ਭ੍ਰਿਸ਼ਟਾਚਾਰ ਦੇ ਦੋਸ਼: ਪੰਜਾਬ ਦੇ 49 ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਖ਼ਿਲਾਫ਼ ਕਾਰਵਾਈ ਦੇ ਦਿੱਤੇ ਗਏ ਹੁਕਮ

Wednesday, Jun 21, 2023 - 04:24 PM (IST)

ਭ੍ਰਿਸ਼ਟਾਚਾਰ ਦੇ ਦੋਸ਼: ਪੰਜਾਬ ਦੇ 49 ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਖ਼ਿਲਾਫ਼ ਕਾਰਵਾਈ ਦੇ ਦਿੱਤੇ ਗਏ ਹੁਕਮ

ਜਲੰਧਰ (ਚੋਪੜਾ)–ਪੰਜਾਬ ਵਿਚ ਅਕਸਰ ਵਿਜੀਲੈਂਸ ਅਤੇ ਰੈਵੇਨਿਊ ਵਿਭਾਗ ਦੇ ਅਧਿਕਾਰੀਆਂ ਵਿਚਕਾਰ ਚੱਲਣ ਵਾਲੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਲੈ ਕੇ ਚੱਲਣ ਵਾਲੀ ਕਸ਼ਮਕਸ਼ ਲੱਗਦਾ ਹੈ ਕਿ ਇਕ ਵਾਰ ਫਿਰ ਤੋਂ ਸ਼ੁਰੂ ਹੋਵੇਗੀ ਕਿਉਂਕਿ ਇਸ ਵਾਰ ਵਿਜੀਲੈਂਸ ਵਿਭਾਗ ਦੇ ਮੁੱਖ ਡਾਇਰੈਕਟਰ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ 49 ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀ ਇਕ ਸੂਚੀ ਭੇਜੀ ਹੈ, ਜਿਨ੍ਹਾਂ ’ਤੇ ਰਜਿਸਟਰੀ ਕਰਨ ਦੌਰਾਨ ਰਿਸ਼ਵਤ ਕਰਨ ਦੇ ਦੋਸ਼ ਲਾਏ ਗਏ ਹਨ ਪਰ ਇਹ ਸੂਚੀ ਵਿਜੀਲੈਂਸ ਵਿਭਾਗ ਨੇ ਰਿਸ਼ਵਤ ਵਸੂਲਣ ਦੇ ਦੋਸ਼ ਵਿਚ ਸਿਰਫ਼ ਫੀਲਡ ਵਿਚੋਂ ਜੁਟਾਏ ਗਏ ਇਨਪੁੱਟ ਦੇ ਆਧਾਰ ’ਤੇ ਤਿਆਰ ਕੀਤੀ ਹੈ।

ਇੰਨਾ ਹੀ ਨਹੀਂ, ਇਸ ਰਿਪੋਰਟ ਵਿਚ ਸੂਬੇ ਭਰ ਦੇ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ’ਤੇ ਦੋਸ਼ ਲਾਉਣ ਦੇ ਨਾਲ-ਨਾਲ ਦਰਜਨਾਂ ਅਰਜ਼ੀਨਵੀਸਾਂ, ਰਜਿਸਟਰੀ ਕਲਰਕਾਂ ਅਤੇ ਪ੍ਰਾਈਵੇਟ ਲੋਕਾਂ ਦੇ ਨਾਂ ਵੀ ਸੂਚੀ ਵਿਚ ਦਰਜ ਕੀਤੇ ਗਏ ਹਨ ਪਰ ਇਨ੍ਹਾਂ ਵਿਚੋਂ ਕਿਸੇ ਵੀ ਅਧਿਕਾਰੀ ਅਤੇ ਸਰਕਾਰੀ ਕਰਮਚਾਰੀ, ਅਰਜ਼ੀਨਵੀਸ ਅਤੇ ਪ੍ਰਾਈਵੇਟ ਕਰਿੰਦੇ ਨੂੰ ਵਿਜੀਲੈਂਸ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਵਿਚ ਨਾਕਾਮ ਰਹੀ ਹੈ। ਇਸ ਕਾਰਨ ਪੰਜਾਬ ਰੈਵੇਨਿਊ ਆਫਿਸਰਜ਼ ਐਸੋਸੀਏਸ਼ਨ ਦਾ ਵਿਜੀਲੈਂਸ ਦੀ ਰਿਪੋਰਟ ’ਤੇ ਡੈੱਡਲਾਕ ਪੈਦਾ ਹੋ ਸਕਦਾ ਹੈ।

