ਪੰਜਾਬ ਦੇ ਇਨ੍ਹਾਂ ਇਲਾਕਿਆਂ ’ਚ ਅੱਜ ਬਿਜਲੀ ਰਹੇਗੀ ਬੰਦ, ਲੱਗੇਗਾ ਲੰਬਾ Power Cut
Wednesday, Nov 18, 2026 - 05:31 AM (IST)
ਜਲੰਧਰ (ਵੈੱਬ ਡੈਸਕ) - ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਯਾਨੀ ਕਿ ਬੁੱਧਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ 'ਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਤੇ ਦਿਨ ਢਲਣ ਤਕ ਬਿਜਲੀ ਗੁੱਲ ਰਹੇਗੀ। ਕਈ ਇਲਾਕਿਆਂ ਵਿਚ 4-5 ਘੰਟਿਆਂ ਤਕ ਪਾਵਰ ਕੱਟ ਲੱਗੇਗਾ। ਪੜ੍ਹੋ ਮੁੱਖ ਇਲਾਕਿਆਂ ਦਾ ਵੇਰਵਾ-
ਅੱਜ ਬਿਜਲੀ ਬੰਦ ਰਹੇਗੀ
ਤਲਵੰਡੀ ਸਾਬੋ (ਮੁਨੀਸ਼) - ਗਰਿੱਡ ਤਲਵੰਡੀ ਸਾਬੋ ਵਿਖੇ ਮਿਤੀ 18.11.2026 ਨੂੰ 220 ਕੇ. ਵੀ. ਬੱਸ ਬਾਰ-1 ਦੀ ਜ਼ਰੂਰੀ ਮੈਂਟੀਨੈਸ ਕੀਤੀ ਜਾਣੀ ਹੈ, ਜਿਸ ਕਰ ਕੇ ਇਸ ਗਰਿੱਡ ਤੋਂ ਚੱਲਦੇ ਦਸ ਨੰਬਰ ਫੀਡਰ ਮੋੜ ਰੋਡ ਕੈਂਟ-1, ਮਸਤੂਆਣਾ ਕੈਂਟ-1, ਤਿਓਣਾ ਯੂ.ਪੀ.ਐੱਸ.,ਗੁਰੂਸਰ ਯੂ.ਪੀ.ਐੱਸ., ਬਹਿਮਨ ਜੱਸਾ ਕੈਂਟ-4, ਹਸਪਤਾਲ ਕੈਂਟ-4, ਸ਼ੇਖਪੁਰਾ ਏ.ਪੀ., ਫ਼ਤਹਿਗੜ੍ਹ ਏ.ਪੀ., ਬਹਿਮਣ ਏ.ਪੀ. ਅਤੇ ਗਾਟਵਾਲੀ ਏ.ਪੀ. ਫੀਡਰ ਸਮਾਂ ਸਵੇਰੇ 9.30 ਵਜੇ ਤੋਂ ਸ਼ਾਮ 4.00 ਵਜੇ ਤਕ ਬੰਦ ਰਹਣਗੇ। ਇਸ ਲਈ ਇਨ੍ਹਾਂ ਫੀਡਰਾਂ ਦੇ ਬੰਦ ਰਹਿਣ ਕਰ ਕੇ ਨਵਾਂ ਪਿੰਡ, ਸ਼ੇਖਪੁਰਾ, ਲੇਲੇਵਾਲਾ, ਮਲਕਾਣਾ, ਤਲਵੰਡੀ ਸਾਬੋ, ਹਸਪਤਾਲ ਤਲਵੰਡੀ ਸਾਬੋ, ਬਹਿਮਣ, ਗਾਟਵਾਲੀ, ਤਿਓਣਾ, ਬਹਿਮਣ ਜੱਸਾ ਗਰਿੱਡ, ਜੋਗੇਵਾਲਾ ਪਿੰਡਾਂ ਦੀ ਸਪਲਾਈ ਪ੍ਰਭਵਾਭਿਤ ਰਹੇਗੀ। ਇਹ ਜਾਣਕਾਰੀ ਐੱਸ.ਡੀ.ਓ. ਪੀ. ਐੱਸ. ਪੀ. ਸੀ. ਐੱਲ. ਤਲਵੰਡੀ ਸਾਬੋ ਵੱਲੋਂ ਦਿੱਤੀ ਜਾਂਦੀ ਹੈ।
ਅੱਜ ਬਿਜਲੀ ਰਹੇਗੀ ਬੰਦ
