ਸਪਾਈਸ ਜੈੱਟ ਨੇ ਰੱਦ ਕੀਤੀ ਆਦਮਪੁਰ-ਦਿੱਲੀ ਦੀ ਉਡਾਣ, ਜਾਣੋ ਕਿਉਂ
Saturday, Nov 21, 2020 - 10:53 AM (IST)
ਜਲੰਧਰ (ਸਲਵਾਨ)— ਮੰਦੀ ਦੀ ਮਾਰ ਝੱਲ ਰਹੇ ਏਵੀਏਸ਼ਨ ਸੈਕਟਰ 'ਤੇ ਕੋਰੋਨਾ ਵਾਇਰਸ ਕਹਿਰ ਬਣ ਕੇ ਵਰ੍ਹਿਆ ਹੈ। ਇਥੇ ਦੱਸ ਦੇਈਏ ਕਿ ਤਾਲਾਬੰਦੀ ਦੇ ਨਿਯਮਾਂ 'ਚ ਛੋਟ ਤਾਂ ਮਿਲ ਗਈ ਹੈ ਅਤੇ ਕਾਫ਼ੀ ਲੋਕ ਆਪਣੇ ਘਰਾਂ 'ਚੋਂ ਬਾਹਰ ਨਿਕਲ ਰਹੇ ਹਨ।
ਇਹ ਵੀ ਪੜ੍ਹੋ: ਧਰਨੇ 'ਤੇ ਬੈਠੇ ਮੁਲਾਜ਼ਮਾਂ 'ਤੇ ਪੈਰ ਰੱਖ ਉਪਰੋਂ ਦੀ ਲੰਘ ਗਏ ਉਪ ਕੁਲਪਤੀ, ਵੀਡੀਓ ਵਾਇਰਲ
ਇਸ ਦੇ ਨਾਲ ਹੀ ਦੇਸ਼ ਭਰ 'ਚ 25 ਮਈ ਤੋਂ ਘਰੇਲੂ ਹਵਾਈ ਯਾਤਰਾ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਹਵਾਈ ਸਫਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਕਾਫ਼ੀ ਘੱਟ ਹੈ। ਇਸ ਕਾਰਨ ਸਪਾਈਸ ਜੈੱਟ ਨੂੰ ਆਦਮਪੁਰ-ਦਿੱਲੀ ਉਡਾਣ ਸ਼ਨੀਵਾਰ ਨੂੰ ਰੱਦ ਕਰਨੀ ਪਈ, ਜਿਸ ਕਰਕੇ ਦਿੱਲੀ ਜਾਣ ਵਾਲੇ ਯਾਤਰੀ ਸ਼ਨੀਵਾਰ ਨੂੰ ਫਲਾਈਟ ਦਾ ਆਨੰਦ ਨਹੀਂ ਲੈ ਸਕਣਗੇ।
ਇਹ ਵੀ ਪੜ੍ਹੋ: ਜਲੰਧਰ 'ਚ ਖ਼ੌਫਨਾਕ ਵਾਰਦਾਤ: ਪ੍ਰਤਾਪ ਬਾਗ 'ਚ ਮਾਮੂਲੀ ਵਿਵਾਦ ਨੂੰ ਲੈ ਕੇ ਨਾਨ ਵਾਲੇ ਦਾ ਕਤਲ
ਇਥੇ ਦੱਸ ਦੇਈਏ ਕਿ ਐਤਵਾਰ ਨੂੰ ਆਦਮਪੁਰ ਤੋਂ ਦਿੱਲੀ ਫਲਾਈਟ ਦੇ ਸੰਚਾਲਨ ਸਬੰਧੀ ਸ਼ਨੀਵਾਰ ਨੂੰ ਸੂਚਿਤ ਕੀਤਾ ਜਾਵੇਗਾ। ਦਰਅਸਲ ਲਗਭਗ 8 ਮਹੀਨਿਆਂ ਦੀ ਲੰਬੀ ਉਡੀਕ ਤੋਂ ਬਾਅਦ ਸ਼ੁੱਕਰਵਾਰ ਨੂੰ ਸਪਾਈਸ ਜੈੱਟ ਨੇ ਜਲੰਧਰ ਦੇ ਆਦਮਪੁਰ ਸਿਵਲ ਏਅਰਪੋਰਟ ਤੋਂ ਦਿੱਲੀ ਲਈ ਉਡਾਣ ਭਰੀ, ਜਿਸ 'ਚ ਆਦਮਪੁਰ ਤੋਂ ਜਾਣ ਦਿੱਲੀ ਹਵਾਈ ਅੱਡੇ ਜਾਣ ਵਾਲਿਆਂ ਦੀ ਗਿਣਤੀ ਸਿਰਫ਼ 26 ਸੀ ਅਤੇ ਦਿੱਲੀ ਤੋਂ ਆਦਮਪੁਰ ਲਈ ਯਾਤਰੀਆਂ ਦੀ ਗਿਣਤੀ ਸਿਰਫ਼ 11 ਸੀ। ਗਿਣਤੀ ਘੱਟ ਹੋਣ ਕਰਕੇ ਸਪਾਈਸ ਜੈੱਟ ਨੇ ਆਦਮਪੁਰ-ਦਿੱਲੀ ਦੀ ਉਡਾਣ ਸ਼ਨੀਵਾਰ ਨੂੰ ਰੱਦ ਕਰ ਦਿੱਤੀ।