ਇਹ ਵੀ ਪੜ੍ਹੋ:ਸੁਲਤਾਨਪੁਰ ਲੋਧੀ 'ਚ ਵੱਡੀ ਵਾਰਦਾਤ, ਪੁੱਤ ਤੇ ਨੂੰਹ 'ਤੇ ਸੁੱਟਿਆ ਗਿਆ ਤੇਜ਼ਾਬ, ਬੁਰੀ ਤਰ੍ਹਾਂ ਝੁਲਸਿਆ ਜੋੜਾ

ਪੰਜਾਬ ਦੇ ਮੁੱਖ ਸਕੱਤਰ ਨੂੰ ਵਿਜੀਲੈਂਸ ਵਿਭਾਗ ਵੱਲੋਂ ਭੇਜੀ ਰਿਪੋਰਟ ਮੁਤਾਬਕ ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਨੂੰ ਸੂਚੀ ਵਿਚ ਸ਼ਾਮਲ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ’ਤੇ ਬਣਦੀ ਅਗਲੀ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ। ਮੁੱਖ ਡਾਇਰੈਕਟਰ ਵਿਜੀਲੈਂਸ ਵਿਭਾਗ ਪੰਜਾਬ ਵੱਲੋਂ ਸੂਬੇ ਦੇ ਮੁੱਖ ਸਕੱਤਰ ਨੂੰ ਭੇਜੀ ਰਿਪੋਰਟ ਵਿਚ ਤਹਿਸੀਲਾਂ ਤੇ ਸਬ-ਤਹਿਸੀਲਾਂ ਵਿਚ ਰਜਿਸਟਰੀਆਂ ਨੂੰ ਲੈ ਕੇ ਫੈਲੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਸੂਬੇ ਭਰ ਅੰਦਰ ਫੀਲਡ ਵਿਚੋਂ ਜੁਟਾਏ ਇਨਪੁੱਟ ਅਨੁਸਾਰ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੀ ਸੂਚੀ ਭੇਜ ਕੇ ਉਨ੍ਹਾਂ ’ਤੇ ਰਿਸ਼ਵਤ ਲੈਣ ਦੇ ਦੋਸ਼ ਲਾਏ ਗਏ ਹਨ। ਵਿਜੀਲੈਂਸ ਵਿਭਾਗ ਨੇ ਦੋਸ਼ ਲਾਏ ਹਨ ਕਿ ਰੈਵੇਨਿਊ ਵਿਭਾਗ ਅਧਿਕਾਰੀਆਂ ਵੱਲੋਂ ਜ਼ਮੀਨ-ਜਾਇਦਾਦ ਦੀ ਰਜਿਸਟਰੀ ਕਰਵਾਉਣ ਆਉਣ ਵਾਲੇ ਲੋਕਾਂ ਤੋਂ ਰਿਸ਼ਵਤ ਵਸੂਲਣ ਲਈ ਅਰਜ਼ੀਨਵੀਸਾਂ ਅਤੇ ਨਿੱਜੀ ਵਿਅਕਤੀਆਂ ਨੂੰ ਲਾਇਆ ਗਿਆ ਹੈ।

