ਚੰਡੀਗੜ੍ਹ 'ਚ ਪੈ ਰਹੇ ਭਾਰੀ ਮੀਂਹ ਨੂੰ ਲੈ ਕੇ Advisory ਜਾਰੀ, ਮੋਹਾਲੀ 'ਚ ਪਏ ਗੜ੍ਹੇ, ਦੇਖੋ ਤਾਜ਼ਾ ਤਸਵੀਰਾਂ
Thursday, Nov 30, 2023 - 02:59 PM (IST)
ਚੰਡੀਗੜ੍ਹ : ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਅੱਜ ਦਿਨ ਚੜ੍ਹਦਿਆਂ ਹੀ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਵਧੀ ਠੰਡ ਨੇ ਲੋਕਾਂ ਨੂੰ ਕੰਬਣੀ ਛੇੜ ਦਿੱਤੀ ਹੈ। ਤੜਕੇ ਸਵੇਰੇ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਸ਼ਹਿਰ ਦੀਆਂ ਸੜਕਾਂ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਈਆਂ ਹਨ।
ਇਸ ਦੌਰਾਨ ਚੰਡੀਗੜ੍ਹ ਪੁਲਸ ਵਲੋਂ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਸੀ. ਟੀ. ਯੂ. ਵਰਕਸ਼ਾਪ, ਸੈਕਟਰ-20 ਅਤੇ 30 ਲਾਈਟ ਪੁਆਇੰਟ ਗੁਰਦੁਆਰਾ ਸਾਹਿਬ ਵੱਲ, ਓਲਡ ਲੇਬਰ ਚੌਂਕ, ਲੋਹਾ ਬਾਜ਼ਾਰ ਚੌਂਕ, ਸੈਕਟਰ-30 ਵੱਲ ਬਹੁਤ ਜ਼ਿਆਦਾ ਪਾਣੀ ਭਰ ਗਿਆ ਹੈ।
ਇਹ ਵੀ ਪੜ੍ਹੋ : ਮਾਲ ਵਿਭਾਗ ਵੱਲੋਂ ਪੰਜਾਬ ਵਿਧਾਨ ਸਭਾ 'ਚ ਪਾਸ ਕੀਤੇ 3 ਬਿੱਲਾਂ ਦਾ ਜਾਣੋ ਪੂਰਾ ਵੇਰਵਾ
ਇਸ ਲਈ ਲੋਕ ਇਨ੍ਹਾਂ ਸੜਕਾਂ ਵੱਲ ਨਾ ਆ ਕੇ ਬਦਲਵੇਂ ਰਾਹ ਅਪਨਾਉਣ। ਮੀਂਹ ਦੇ ਨਾਲ-ਨਾਲ ਮੋਹਾਲੀ ਅਤੇ ਪੰਚਕੂਲਾ 'ਚ ਕਈ ਥਾਵਾਂ 'ਤੇ ਗੜ੍ਹੇਮਾਰੀ ਵੀ ਹੋਈ ਹੈ। ਸਵੇਰ ਤੋਂ ਪੈ ਰਹੇ ਮੀਂਹ ਕਾਰਨ ਚੰਡੀਗੜ੍ਹ, ਮੋਹਾਲੀ ਅਤੇ ਖਰੜ 'ਚ ਸੜਕਾਂ ਤਲਾਬ ਬਣ ਗਈਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਇਹ ਲੋਕ ਵੀ ਲੈ ਸਕਣਗੇ 'ਆਟਾ-ਦਾਲ ਸਕੀਮ' ਦਾ ਲਾਭ, ਮੰਤਰੀ ਕਟਾਰੂਚੱਕ ਨੇ ਦਿੱਤੀ ਜਾਣਕਾਰੀ
ਇਸ ਨਾਲ ਜਿੱਥੇ ਵਾਹਨ ਚਾਲਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਪੈਦਲ ਚੱਲਣ ਵਾਲਿਆਂ ਦਾ ਵੀ ਬੁਰਾ ਹਾਲ ਹੋ ਗਿਆ ਹੈ। ਮੌਸਮ ਵਿਭਾਗ ਦੇ ਮੁਤਾਬਕ ਸਵੇਰੇ 8 ਵਜੇ ਤੋਂ ਕਰੀਬ 15.5 ਐੱਮ. ਐੱਮ. ਮੀਂਹ ਪੈ ਚੁੱਕਾ ਹੈ ਅਤੇ ਵੈਸਟਰਨ ਡਿਸਟਰਬੈਂਸ ਦੇ ਕਾਰਨ ਅੱਜ ਪੂਰਾ ਦਿਨ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਬਿਜਲੀ ਦੀ ਲਗਾਤਾਰ ਚਮਕ ਰਹੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8