ਪੰਜਾਬ ’ਚ ਪ੍ਰਸ਼ਾਸਨਿਕ ਫੇਰਬਦਲ, ਜਲੰਧਰ ਸਮੇਤ 20 ਜ਼ਿਲ੍ਹਿਆਂ ਦੇ ਅਧਿਕਾਰੀ ਬਦਲੇ

Tuesday, Nov 01, 2022 - 12:28 AM (IST)

ਪੰਜਾਬ ’ਚ ਪ੍ਰਸ਼ਾਸਨਿਕ ਫੇਰਬਦਲ, ਜਲੰਧਰ ਸਮੇਤ 20 ਜ਼ਿਲ੍ਹਿਆਂ ਦੇ ਅਧਿਕਾਰੀ ਬਦਲੇ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਫੇਰਬਦਲ ਦਾ ਦੌਰ ਜਾਰੀ ਹੈ। ਇਸ ਤਹਿਤ ਅੱਜ ਨਗਰ ਨਿਗਮ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੀਆਂ ਨਗਰ ਨਿਗਮਾਂ ਦੇ 20 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।

ਇਹ ਖ਼ਬਰ ਵੀ ਪੜ੍ਹੋ - ਮੋਰਬੀ ਹਾਦਸਾ :  ਪੁਲ ਦੀ ਮੁਰੰਮਤ ਕਰਨ ਵਾਲੀ ਕੰਪਨੀ ਦੇ ਸਟਾਫ਼ ਸਮੇਤ 9 ਨੂੰ ਕੀਤਾ ਗਿਆ ਗ੍ਰਿਫ਼ਤਾਰ

ਤਬਾਦਲੇ ਕੀਤੇ ਗਏ ਅਧਿਕਾਰੀਆਂ ਦੀ ਸੂਚੀ ਇਸ ਪ੍ਰਕਾਰ ਹੈ-

ਵਨਿੰਦਰ ਕੌਰ (ਸਹਾਇਕ ਟਾਊਨ ਪਲਾਨਰ) ਨਗਰ ਨਿਗਮ ਲੁਧਿਆਣਾ ਤੋਂ ਸਦਰ ਦਫਤਰ ਚੰਡੀਗੜ੍ਹ, ਹਰਪ੍ਰੀਤ ਕੌਰ (ਬਿਲਡਿੰਗ ਇੰਸਪੈਕਟਰ) ਨਗਰ ਨਿਗਮ ਬਟਾਲਾ ਤੋਂ ਨਗਰ ਨਿਗਮ ਫਗਵਾੜਾ, ਕੁਲਵਿੰਦਰ ਕੌਰ (ਬਿਲਡਿੰਗ ਇੰਸਪੈਕਟਰ) ਬਟਾਲਾ ਤੋਂ ਅੰਮ੍ਰਿਤਸਰ, ਅਜੇ ਕੁਮਾਰ (ਬਿਲਡਿੰਗ ਇੰਸਪੈਕਟਰ) ਬਟਾਲਾ ਤੋਂ ਜਲੰਧਰ, ਸੁਖਵਿੰਦਰ ਕੁਮਾਰ (ਬਿਲਡਿੰਗ ਇੰਸਪੈਕਟਰ) ਬਟਾਲਾ ਤੋਂ ਜਲੰਧਰ, ਅਰੁਣ ਅਰੋੜਾ (ਬਲਡਿੰਗ ਇੰਸਪੈਕਟਰ) ਬਟਾਲਾ ਤੋਂ ਅੰਮ੍ਰਿਤਸਰ, ਗੁਰਵਿੰਦਰ ਸਿੰਘ ਜੂਟਲਾ (ਸੈਨੇਟਰੀ ਇੰਸਪੈਕਟਰ) ਮੋਹਾਲੀ ਤੋਂ ਹੁਸ਼ਿਆਰਪੁਰ, ਅਸ਼ੋਕ ਕੁਮਾਰ (ਸੈਨੇਟਰੀ ਇੰਸਪੈਕਟਰ) ਜਲੰਧਰ ਤੋਂ ਫਗਵਾੜਾ, ਸਰਬਜੀਤ ਸਿੰਘ (ਚੀਫ ਸੈਨੇਟਰੀ ਇੰਸਪੈਕਟਰ) ਮੋਹਾਲੀ ਤੋਂ ਹੁਸ਼ਿਆਰਪੁਰ, ਸੰਦੀਪ ਕਟਾਰੀਆ (ਚੀਫ ਸੈਨੇਟਰੀ ਇੰਸਪੈਕਟਰ) ਅਬੋਹਰ ਤੋਂ ਬਠਿੰਡਾ, ਸਤੀਸ਼ ਕੁਮਾਰ (ਚੀਫ ਸੈਨੇਟਰੀ ਇੰਸਪੈਕਟਰ) ਬਠਿੰਡਾ ਤੋਂ ਅਬੋਹਰ।