ਰਿਸ਼ਵਤ ਲੈਣ ਤੋਂ ਬਾਅਦ ਉਨ੍ਹਾਂ ਵੱਲੋਂ ਕਾਗਜ਼ਾਂ ਉੱਪਰ ਕੋਡ ਵਰਡ ਲਿਖਣ ਵਰਗੇ ਢੰਗ ਅਪਣਾਏ ਜਾ ਰਹੇ ਹਨ। ਅਰਜ਼ੀਨਵੀਸਾਂ ਜਾਂ ਪ੍ਰਾਈਵੇਟ ਵਿਅਕਤੀ ਵੱਲੋਂ ਰਿਸ਼ਵਤ ਲੈਣ ਉਪਰੰਤ ਉਸੇ ਦਿਨ ਸਬੰਧਤ ਤਹਿਸੀਲਦਾਰ ਕੋਲ ਪਹੁੰਚਾ ਦਿੱਤੀ ਜਾਂਦੀ ਹੈ। ਵਿਜੀਲੈਂਸ ਬਿਊਰੋ ਨੇ ਲਿਖਿਆ ਕਿ ਇਸ ਤੋਂ ਇਲਾਵਾ ਕਮਰਸ਼ੀਅਲ ਪ੍ਰਾਪਰਟੀ ਨੂੰ ਰੈਜ਼ੀਡੈਂਸ਼ੀਅਲ ਦਿਖਾ ਕੇ ਅਤੇ ਸ਼ਹਿਰੀ ਪ੍ਰਾਪਰਟੀਆਂ ਨੂੰ ਪਿੰਡਾਂ ਨਾਲ ਸਬੰਧਤ ਦਿਖਾ ਕੇ ਸਰਕਾਰ ਨੂੰ ਅਸ਼ਟਾਮ ਡਿਊਟੀ ਵਿਚ ਘਾਟਾ ਪਾਇਆ ਜਾ ਰਿਹਾ ਹੈ। ਕਈ ਕੇਸਾਂ ਵਿਚ ਏਜੰਟਾਂ, ਪ੍ਰਾਪਰਟੀ ਡੀਲਰਾਂ ਅਤੇ ਕਾਲੋਨਾਈਜ਼ਰਾਂ ਦੀਆਂ ਨਾਜਾਇਜ਼ ਕਾਲੋਨੀਆਂ ਦੀਆਂ ਰਜਿਸਟਰੀਆਂ ਬਿਨਾਂ ਐੱਨ. ਓ. ਸੀ. ਦੇ ਕਰ ਦਿੱਤੀਆਂ ਜਾਂਦੀਆਂ ਹਨ। ਜਿਹੜੇ ਆਮ ਲੋਕਾਂ ਨੂੰ ਰਜਿਸਟਰੀਆਂ ਵਿਚ ਐੱਨ. ਓ. ਸੀ. ਦੀ ਲੋੜ ਨਾ ਵੀ ਹੋਵੇ, ਉਨ੍ਹਾਂ ਵਿਚ ਐੱਨ. ਓ. ਸੀ. ਦਾ ਡਰ ਦਿਖਾ ਕੇ ਰਿਸ਼ਵਤ ਵਸੂਲੀ ਜਾ ਰਹੀ ਹੈ।

ਇਹ ਵੀ ਪੜ੍ਹੋ:ਪਟਵਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਪੰਜਾਬ ਵਕਫ਼ ਬੋਰਡ ਨੇ ਲਿਆ ਇਤਿਹਾਸਕ ਫ਼ੈਸਲਾ