ਰੂਪਨਗਰ (ਵਿਜੇ ਸ਼ਰਮਾ) - 132 ਕੇ.ਵੀ. ਸਬ-ਸਟੇਸ਼ਨ ਰੂਪਨਗਰ ਵਿਖੇ ਜ਼ਰੂਰੀ ਮੁਰੰਮਤ/ਮੈਨਟੀਨੈੱਸ ਹੋਣ ਕਾਰਨ 11 ਕੇ.ਵੀ. ਗੋਬਿੰਦ ਵੈਲੀ ਫੀਡਰ ਦੀ ਸਪਲਾਈ ਕੱਲ 18 ਨੂੰ ਨੂੰ ਸਵੇਰੇ 9 ਤੋਂ ਦੁਪਹਿਰ 3:00 ਵਜੇ ਤੱਕ ਬੰਦ ਰਹੇਗੀ। ਇਸ ਸਮੇਂ ਦੌਰਾਨ ਸੁੱਖਰਾਮਪੁਰ ਟੱਪਰੀਆ, ਸੁੱਖਰਾਮਪੁਰ ਇੰਨਕਲੇਵ, ਗੋਬਿੰਦ ਵੈਲੀ ਕਾਲੋਨੀ , ਮਾਜਰੀ ਰੋਡ, ਅਮਰ ਕਾਲੋਨੀ, ਨਾਨਕਪੁਰਾ, ਜੇ.ਜੇ. ਵੈਲੀ, ਆਈ.ਟੀ.ਆਈ ਕੈਂਪਸ ਰੂਪਨਗਰ, ਪੋਲੀਟੈਕਨੀਕਲ ਕਾਲਜ ਰੂਪਨਗਰ, ਥਾਣਾ ਸਦਰ , ਹੋਲੀ ਫੈਮਿਲੀ ਸਕੂਲ, ਸਦਾਬਰਤ, ਗੋਲਡਨ ਸਿਟੀ, ਗਰੀਨ ਐਵਨਿਊ ਅਤੇ ਹੁਸੈਨਪੁਰ ਆਦਿ ਏਰੀਏ ਦੀ ਸਪਲਾਈ ਪ੍ਰਭਾਵਿਤ ਰਹੇਗੀ। ਇਹ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ ਪੀ.ਐਸ.ਪੀ.ਸੀ.ਐਲ ਸਬ-ਡਵੀਜਨ ਰੂਪਨਗਰ ਵੱਲੋ ਜਾਰੀ ਕੀਤੀ ਗਈ।
ਸ਼ੁੱਕਰਵਾਰ ਨੂੰ ਬਿਜਲੀ ਬੰਦ ਰਹੇਗੀ
ਹਰਿਆਣਾ - ਪੀ. ਐੱਸ. ਪੀ. ਸੀ. ਐੱਲ. ਹਰਿਆਣਾ ਦੇ ਉਪ ਮੰਡਲ ਅਫਸਰ ਇੰਜੀ ਜਸਵੰਤ ਸਿੰਘ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਮਿਤੀ 20-11-26 ਦਿਨ ਸ਼ੁੱਕਰਵਾਰ ਨੂੰ 132 ਕੇ. ਵੀ. ਚੋਹਾਲ ਤੋਂ ਚਲਦੀ 66 ਕੇ. ਵੀ. ਸਬ ਸਟੇਸ਼ਨ ਹਰਿਆਣਾ ਦੀ ਲਾਈਨ ਤੇ ਜ਼ਰੂਰੀ ਮੁਰੰਮਤ ਕਰ ਕੇ 66 ਕੇ. ਵੀ. ਹਰਿਆਣਾ ਤੋਂ ਚਲਦੇ ਸਾਰੇ 11 ਕੇ. ਵੀ. ਫੀਡਰ ਜਿਵੇ 11ਕੇ ਵੀ ਭੂੰਗਾ, 11ਕੇ ਵੀ ਕੋਟਲੀ, 11 ਕੇ. ਵੀ. ਹਰਿਆਣਾ, 11 ਕੇ. ਵੀ. ਗੁੱਗਾ ਪਟੀ, 11ਕੇ. ਵੀ.ਸੋਤਲਾ, ਨੂਰਪੁਰ, ਨਿਕੀਵਾਲ, ਖੁਣਖੁਣ ਫੀਡਰ, ਭਿਖੋਵਾਲ, ਡੈਮ ਫੀਡਰ, ਜਨੌੜੀ , ਰਹਿਮਾਪੁਰ, ਕੈਲੋ, ਬਾਗਪੁਰ ਅਤੇ ਸਵਿਤਰੀ ਫੀਡਰਾ ਦੀ ਸਪਲਾਈ ਸਵੇਰੇ 10 ਵਜੇ ਤੋ ਸ਼ਾਮ 03 ਵਜੇ ਤਕ ਬੰਦ ਰਹੇਗੀ ਜਿਸ ਨਾਲ ਇਨ੍ਹਾਂ ਫੀਡਰਾ ’ਤੇ ਚਲਦੇ ਘਰਾਂ, ਦੁਕਾਨਾਂ ਅਤੇ ਮੋਟਰਾਂ ਦੀ ਸਪਲਾਈ ਪ੍ਰਭਾਵਿਤ ਰਹੇਗੀ ।
