ਅਦਾਕਾਰਾ ਅਤੇ ਸਾਂਸਦ ਕਿਰਨ ਖੇਰ ਨੂੰ ਹੋਇਆ ਬਲੱਡ ਕੈਂਸਰ

Thursday, Apr 01, 2021 - 10:49 AM (IST)

ਅਦਾਕਾਰਾ ਅਤੇ ਸਾਂਸਦ ਕਿਰਨ ਖੇਰ ਨੂੰ ਹੋਇਆ ਬਲੱਡ ਕੈਂਸਰ

ਮੁੰਬਈ: ਬਾਲੀਵੁੱਡ ਅਦਾਕਾਰਾ ਅਤੇ ਭਾਰਤੀ ਜਨਤਾ ਪਾਰਟੀ ਦੀ ਚੰਡੀਗੜ੍ਹ ਦੀ ਸਾਂਸਦ ਕਿਰਨ ਖੇਰ ਨੂੰ ਲੈ ਕੇ ਇਕ ਬੁਰੀ ਖ਼ਬਰ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਉਨ੍ਹਾਂ ਨੂੰ ਮਲਟੀਪਲ ਮਾਈਲੋਮਾ, ਜੋ ਕਿ ਇਕ ਤਰ੍ਹਾਂ ਦਾ ਬਲੱਡ ਕੈਂਸਰ ਹੈ, ਉਸ ਨਾਲ ਉਹ ਪੀੜਤ ਪਾਈ ਗਈ ਹੈ। ਅਦਾਕਾਰਾ ਕਿਰਨ ਖੇਰ ਦਾ ਇਲਾਜ ਮੁੰਬਈ ’ਚ ਹੋ ਰਿਹਾ ਹੈ।

PunjabKesari
ਕਿਰਨ ਦੀ ਹੋ ਰਹੀ ਹੈ ਰਿਕਵਰੀ
ਕਿਰਨ ਖੇਰ ਦੇ ਦੋਸਤ ਅਤੇ ਬੀ.ਜੇ.ਪੀ. ਚੰਡੀਗੜ੍ਹ ਦੇ ਮੈਂਬਰ ਅਰੁਣ ਸੂਦ ਨੇ ਬੁੱਧਵਾਰ ਨੂੰ ਇਕ ਸਪੈਸ਼ਲ ਪ੍ਰੈੱਸ ਕਾਨਫਰੰਸ ’ਚ ਕਿਰਨ ਦੀ ਬੀਮਾਰੀ ਨੂੰ ਲੈ ਕੇ ਖੁਲਾਸਾ ਕੀਤਾ। ਸੂਦ ਨੇ ਕਿਹਾ ਕਿ ਕਿਰਨ ਖੇਰ ਪਿਛਲੇ ਸਾਲ ਤੋਂ ਆਪਣਾ ਇਲਾਜ ਕਰਵਾ ਕਰ ਰਹੀ ਹੈ ਅਤੇ ਇਸ ਸਮੇਂ ਰਿਕਵਰੀ ਦੀ ਰਾਹ ’ਤੇ ਹੈ। 