ਇਸ ਤੋਂ ਇਲਾਵਾ ਕਈ ਕੇਸਾਂ ਵਿਚ ਵਿਰਾਸਤ/ਫਰਦ ਦੇ ਇੰਤਕਾਲ ਮਨਜ਼ੂਰ ਕਰਨ ਲਈ ਤਹਿਸੀਲਦਾਰਾਂ ਵੱਲੋਂ ਪਟਵਾਰੀਆਂ ਨਾਲ ਮਿਲ ਕੇ ਰਿਸ਼ਵਤ ਵਸੂਲੀ ਜਾਂਦੀ ਹੈ। ਫੀਲਡ ਵਿਚੋਂ ਇਕੱਤਰ ਕੀਤੇ ਇਨਪੁੱਟ ਮੁਤਾਬਕ ਰਜਿਸਟਰੀਆਂ ਲਈ ਤਾਇਨਾਤ ਅਧਿਕਾਰੀਆਂ ਨੂੰ ਨਿੱਜੀ ਜਾਂ ਸਰਕਾਰੀ ਵਿਅਕਤੀਆਂ ਜ਼ਰੀਏ ਰਜਿਸਟ੍ਰੇਸ਼ਨ ਕਰਵਾਉਣ ਦਾ ਕੰਮ ਦਿੱਤਾ ਜਾਂਦਾ ਹੈ। ਵਿਜੀਲੈਂਸ ਨੇ ਸੂਬੇ ਭਰ ਦੇ ਕਈ ਜ਼ਿਲ੍ਹਿਆਂ ਦੇ ਦੋਸ਼ੀ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀ ਸੂਚੀ ਵਿਚ ਅਨੇਕ ਅਰਜ਼ੀਨਵੀਸਾਂ, ਰਜਿਸਟਰੀ ਕਲਰਕਾਂ ਅਤੇ ਪ੍ਰਾਈਵੇਟ ਲੋਕਾਂ ਦੇ ਨਾਂ ਵੀ ਲਿਖੇ ਹਨ, ਜਿਨ੍ਹਾਂ ਜ਼ਰੀਏ ਰਿਸ਼ਵਤ ਵਸੂਲੀ ਜਾਂਦੀ ਹੈ। ਪੰਜਾਬ ਭਰ ਦੇ ਜ਼ਿਲਿਆਂ ਨਾਲ ਸਬੰਧਤ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਨਾਂ ਵਿਜੀਲੈਂਸ ਬਿਊਰੋ ਦੀ ਸੂਚੀ ਵਿਚ ਸ਼ਾਮਲ ਕੀਤੇ ਗਏ ਹਨ।

ਜ਼ਿਲ੍ਹਾ ਪਟਿਆਲਾ
1. ਕਰਨ ਗੁਪਤਾ, ਤਹਿਸੀਲਦਾਰ ਪਟਿਆਲਾ 
2. ਰਾਜਵਿੰਦਰ ਸਿੰਘ ਧਨੋਆ, ਨਾਇਬ ਤਹਿਸੀਲਦਾਰ ਨਾਭਾ 
3. ਭੀਮ ਚੰਦ, ਨਾਇਬ ਤਹਿਸੀਲਦਾਰ ਪਤਾਰਾ

ਜ਼ਿਲ੍ਹਾ  ਬਰਨਾਲਾ
1. ਦਿਵਿਆ ਸਿੰਗਲਾ, ਤਹਿਸੀਲਦਾਰ ਬਰਨਾਲਾ

ਜ਼ਿਲ੍ਹਾ  ਸੰਗਰੂਰ
1 ਅਵਤਾਰ ਸਿੰਘ ਨਾਇਬ ਤਹਿਸੀਲਦਾਰ ਸੰਗਰੂਰ
2. ਹਰਸਿਮਰਨ ਸਿੰਘ ਤਹਿਸੀਲਦਾਰ ਸੁਨਾਮ

ਜ਼ਿਲ੍ਹਾ ਮੋਗਾ
1. ਚਰਨਜੀਤ ਸਿੰਘ ਚੰਨੀ ਨਾਇਬ ਤਹਿਸੀਲਦਾਰ ਬਾਘਾ ਪੁਰਾਣਾ ਵਧੀਕ ਚਾਰਜ ਨਾਇਬ ਤਹਿਸੀਲਦਾਰ ਮੋਗਾ।

ਜ਼ਿਲ੍ਹਾ ਫ਼ਿਰੋਜ਼ਪੁਰ 
ਸੁਖਵੀਰ ਕੌਰ ਤਹਿਸੀਲਦਾਰ ਫ਼ਿਰੋਜ਼ਪੁਰ।

ਜ਼ਿਲ੍ਹਾ ਫ਼ਾਜ਼ਿਲਕਾ
1. ਮਨਿੰਦਰ ਸਿੰਘ ਸਿੱਧੂ, ਤਹਿਸੀਲਦਾਰ ਅਬੋਹਰ।

ਜ਼ਿਲ੍ਹਾ ਐੱਸ. ਏ. ਐੱਸ. ਨਗਰ 
1. ਅਮਨਦੀਪ ਚਾਵਲਾ ਤਹਿਸੀਲਦਾਰ ਮੋਹਾਲੀ
2. ਦੀਪਕ ਭਾਰਦਵਾਜ ਨਾਇਬ ਤਹਿਸੀਲਦਾਰ ਮਾਜਰੀ 
3. ਕੁਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਜ਼ੀਰਕਪੁਰ
4. ਪੁਨੀਤ ਬਾਂਸਲ ਨਾਇਬ ਤਹਿਸੀਲਦਾਰ ਘੜੂਆਂ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ-ਜਿਹਾ ਰਹੇਗਾ ਮੌਸਮ

