ਅਦਾਕਾਰ ਦੀਪ ਸਿੱਧੂ ਦਾ ਭਿਆਨਕ ਸੜਕ ਹਾਦਸੇ 'ਚ ਹੋਇਆ ਦਿਹਾਂਤ (ਵੀਡੀਓ)

Tuesday, Feb 15, 2022 - 10:40 PM (IST)

ਅਦਾਕਾਰ ਦੀਪ ਸਿੱਧੂ ਦਾ ਭਿਆਨਕ ਸੜਕ ਹਾਦਸੇ 'ਚ ਹੋਇਆ ਦਿਹਾਂਤ (ਵੀਡੀਓ)

ਲੁਧਿਆਣਾ-ਪੰਜਾਬੀ ਅਦਾਕਾਰ ਅਤੇ ਕਿਸਾਨ ਅੰਦੋਲਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦੀ ਭਿਆਨਕ ਸੜਕ ਹਾਦਸੇ 'ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੀਪ ਸਿੱਧੂ ਆਪਣੀ ਮਹਿਲਾ ਦੋਸਤ ਨਾਲ ਦਿੱਲੀ ਤੋਂ ਪੰਜਾਬ ਪਰਤ ਰਹੇ ਸਨ।

PunjabKesari

ਇਹ ਵੀ ਪੜ੍ਹੋ : ਗੜ੍ਹਸ਼ੰਕਰ ਤੋਂ ਭਾਜਪਾ ਉਮੀਦਵਾਰ ਨਿਮਿਸ਼ਾ ਮਹਿਤਾ ਨੇ ਸ਼ਹਿਰ 'ਚ ਬਾਈਪਾਸ ਬਣਾਉਣ ਦਾ ਕੀਤਾ ਵਾਅਦਾ

ਦੱਸਿਆ ਜਾ ਰਿਹਾ ਹੈ ਕਿ ਦਿੱਲੀ ਤੋਂ ਪੰਜਾਬ ਆਉਂਦੇ ਸਮੇਂ ਕੁੰਡਲੀ ਮਾਨੇਸਰ (ਕੇ.ਐੱਮ.ਪੀ.) ਹਾਈਵੇਅ 'ਤੇ ਵਾਪਰੇ ਸੜਕ ਹਾਦਸੇ 'ਚ ਦੀਪ ਸਿੱਧੂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਦੀਪ ਸਿੱਧੂ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਦੌਰਾਨ ਚਰਚਾ 'ਚ ਆਏ ਸਨ। ਲਾਲ ਕਿਲ੍ਹੇ 'ਚ ਹੋਈ ਹਿੰਸਾ ਨੂੰ ਲੈ ਕੇ ਉਨ੍ਹਾਂ ਨੂੰ ਮੁਲਜ਼ਮ ਬਣਾਇਆ ਗਿਆ ਸੀ ਅਤੇ ਇਸ ਮਾਮਲੇ 'ਚ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।

PunjabKesari

ਇਹ ਵੀ ਪੜ੍ਹੋ : ਪਤਨੀ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ ਕੇਜਰੀਵਾਲ : ਆਰ. ਪੀ. ਸਿੰਘ

 ਪੁਲਸ ਦੀ ਸ਼ੁਰੂਆਤੀ ਜਾਂਚ 'ਚ ਪਤਾ ਚੱਲਿਆ ਹੈ ਕਿ ਸਕਾਰਪੀਓ ਚਲਾਉਂਦੇ ਸਮੇਂ ਅਚਾਨਕ ਦੀਪ ਸਿੱਧੂ ਨੂੰ ਉਥੇ ਟਰਾਲਾ ਖੜ੍ਹਾ ਦਿਖਿਆ। ਉਨ੍ਹਾਂ ਨੇ ਗੱਡੀ ਘੁੰਮਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਟਰਾਲੇ ਨਾਲ ਟੱਕਰ ਨਾ ਹੋਵੇ ਪਰ ਉਨ੍ਹਾਂ ਦੀ ਗੱਡੀ ਡਿਵਾਈਡਰ ਸਾਈਡ ਤੋਂ ਟਰਾਲੇ ਦੇ ਪਿੱਛੇ ਜਾ ਵੱਜੀ। ਦੱਸ ਦੇਈਏ ਕਿ ਦੀਪ ਸਿੱਧੂ ਖੁਦ ਗੱਡੀ ਚਲਾ ਰਹੇ ਸਨ, ਇਸ ਲਈ ਉਨ੍ਹਾਂ ਦੀ ਹਾਦਸੇ ਦੇ ਸਮੇਂ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਭਾਰਤ ਕਵਾਡ ਨੂੰ ਅਗੇ ਵਧਾਉਣ ਵਾਲੀ ਤਾਕਤ ਹੈ : ਵ੍ਹਾਈਟ ਹਾਊਸ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


author

Karan Kumar

Content Editor

Related News