 ਉਥੇ ਹੀ ਸਾਜਲ ਗੁਪਤਾ (ਜੂਨੀਅਰ ਇੰਜੀਨੀਅਰ) ਨਗਰ ਕੌਂਸਲ ਬਾਘਾਪੁਰਾਣਾ ਸੁਨਾਮ ਤੋਂ ਨਗਰ ਕੌਂਸਲ ਬਾਘਾਪੁਰਾਣਾ, ਰਾਜ ਕੁਮਾਰ (ਜੂਨੀਅਰ ਇੰਜਨੀਅਰ) ਨਗਰ ਕੌਂਸਲ ਬਾਘਾ ਪੁਰਾਣਾ ਤੋਂ ਨਗਰ ਕੌਂਸਲ ਬਾਘਾ ਪੁਰਾਣਾ ਤੋਂ ਨਗਰ ਕੌਂਸਲ ਸੁਨਾਮ, ਸੁਖਦੇਵ ਸਿੰਘ (ਜੂਨੀਅਰ ਇੰਜਨੀਅਰ) ਨਗਰ ਕੌਂਸਲ ਨੂਰਮਹਿਲ ਤੋਂ ਬੱਧਨੀਕਲਾਂ, ਸੁਭਾਸ਼ ਕੁਮਾਰ (ਜੂਨੀਅਰ ਇੰਜੀਨੀਅਰ) ਸੰਗਰੂਰ ਤੋਂ ਬਰਨਾਲਾ, ਗਗਨਪ੍ਰੀਤ ਸਿੰਘ (ਜੂਨੀਅਰ ਇੰਜੀਨੀਅਰ) ਬਨੂੜ ਤੋਂ ਸਨੌਰ, ਪਰਮਜੀਤ ਸਿੰਘ (ਜੂਨੀਅਰ ਇੰਜੀਨੀਅਰ) ਰਾਜਪੁਰਾ ਤੋਂ ਬਨੂੜ, ਰਜਨੀਸ਼ ਕੁਮਾਰ (ਲੇਖਾਕਾਰ) ਸੁਨਾਮ ਤੋਂ ਬਰਨਾਲਾ, ਸੰਦੀਪ ਕੁਮਾਰ (ਲੇਖਾਕਾਰ) ਕੌਂਸਲ ਬਰਨਾਲਾ ਨੂੰ ਨਗਰ ਕੌਂਸਲ ਸੁਨਾਮ, ਸੰਜੀਵ ਕੁਮਾਰ (ਲੇਖਾਕਾਰ) ਦਾ ਤਬਾਦਲਾ ਨਗਰ ਪੰਚਾਇਤ ਭਗਤਾਭਾਈ ਤੋਂ ਮਾਛੀਵਾੜਾ ਕਰ ਦਿੱਤਾ ਗਿਆ ਹੈ।


author

Manoj

Content Editor

Related News