ਜ਼ਿਲ੍ਹਾ ਰੂਪਨਗਰ 
1.ਅੰਮ੍ਰਿਤਬੀਰ ਸਿੰਘ ਤਹਿਸੀਲਦਾਰ ਅਨੰਦਪੁਰ ਸਾਹਿਬ 
2.ਵਿਵੇਕ ਨਿਰਮੋਹੀ ਨਾਇਬ ਤਹਿਸੀਲਦਾਰ ਅਨੰਦਪੁਰ ਸਾਹਿਬ ਵਧੀਕ ਚਾਰਜ ਤਹਿਸੀਲਦਾਰ ਨੰਗਲ 
3.ਰਿਤੂ ਕਪੂਰ ਨਾਇਬ ਤਹਿਸੀਲਦਾਰ ਨੂਰਪੁਰ ਬੇਦੀ 
4.ਨੀਰਜ ਕੁਮਾਰ ਸ਼ਰਮਾ ਨਾਇਬ ਤਹਿਸੀਲਦਾਰ ਨੰਗਲ।

ਜ਼ਿਲ੍ਹਾ ਫਤਿਹਗੜ੍ਹ ਸਾਹਿਬ 
1 ਰਾਜੇਸ਼ ਕੁਮਾਰ ਨਾਇਬ ਤਹਿਸੀਲਦਾਰ ਅਮਲੋਹ।

ਜ਼ਿਲ੍ਹਾ ਜਲੰਧਰ 
1. ਪ੍ਰਦੀਪ ਕੁਮਾਰ ਸਬ ਰਜਿਸਟਰਾਰ-2 ਜਲੰਧਰ 
2. ਹਰਮਿੰਦਰ ਹੁੰਦਲ ਤਹਿਸੀਲਦਾਰ ਨਕੋਦਰ 
3. ਅਨੁਦੀਪ ਸ਼ਰਮਾ ਨਾਇਬ ਤਹਿਸੀਲਦਾਰ ਨੂਰਮਹਿਲ 
4. ਮਨੋਹਰ ਲਾਲ ਤਹਿਸੀਲਦਾਰ ਆਦਮਪੁਰ।

ਜ਼ਿਲ੍ਹਾ ਹੁਸ਼ਿਆਰਪੁਰ 
1. ਸੁਖਵਿੰਦਰ ਕੁਮਾਰ ਨਾਇਬ ਤਹਿਸੀਲਦਾਰ ਦਸੂਹਾ 
2. ਪ੍ਰਵੀਨ ਛਿੱਬੜ ਤਹਿਸੀਲਦਾਰ ਟਾਂਡਾ 
3. ਰਾਮ ਚੰਦ ਤਹਿਸੀਲਦਾਰ ਗੜ੍ਹਸ਼ੰਕਰ
4. ਕੁਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਅਰਵੀਨਪੁਰ
5. ਤਹਿਸੀਲਦਾਰ ਮੁਕੇਰੀਆਂ।

ਜ਼ਿਲ੍ਹਾ ਕਪੂਰਥਲਾ 
1. ਮਨੋਹਰ ਲਾਲ ਤਹਿਸੀਲਦਾਰ ਕਪੂਰਥਲਾ
2. ਵਿਜੇ ਕੁਮਾਰ ਤਹਿਸੀਲਦਾਰ ਢਿਲਵਾਂ
3. ਮਨਜੀਤ ਸਿੰਘ ਤਹਿਸੀਲਦਾਰ ਫਗਵਾੜਾ।

ਜ਼ਿਲ੍ਹਾ ਐੱਸ. ਬੀ. ਐੱਸ. ਨਗਰ 
1. ਮਨਦੀਪ ਸਿੰਘ ਨਾਇਬ ਤਹਿਸੀਲਦਾਰ ਐੱਸ. ਬੀ. ਐੱਸ. ਨਗਰ  
2. ਰਵਿੰਦਰ ਕੁਮਾਰ ਬਾਂਸਲ ਤਹਿਸੀਲਦਾਰ ਬਲਾਚੌਰ।

