ਮੋਟਰਸਾਈਕਲ ਸਵਾਰਾਂ ਦਾ ਪਿਸਤੌਲ ਦੀ ਨੋਕ ''ਤੇ ਵੱਡਾ ਕਾਰਾ, 8ਵੀਂ ਜਮਾਤ ''ਚ ਪੜ੍ਹਦੇ ਬੱਚੇ ਕੋਲੋਂ ਖੋਹੀ ਐਕਟਿਵਾ

Wednesday, Mar 27, 2024 - 02:25 PM (IST)

ਮੋਟਰਸਾਈਕਲ ਸਵਾਰਾਂ ਦਾ ਪਿਸਤੌਲ ਦੀ ਨੋਕ ''ਤੇ ਵੱਡਾ ਕਾਰਾ, 8ਵੀਂ ਜਮਾਤ ''ਚ ਪੜ੍ਹਦੇ ਬੱਚੇ ਕੋਲੋਂ ਖੋਹੀ ਐਕਟਿਵਾ

ਬਟਾਲਾ (ਗੁਰਪ੍ਰੀਤ) : ਬਟਾਲਾ ਦੇ ਸਾਗਰਪੁਰ ਇਲਾਕੇ 'ਚ 8ਵੀਂ ਜਮਾਤ 'ਚ ਪੜ੍ਹਦੇ 14 ਸਾਲ ਦੇ ਬੱਚੇ ਕੋਲੋਂ 3 ਅਣਪਛਾਤੇ ਨੌਜਵਾਨਾਂ ਨੇ ਪਿਸਤੌਲ ਦੀ ਨੋਕ 'ਤੇ ਐਕਟਿਵਾ ਖੋਹ ਲਈ। ਪਰਿਵਾਰ ਵਲੋਂ ਇਸ ਵਾਰਦਾਤ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਤੜਕੇ ਸਵੇਰੇ ਵਾਪਰਿਆ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਵੈਨ ਪਲਟੀ (ਵੀਡੀਓ)

ਜਾਣਕਾਰੀ ਦਿੰਦੇ ਹੋਏ ਪੀੜਤ ਬੱਚੇ ਅੰਤਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰੋਂ ਐਕਟਿਵਾ 'ਤੇ ਕਰਿਆਨੇ ਦੀ ਦੁਕਾਨ ਤੋਂ ਸਮਾਨ ਲੈਣ ਗਿਆ ਸੀ। ਰਸਤੇ ਵਿੱਚ 3 ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਪਿਸਤੌਲ ਦਿਖਾ ਕੇ ਕਹਿਣ ਲੱਗੇ ਕਿ ਉਹ ਐਕਟਿਵਾ ਤੋਂ ਉਤਰ ਜਾਵੇ।

ਇਹ ਵੀ ਪੜ੍ਹੋ : ਪੰਜਾਬ ਦੇ ਬਦਲੇ ਸਿਆਸੀ ਹਾਲਾਤ ਦੇ ਮੱਦੇਨਜ਼ਰ ਭਾਜਪਾ ਨੇ ਸੱਦੀ ਚੋਣ ਕਮੇਟੀ ਦੀ ਮੀਟਿੰਗ

ਬੱਚੇ ਨੇ ਦਸਿਆ ਕਿ ਉਸ ਨੇ ਐਕਟਿਵਾ ਉਨ੍ਹਾਂ ਨੂੰ ਦੇ ਕੇ ਆਪਣੀ ਜਾਨ ਬਚਾਈ ਅਤੇ ਭੱਜ ਕੇ ਘਰ ਆ ਗਿਆ, ਜਦੋਂ ਕਿ ਨੌਜਵਾਨ ਐਕਟਿਵਾ ਲੈ ਕੇ ਫ਼ਰਾਰ ਹੋ ਗਏ। ਬੱਚੇ ਨੇ ਉਕਤ ਨੌਜਵਾਨਾਂ ਦੇ ਮੋਟਰਸਾਈਕਲ ਦਾ ਨੰਬਰ ਨੋਟ ਕਰ ਲਿਆ ਅਤੇ ਪੁਲਸ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ। ਫਿਲਹਾਲ ਪੁਲਸ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰ ਲਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 
 


author

Babita

Content Editor

Related News