ਇਹ ਵੀ ਪੜ੍ਹੋ: ਲਗਜ਼ਰੀ ਗੱਡੀਆਂ ਦੇ ਸ਼ੌਕੀਨ ਗੁਰਦੀਪ ਰਾਣੋ ਦੇ ਰਹੱਸ ਬੇਨਕਾਬ, ਇੰਝ ਵਿਗੜੀ 'ਡਰੱਗ ਕਿੰਗ' ਦੀ ਵੱਡੀ ਖੇਡ
ਆਦਮਪੁਰ ਤੋਂ ਮੁੰਬਈ ਸਪਾਈਸ ਜੈੱਟ ਫਲਾਈਟ ਦਾ ਸਮਾਂ ਬਦਲਿਆ
ਤਿਉਹਾਰੀ ਸੀਜ਼ਨ ਦੌਰਾਨ ਸਪਾਈਸ ਜੈੱਟ ਫਲਾਈਟ ਵੱਲੋਂ ਦੋਆਬਾ ਵਾਸੀਆਂ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ ਗਿਆ ਸੀ। ਸਪਾਈਸ ਜੈੱਟ ਫਲਾਈਟ ਵੱਲੋਂ ਆਦਮਪੁਰ ਤੋਂ ਮੁੰਬਈ ਲਈ ਸਿੱਧੀ 25 ਨਵੰਬਰ ਤੋਂ ਨਵੀਂ ਫਲਾਈਟ ਸ਼ੁਰੂ ਕੀਤੀ ਗਈ ਹੈ, ਜਿਹੜੀ ਰੋਜ਼ਾਨਾ ਮੁੰਬਈ ਲਈ ਚੱਲੇਗੀ। ਦਰਅਸਲ ਮੁੰਬਈ ਤੋਂ ਚੱਲਣ ਵਾਲੀ ਸਪਾਈਸ ਜੈੱਟ ਦੀ ਫਲਾਈਟ ਨੰਬਰ ਏ. ਐੱਸ. ਜੀ. 2402 ਦਾ ਪਹਿਲਾਂ ਚੱਲਣ ਦਾ ਸਮਾਂ ਸਵੇਰੇ 10 ਵੱਜ ਕੇ 5 ਮਿੰਟ ਸੀ ਅਤੇ ਆਦਮਪੁਰ ਏਅਰਪੋਰਟ 'ਤੇ ਪਹੁੰਚਣ ਦਾ ਸਮਾਂ ਦੁਪਹਿਰ 1.35 ਵਜੇ ਸੀ। ਸਪਾਈਸ ਜੈੱਟ ਫਲਾਈਟ ਵੱਲੋਂ ਜਾਰੀ ਨਵੇਂ ਸ਼ਡਿਊਲ ਮੁਤਾਬਕ ਸਪਾਈਸ ਜੈੱਟ ਦੀ ਫਲਾਈਟ ਨੰਬਰ ਐੱਸ. ਜੀ. 2402 ਸਵੇਰੇ 5 ਵੱਜ ਕੇ 55 ਮਿੰਟ 'ਤੇ ਮੁੰਬਈ ਤੋਂ ਉਡਾਣ ਭਰੇਗੀ ਅਤੇ ਸਵੇਰੇ 9 ਵੱਜ ਕੇ 20 ਮਿੰਟ 'ਤੇ ਆਦਮਪੁਰ ਪਹੁੰਚੇਗੀ। 25 ਮਿੰਟ ਆਦਮਪੁਰ ਵਿਚ ਰੁਕਣ ਤੋਂ ਬਾਅਦ ਸਪਾਈਸ ਜੈੱਟ ਦੀ ਫਲਾਈਟ ਨੰਬਰ ਐੱਸ. ਜੀ. 2403 ਸਵੇਰੇ 9 ਵੱਜ ਕੇ 45 ਮਿੰਟ 'ਤੇ ਆਦਮਪੁਰ ਤੋਂ ਮੁੰਬਈ ਲਈ ਉਡਾਣ ਭਰੇਗੀ ਅਤੇ ਦੁਪਹਿਰ 1 ਵੱਜ ਕੇ 5 ਮਿੰਟ 'ਤੇ ਮੁੰਬਈ ਪਹੁੰਚੇਗੀ।
ਇਹ ਵੀ ਪੜ੍ਹੋ: RSS ਦੀ ਬੈਠਕ 'ਚ ਹੰਗਾਮਾ, ਮੰਦਿਰ 'ਚ ਦਾਖ਼ਲ ਹੋ ਗੰਡਾਸੇ ਨਾਲ ਕਾਰਕੁਨਾਂ 'ਤੇ ਕੀਤਾ ਹਮਲਾ