਖੂਨ ਦੇ ਪਲੇਟਲੈੱਟਸ ਦਾ ਘੱਟ ਹੋਣਾ ਡੇਂਗੂ ਦਾ ਕਾਰਨ ਹੋ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8