ਬੀਬੀ ਜਗੀਰ ਕੌਰ ’ਤੇ ਕਾਰਵਾਈ ਤੋਂ ਬਾਅਦ ਦੋਆਬਾ ’ਚ ਪਾਰਟੀ ਨੂੰ ਵੱਡਾ ਨੁਕਸਾਨ ਹੋਣ ਦਾ ਖ਼ਦਸ਼ਾ !

11/03/2022 7:48:59 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਾਥੀਆਂ ਨਾਲ ਮੀਟਿੰਗ ਕਰਕੇ ਜੋ ਬੀਬੀ ਜਗੀਰ ਕੌਰ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦਿਆਂ ਮੁਅੱਤਲ ਕੀਤਾ ਹੈ, ਉਸ ਨਾਲ ਬੀਬੀ ਜਗੀਰ ਕੌਰ ਤੇ ਸੁਖਬੀਰ ਸਿੰਘ ਬਾਦਲ ’ਚ ਦੂਰੀਆਂ ਵਧਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ ਕਿਉਂਕਿ ਦੋਵੇਂ ਹੀ ਪਿੱਛੇ ਹਟਣ ਲਈ ਤਿਆਰ ਨਹੀਂ ਹਨ। ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਖ਼ਿਲਾਫ਼ ਕਾਰਵਾਈ ਤੋਂ ਬਾਅਦ ਦੋਆਬੇ ’ਚ ਪਾਰਟੀ ਨੂੰ ਵੱਡਾ ਨੁਕਸਾਨ ਹੋਣ ਦਾ ਖ਼ਦਸ਼ਾ ਹੈ।

ਇਹ ਖ਼ਬਰ ਵੀ ਪੜ੍ਹੋ : ਗ਼ੈਰ-ਜ਼ਮਾਨਤੀ ਵਾਰੰਟ 'ਤੇ ਅਦਾਲਤ ’ਚ ਪੇਸ਼ ਹੋਣ ਮਗਰੋਂ ਸੁਖਬੀਰ ਬਾਦਲ ਦਾ ਬਿਆਨ ਆਇਆ ਸਾਹਮਣੇ

ਅਕਾਲੀ ਦਲ ਨੇ ਇਕ ਤਰ੍ਹਾਂ ਨਾਲ ਦੁਆਬੇ ’ਚ ਇਕ ਵੱਡਾ ਆਗੂ ਗੁਆ ਲਿਆ ਹੈ ਕਿਉਂਕਿ ਬੀਬੀ ਜਗੀਰ ਕੌਰ ਨੂੰ ਦੁਆਬੇ ’ਚ ਇਕ ਵੱਡੀ ਲੀਡਰ ਵਜੋਂ ਜਾਣਿਆ ਜਾਂਦਾ ਹੈ। ਕੋਰ ਕਮੇਟੀ ’ਚ ਬੀਬੀ ਜਗੀਰ ਕੌਰ ਇਕੋ-ਇਕ ਕੱਟੜ ਆਗੂ ਸੀ, ਜਿਸ ਨੂੰ ਪਾਰਟੀ ਨੇ ਲਾਂਭੇ ਕਰ ਦਿੱਤਾ ਹੈ। ਦੋਆਬੇ ’ਚ ਬੀਬੀ ਮਹਿੰਦਰ ਕੌਰ ਜੋਸ਼ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ। ਇਸੇ ਤਰ੍ਹਾਂ ਬੀਬੀ ਉਪਿੰਦਰ ਕੌਰ ਵੀ ਇਸ ਵਾਰ ਚੋਣਾਂ ’ਚ ਟਿਕਟ ਕੱਟੇ ਜਾਣ ਕਾਰਨ ਘਰ ਬੈਠ ਗਏ ਹਨ। ਉਥੇ ਹੀ ਹੁਣ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਬੀ ਨੂੰ ਭਰੋਸੇ ’ਚ ਲਏ ਬਿਨਾਂ ਹੀ ਪਾਰਟੀ ’ਚੋਂ ਕੱਢ ਕੰਡੇ ਬੀਜ ਲਏ ਹਨ। ਜੇਕਰ ਭਵਿੱਖ ’ਚ ਸ਼੍ਰੋਮਣੀ ਕਮੇਟੀ ਚੋਣਾਂ ਦਾ ਬਿਗੁਲ ਵੱਜ ਗਿਆ ਤਾਂ ਬੀਬੀ ਦਾ ਧੜਾ ਅਤੇ ਸੁਖਬੀਰ ਬਾਦਲ ਆਹਮੋ-ਸਾਹਮਣੇ ਨਜ਼ਰ ਆ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ : ਪ੍ਰਦੂਸ਼ਣ ਤੇ ਹਵਾ ਦੀ ਖ਼ਰਾਬ ਗੁਣਵੱਤਾ ’ਤੇ ਪ੍ਰਤਾਪ ਬਾਜਵਾ ਨੇ ਕੇਂਦਰ ਸਣੇ ਪੰਜਾਬ ਤੇ ਦਿੱਲੀ ਸਰਕਾਰ ਨੂੰ ਘੇਰਿਆ


Manoj

Content Editor

Related News