ਸਰਕਾਰੀ ਜਾਇਦਾਦਾਂ ਦੀ ਰਾਖੀ ਲਈ ਪਹਿਰਾ ਲਗਾਉਣ ਦੇ ਹੁਕਮ

04/08/2018 3:01:19 PM

ਸ੍ਰੀ ਮੁਕਤਸਰ ਸਾਹਿਬ (ਦਰਦੀ) :- ਵਧੀਕ ਜ਼ਿਲਾ ਮੈਜਿਸਟਰੇਟ ਰਾਜਪਾਲ ਸਿੰਘ ਨੇ ਪੰਜਾਬ ਵਿਲੇਜ ਅਤੇ ਸਮਾਲ ਟਾਊਨ ਕੰਟਰੋਲ ਐਕਟ 1918 ਦੀ ਧਾਰਾ 3 ਦੇ ਸਬ ਸੈਕਸ਼ਨ ਇਕ ਅਧੀਨ ਪ੍ਰਾਪਤ ਸ਼ਕਤੀਆਂ ਦੀਆਂ ਵਰਤੋ ਕਰਦਿਆਂ ਹੁਕਮ ਦਿੱਤਾ ਹੈ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਪਿੰਡਾਂ ਦੇ ਨਿਰੋਈ ਸਿਹਤ ਵਾਲੇ ਵਿਅਕਤੀ, ਰੂਰਲ ਅਤੇ ਗ੍ਰਾਮੀਣ ਬੈਂਕਾ, ਡਾਕਖਾਣੇ, ਛੋਟੇ ਡਾਕਘਰਾਂ, ਰੇਲਵੇ ਸਟੇਸ਼ਨਾਂ, ਸਰਕਾਰੀ ਦਫਤਰਾਂ, ਇੰਸਟੀਚਿਊਟ, ਨਹਿਰਾਂ ਦੇ ਕੰਢੇ ਅਤੇ ਪੁਲਾਂ ਨੂੰ ਤੋੜ ਫੋੜ ਦੁਆਰਾ ਨਸ਼ਟ ਕੀਤੇ ਜਾਣ ਤੋਂ ਬਚਾਉਣ ਲਈ 24 ਘੰਟੇ ਗਸ਼ਤੀ ਪਹਿਰਾ/ਰਾਖੀ ਦੀ ਡਿਉਟੀ ਨਿਭਾਉਣ। ਜੇਕਰ ਕਿਧਰੇ ਪੁਲ, ਨਹਿਰ ਜਾਂ ਸੂਏ ਦੇ ਟੂੱਟ ਜਾਣ ਦੀ ਸੰਭਾਵਨਾਂ ਹੋਵੇ ਤਾਂ ਉਹ ਇਸ ਸਬੰਧੀ ਸੂਚਨਾ ਨਜ਼ਦੀਕੀ ਪੁਲਸ ਸਟੇਸ਼ਨ ਜਾਂ ਸਬੰਧਤ ਉਪ ਮੰਡਲ ਮੈਜਿਸਟਰੇਟ ਨੂੰ ਦੇਣ। ਇਹ ਹੁਕਮ ਤਰੁੰਤ ਪ੍ਰਭਾਵ ਤੋ ਲਾਗੂ ਹੋ ਗਏ ਹਨ ਅਤੇ 5 ਜੂਨ 2018 ਤੱਕ ਲਾਗੂ ਰਹਿਣਗੇ। ਹੁਕਮਾਂ ਦੀ ਉਲੰਘਨਾਂ ਕਰਨ ਵਾਲੇ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Related News