ਜ਼ਿਲ੍ਹਾ ਅੰਮ੍ਰਿਤਸਰ
ਰੁਬਨਜੀਤ ਕੌਰ ਤਹਿਸੀਲਦਾਰ ਬਾਬਾ ਬਕਾਲਾ 

ਜ਼ਿਲ੍ਹਾ ਤਰਨਤਾਰਨ 
ਸਰਬਜੀਤ ਸਿੰਘ ਥਿੰਦ ਤਹਿਸੀਲਦਾਰ ਪੱਟੀ, ਲਖਵਿੰਦਰ ਸਿੰਘ ਤਹਿਸੀਲਦਾਰ ਬਟਾਲਾ ਤੇ ਫ਼ਤਹਿਗੜ੍ਹ ਸਾਹਿਬ 
2. ਪਰਮ ਤਹਿਸੀਲਦਾਰ ਦੀਨਾਨਗਰ।

ਇਹ ਵੀ ਪੜ੍ਹੋ:600 ਕਰੋੜ ਨਾਲ ਬੁੱਢੇ ਨਾਲੇ ਦਾ ਪਾਣੀ ਹੋਵੇਗਾ ਸਾਫ਼, ਰਾਜਸਥਾਨ ਨੂੰ ਵੀ ਮਿਲੇਗਾ ਸਾਫ਼ ਸੁਥਰਾ ਪਾਣੀ: ਭਗਵੰਤ ਮਾਨ 

ਜ਼ਿਲ੍ਹਾ ਬਠਿੰਡਾ 
1. ਰਣਜੀਤ ਸਿੰਘ ਤਹਿਸੀਲਦਾਰ ਨਬਾਣਾ 
2. ਗੁਰਜੀਤ ਸਿੰਘ ਤਹਿਸੀਲਦਾਰ ਸੰਗਤ ਮੰਡੀ 
3. ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਸਰਦੂਲਗੜ੍ਹ 
4. ਅਵਤਾਰ ਸਿੰਘ ਚੱਠਾ, ਨਾਇਬ ਤਹਿਸੀਲਦਾਰ ਫੂਲ 
5. ਸਤਵਿੰਦਰ ਸਿੰਘ ਤਹਿਸੀਲਦਾਰ ਮੁਕਤਸਰ ਸਾਹਿਬ।

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
1. ਜਸਪਾਲ ਸਿੰਘ ਬਰਾੜ ਨਾਇਬ ਤਹਿਸੀਲਦਾਰ ਮਲੋਟ।

ਜ਼ਿਲ੍ਹਾ ਲੁਧਿਆਣਾ 
1. ਹਰਮਿੰਦਰ ਸਿੰਘ ਤਹਿਸੀਲਦਾਰ ਲੁਧਿਆਣਾ ਪੂਰਬੀ 
2. ਵਿਸ਼ਵਜੀਤ ਸਿੰਘ ਸਿੱਧੂ ਤਹਿਸੀਲਦਾਰ ਲੁਧਿਆਣਾ ਪੱਛਮੀ
3. ਜਗਸੀਰ ਸਿੰਘ ਤਹਿਸੀਲਦਾਰ ਰਾਏਕੋਟ
4. ਮਨਮੋਹਨ ਕੌਸ਼ਕ ਤਹਿਸੀਲਦਾਰ ਜਗਰਾਓਂ
5. ਮਲੂਕ ਸਿੰਘ ਤਹਿਸੀਲਦਾਰ ਸਿੱਧਵਾ ਬੇਟ 
6. ਰਮਨ ਕੁਮਾਰ ਨਾਇਬ ਤਹਿਸੀਲਦਾਰ।

ਇਹ ਵੀ ਪੜ੍ਹੋ:ਵਧੀਆ ਤਨਖ਼ਾਹ ਦਾ ਝਾਂਸਾ ਦੇ ਕੇ ਔਰਤ ਨੂੰ ਭੇਜਿਆ ਮਸਕਟ, ਫਿਰ ਅੱਗੇ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

shivani attri

Content Editor

Related News