PunjabKesari
ਪਿਛਲੇ ਸਾਲ ਲੱਗਾ ਸੀ ਬੀਮਾਰੀ ਦੀ ਪਤਾ 
ਸੂਦ ਨੇ ਦੱਸਿਆ ਕਿ ਪਿਛਲੇ ਸਾਲ 11 ਨਵੰਬਰ ਨੂੰ ਉਨ੍ਹਾਂ ਨੂੰ ਆਪਣੇ ਚੰਡੀਗੜ੍ਹ ਵਾਲੇ ਘਰ ’ਚ ਹੱਥ ’ਚ ਫੈਕਚਰ ਹੋਇਆ ਸੀ। ਚੰਡੀਗੜ੍ਹ ਦੇ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ’ਚ ਇਲਾਜ ਦੌਰਾਨ ਉਨ੍ਹਾਂ ’ਚ ਮਲਟੀਪਲ ਮਾਈਲੋਮਾ ਦੇ ਸ਼ੁਰੂਆਤੀ ਲੱਛਣ ਪਾਏ ਗਏ ਸਨ। ਇਹ ਬੀਮਾਰੀ ਉਨ੍ਹਾਂ ਦੇ ਖੱਬੇ ਹੱਥ ਤੋਂ ਮੋਢੇ ਤੱਕ ਫੈਲ ਗਈ। ਅਜਿਹੇ ’ਚ ਉਨ੍ਹਾਂ ਨੂੰ 4 ਦਸੰਬਰ 2020 ਨੂੰ ਮੁੰਬਈ ਇਲਾਜ ਲਈ ਏਅਰਲਿਫਟ ਕੀਤਾ ਗਿਆ। ਉਦੋਂ ਤੋਂ ਉਨ੍ਹਾਂ ਦਾ ਲਗਾਤਾਰ ਇਲਾਜ ਚੱਲ ਰਿਹਾ ਹੈ।

PunjabKesari
ਮੁੰਬਈ ’ਚ ਹੋ ਰਿਹਾ ਹੈ ਕਿਰਨ ਦਾ ਇਲਾਜ 
ਅਰੁਣ ਸੂਦ ਨੇ ਅੱਗੇ ਕਿਹਾ ਕਿ ਉਂਝ ਤਾਂ ਕਿਰਨ ਖੇਰ ਪਿਛਲੇ ਚਾਰ ਮਹੀਨੇ ਤੋਂ ਆਪਣਾ ਇਲਾਜ ਕਰਵਾ ਰਹੀ ਹੈ ਅਤੇ ਕੋਕੀਲਾਬੇਨ ਹਸਪਤਾਲ ’ਚ ਦਾਖ਼ਲ ਨਹੀਂ ਹੋਈ ਪਰ ਉਨ੍ਹਾਂ ਨੂੰ ਹਰ ਰੋਜ਼ ਟ੍ਰੀਟਮੈਂਟ ਲਈ ਹਸਪਤਾਲ ਜ਼ਰੂਰ ਜਾਣਾ ਪੈ ਰਿਹਾ ਹੈ। 
ਦੱਸ ਦੇਈਏ ਕਿ ਕਿਰਨ ਖੇਰ ਨੂੰ ਲੈ ਕੇ ਪਾਰਟੀ ਨੇ ਹੈਲਥ ਅਪਡੇਟ ਉਨ੍ਹਾਂ ’ਤੇ ਸਵਾਲ ਉੱਠਣ ਤੋਂ ਬਾਅਦ ਦਿੱਤਾ ਹੈ। ਕਿਰਨ ਖੇਰ ਲੰਬੇ ਸਮੇਂ ਤੋਂ ਚੰਡੀਗੜ੍ਹ ਤੋਂ ਗਾਇਬ ਸੀ। ਅਜਿਹੇ ’ਚ ਵਿਰੋਧੀ ਉਨ੍ਹਾਂ ’ਤੇ ਸਵਾਲ ਉਠਾ ਰਿਹੇ ਸਨ। ਸੂਦ ਨੇ ਦੱਸਿਆ ਕਿ ਪਿਛਲੇ ਸਾਲ ਦਸੰਬਰ ਤੱਕ ਕਿਰਨ ਚੰਡੀਗੜ੍ਹ ’ਚ ਸੀ ਅਤੇ ਉਨ੍ਹਾਂ ਨੂੰ ਬੀਮਾਰੀ ਨੂੰ ਲੈ ਕੇ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਸੀ।

ਨੋਟ-ਅਦਾਕਾਰਾ ਅਤੇ ਸੰਸਦ ਮੈਂਬਰ ਕਿਰਨ ਖੇਰ ਨੂੰ ਹੋਏ ਬਲੱਡ ਕੈਂਸਰ ਨੂੰ ਲੈ ਕੇ ਆਪਣੀ ਰਾਏ ਕੁਮੈਂਟ ਕਰਕੇ ਦੱਸੋ।


author

Aarti dhillon

Content Editor

Related News